ਦੋਆਬਾ ਕਾਲਜ ਵਿਖੇ ਨਿਊ ਲਾਇਫ ਆਫਟਰ ਸਕੂਲ ਨਾਮਕ 15 ਦਿਨ ਸਕਿਲ ਡਿਵੈਲਪਮੈਂਟ ਕੋਰਸ ਸੰਪੰਨ
ਜਲੰਧਰ, 6 ਜੁਲਾਈ 2022: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਰਾਹੀਂ ਵੱਖ ਵੱਖ ਸਕੂਲਾਂ ਦੇ +2 ਵਿਦਿਆਰਥੀਆ ਲਈ ਨਿਊ ਲਾਇਫ ਆਫਟਰ ਸਕੂਲ ਨਾਮਕ 15 ਦਿਨ ਸਕਿਲ ਡਿਵੈਲਪਮੈਂਟ ਵੈਲਯੂ ਐਡਿਡ ਸਰਟੀਫਿਕੇਟਸ ਕੋਰਸ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀ ਵਧੀਆ ਸਿੱਖਿਆ ਲੈਂਦੇ ਹੋਏ ਜੀਵਨ ਅਤੇ ਸਿੱਖਿਆ ਦੇ ਖੇਤਰ ਵਿੱਚ ਆਉਣ ਵਾਲੀ ਚੁਣੋਤਿਆਂ ਦਾ ਸਾਹਮਣਾ ਕਰਨ ਦੀ ਸਿਖਲਾਈ ਪ੍ਰਦਾਨ ਕੀਤੀ ਗਈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਵਿਸ਼ੇਸ਼ ਸਕਿਲ ਡਿਵੈਲਪਮੈਂਟ ਕੋਰਸ ਵਿੱਚ ਵਿਭਾਗ ਦੇ ਸਿੱਖਿਅਕ ਅਤੇ ਵੱਖ ਵੱਖ ਮਾਹੀਰਾਂ ਵੱਲੋਂ ਆਰਟਸ ਐਂਡ ਕਰਾਫਟ ਸਕਿਲ- ਫਲਾਵਰ ਮੈਕਿੰਗ ਅਤੇ ਬੋਟਲ ਡੈਕੋਰੇਸ਼ਨ, ਸਾਇਕੋਲੋਜੀ ਬੈਸਡ ਐਕਸਪੈਰੀਮੈਂਟ- ਮਿਰਰ ਡ੍ਰਾਇੰਗ ਟੈਸਟ, ਹਿਊਮਨ ਮੇਜ ਲਰਨਿੰਗ, ਮੈਮਰੀ ਡ੍ਰਮ ਰਾਹੀਂ ਮੈਮਰੀ ਟੈਸਟਿੰਗ ਅਤੇ ਟੀਚਿੰਗ ਲਰਨਿੰਗ ਮੀਟਰੀਅਲ ਜਿਵੇਂ: ਮਾਡਲਸ ਅਤੇ ਚਾਰਟ ਬਣਾਉਣ ਦੇ ਤਰੀਕੇ ਸਿਖਾਏ ਗਏ । ਇਸ ਤੋਂ ਇਲਾਵਾ ਮਾਹੀਰਾਂ ਰਾਹੀਂ ਪੋਜਿਟਿਵ ਐਟੀਟਿਉਡ ਪਰਸਨੈਲਿਟੀ ਡਿਵੈਲਪਮੈਂਟ, ਵੱਖ ਵੱਖ ਪ੍ਰਤੀਯੋਗਤਾਂ, ਪ੍ਰੀਖਿਆਂ ਅਤੇ ਇਨਵਾਇਰਮੈਂਟ ਅਵੈਅਰਨੇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ।
ਇਸ ਵੈਲਯੂ ਏਡਡ ਸਰਟੀਫਿਕੇਟ ਕੋਰਸ ਦੇ ਸੰਪਨ ਸਮਾਰੋਹ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਬਾਵਾ-ਵਿਭਾਗਮੁੱਖੀ, ਪ੍ਰੋ. ਮਨਜੀਤ ਕੌਰ-ਸੰਯੋਜਕ ਨੇ ਵਿਦਿਆਰਥੀਆਂ ਨੂੰ ਕੜੀ ਮੇਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੀ ਭਾਵੀ ਯੋਜਨਾਵਾਂ ਅਤੇ ਕੰਮਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀ ।