ਦੋਆਬਾ ਕਾਲਜ ਵਿਖੇ 5 ਦਿਨਾਂ ਦੀ ਡਿਜੀਟਲ ਫੋਟੋਗ੍ਰਾਫੀ ਵਰਕਸ਼ਾਪ ਅਯੋਜਤ
ਜਲੰਧਰ, 24 ਅਗਸਤ, 2024: ਦੋਆਬਾ ਕਾਲਜ ਦੇ ਪੋਸਟ ਗ੍ਰੈਜੁਏਟ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਜਰਨਾਲਿਜ਼ਮ ਦੇ ਵਿਦਿਆਰਥੀਆਂ ਦੇ ਲਈ 5 ਦਿਨਾਂ ਦੀ ਡਿਜੀਟਲ ਫੋਟੋਗ੍ਰਾਫੀ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਰਮਵੀਰ ਸੰਧੂ— ਪ੍ਰਸਿੱਧ ਫੋਟੋ ਜਰਨਾਲਿਸਟ ਬਤੌਰ ਕਾਰਜਸ਼ਾਲਾ ਸੰਚਾਲਕ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਕਰਮਵੀਰ ਸੰਧੂ ਨੇ ਵਿਦਿਆਰਥੀਆਂ ਨੂੰ ਡਿਜੀਟਲ ਫੋਟੋਗ੍ਰਾਫੀ ਕਰਦੇ ਸਮੇਂ ਕਿਸੇ ਵੀ ਸਬਜੈਕਟ ਦੀ ਤਸਵੀਰ ਖਿਚਦੇ ਹੋਏ ਉਸਦੇ ੲੈਂਗਲ ਅਤੇ ਫ੍ਰੈਮਿੰਗ ਨੂੰ ਰਚਨਾਤਮਕ ਤਰੀਕੇ ਨਾਲ ਕੈਪਚਰ ਕਰਨ ਤੇ ਜ਼ੋਰ ਦਿੱਤਾ ਤਾਕਿ ਉਸ ਵਿਸ਼ੇਸ਼ ਘਟਨਾ ਅਤੇ ਇਵੈਂਟ ਨੂੰ ਵਧੀਆ ਤਰੀਕੇ ਨਾਲ ਉਜਾਗਰ ਕੀਤਾ ਸਕੇ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਿਜੀਟਲ ਫੋਟੋਗ੍ਰਾਫੀ ਦੀ ਡੂੰਘੀ ਜਾਣਕਾਰੀ ਦਿੰਦੇ ਹੋਏ, ਫੋਟੋ ਫ੍ਰੈਮਿੰਗ, ਆਈਐਸਓ, ਅਪਰਚਰ, ਸ਼ਟਰ ਸਪੀਡ ਅਤੇ ਫੋਕਲ ਲੈਂਥ ਦੀ ਤਕਨੀਕਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਕੈਮਰੇ ਦੀ ਸਾਰੇ ਕ੍ਰਿਏਟਿਵ ਫੰਕਸ਼ਨ ਅਤੇ ਪ੍ਰੈਕਟੀਕਲ ਪਹਿਲੂਆਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਆਊਟ ਡੋਰ ਫੋਟੋਗ੍ਰਾਫੀ ਦੇ ਸ਼ੈਸ਼ਨ ਵਿੱਚ ਸਿਖਲਾਈ ਵੀ ਦਿੱਤੀ । ਕਰਮਵੀਰ ਸੰਧੂ ਨੇ ਵਿਸ਼ੇਸ਼ ਤੌਰ ਤੇ ਫੋਟੋ ਖੀਚਣ ਸਮੇਂ ਵੱਖ—ਵੱਖ ਲਾਇਟਿੰਗ ਇਕਵਿਪਮੈਂਟ ਦੀ ਵੀ ਜਾਣਕਾਰੀ ਦਿੱਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸਿੱਖਿਆ ਦੇ ਕਿਸੇ ਵੀ ਖੇਤਰ ਵਿੱਚ ਸਫਲ ਹੋਣ ਦੇ ਲਈ ਉਸ ਵਿਸ਼ੇ ਦਾ ਪ੍ਰੈਕਟਿਕਲ ਗਿਆਨ ਬਹੁਤ ਜ਼ਰੂਰੀ ਹੈ ਅਤੇ ਇਹ ਵਰਕਸ਼ਾਪ ਇਸੇ ਹੀ ਦਿਸ਼ਾ ਵਿੱਚ ਇਕ ਸਾਰਥਕ ਕਦਮ ਹੈ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਸਿਮਰਨ ਸਿੱਧੂ ਨੇ ਕਰਮਵੀਰ ਸੰਧੂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।