ਦੋਆਬਾ ਕਾਲਜ ਵਿਖੇ ਫੋਟੋਗ੍ਰਾਫੀ ਵਰਕਸ਼ਾਪ ਅਯੋਜਤ
ਜਲੰਧਰ, 30 ਅਗਸਤ, 2023 ਦੋਆਬਾ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਜਰਨਾਲਿਜ਼ਮ ਦੇ ਵਿਦਿਆਰਥੀਆਂ ਦੇ ਲਈ ਪੰਜ ਦਿਨਾਂ ਦੀ ਫੋਟੋਗ੍ਰਾਫੀ ਵਰਕਸ਼ਾਪ ਦਾ ਅਯੋਜਤ ਕੀਤਾ ਗਿਆ ਜਿਸ ਵਿੱਚ ਵਿਭਾਗ ਦੇ ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਫੋਟੋਗ੍ਰਾਫਰ ਸੂਰਜ ਰਾਜ ਡੋਗਰਾ ਬਤੌਰ ਕਾਰਜ਼ਸ਼ਾਲਾ ਸੰਚਾਲਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ— ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਜਰਨਾਲਿਜ਼ਮ ਦੇ ਵਿਦਿਆਰਥੀਆਂ ਦੇ ਲਈ ਫੋਟੋਗ੍ਰਾਫੀ ਅਤੇ ਇਸ ਨਾਲ ਸੰਬੰਧਤ ਹੋਰ ਕੰਪੋਨੈਂਟਸ ਵਿੱਚ ਪ੍ਰੈਕਟਿਕਲ ਟ੍ਰੈਨਿੰਗ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਸ ਦੇ ਲਈ ਵਿਭਾਗ ਦੇ ਪ੍ਰਾਧਿਆਪਕ ਸਮੇਂ ਸਮੇਂ ’ਤੇ ਵਿਦਿਆਰਥੀਆਂ ਦੇ ਲਈ ਵਰਕਸ਼ਾਪਸ ਅਤੇ ਸੈਮੀਨਾਰ ਦਾ ਅਯੋਜਨ ਕਰਦੇ ਰਹਿੰਦੇ ਹਨ ਤਾਕਿ ਵਿਦਿਆਰਥੀਆਂ ਨੂੰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਉਦਯੋਗ ਦੀ ਜ਼ਰੂਰਤਾਂ ਦੇ ਅਨੁਕੂਲ ਬੇਹਤਰੀਨ ਤਿਆਰੀ ਕਰ ਸਕਣ ।
ਸੂਰਜ ਡੋਗਰਾ ਨੇ ਵਿਦਿਆਰਥੀਆਂ ਨੂੰ ਵਰਕਸ਼ਾਪ ਵਿੱਚ ਅਪਰਚਰ, ਸ਼ਟਰ ਸਪੀਡ, ਆਈਐਸਓ, ਫੋਟੋਗ੍ਰਾਫੀ ਵਿੱਚ ਲਾਇਟਿੰਗ ਦਾ ਮੱਹਤਵ, ਫੋਟੋਫ੍ਰੇਮਿੰਗ, ਐਡੀਟਿੰਗ ਆਦਿ ਬਾਰੇ ਸੰਪੂਰਨ ਜਾਣਕਾਰੀ ਅਤੇ ਪ੍ਰੈਕਟਿਕਲ ਟੈ੍ਰਨਿੰਗ ਪ੍ਰਦਾਨ ਕੀਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ ਅਤੇ ਪ੍ਰੋ. ਪ੍ਰਿਯਾ ਚੋਪੜਾ ਨੇ ਸੂਰਜ ਰਾਜ ਡੋਗਰਾ ਨੂੰ ਸਨਮਾਨ ਚਿੰਨ੍ਹ ਦੇ ਦੇ ਸਨਮਾਨਿਤ ਕੀਤਾ ।