ਦੁਆਬਾ ਕਾਲਜ ਵਿੱਖੇ 65ਵਾਂ ਕਾਨਵੋਕੇਸ਼ਨ ਅਯੋਜਤ
ਜਲੰਧਰ, 20 ਸਿਤੰਬਰ, 2022: ਦੁਆਬਾ ਕਾਲਜ ਦੇ ਵੀਰੇਂਦਰ ਸਭਾਗਾਰ ਵਿਖੇ ਕਾਲਜ ਦੇ 65ਵੇਂ ਕਾਨਵੋਕੇਸ਼ਨ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਅਨੁਰਾਗ ਸਿੰਘ ਠਾਕੁਰ- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ, ਭਾਰਤ ਸਰਕਾਰ ਬਤੌਰ ਮੁੱਖ ਮਹਿਮਾਨ, ਸ਼੍ਰੀ ਮਨੋਰੰਜਨ ਕਾਲੀਆ, ਸ਼੍ਰੀ ਕੇ.ਡੀ. ਭੰਡਾਰੀ, ਸ਼੍ਰੀ ਸਰਬਜੀਤ ਸਿੰਘ ਮੱਕੜ, ਸ਼੍ਰੀ ਸੁਸ਼ੀਲ ਸ਼ਰਮਾ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਹਨਾਂ ਦਾ ਨਿੱਘਾ ਸੁਆਗਤ ਆਰੀਆ ਸਿਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮਿਤੀ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ, ਡਾ. ਸੁਸ਼ਮਾ ਚਾਵਲਾ- ਉਪ-ਪ੍ਰਧਾਨ, ਕਾਲਜ ਪ੍ਰਬੰਧਕੀ ਸਮਿਤੀ, ਸ਼੍ਰੀ ਧਰੁਵ ਮਿੱਤਲ- ਖਜਾਨਚੀ, ਕਾਲਜ ਪ੍ਰਬੰਧਕੀ ਸਮਿਤੀ, ਸ਼੍ਰੀ ਆਸ਼ਿਮ ਸੋਂਧੀ ਅਤੇ ਡਾ. ਸਤਪਾਲ ਗੁਪਤਾ- ਮੈਂਬਰ, ਕਾਲਜ ਪ੍ਰਬੰਧਕੀ ਸਮਿਤੀ, ਡਾ. ਜੈ ਇੰਦਰ ਸਿੰਘ- ਐਸਡੀਐਮ, ਪਿ੍ਰੰ.² ਡਾ.² ਪ੍ਰਦੀਪ ਭੰਡਾਰੀ ਅਤੇ ਪ੍ਰਾਅਧਿਆਪਕਾਂ ਨੇ ਕੀਤਾ। ਸਮਾਰੋਹ ਦਾ ਸ਼ੁਭ ਆਰੰਭ ਸ਼ਮਾ ਰੋਸ਼ਨ ਦੀ ਰਸਮ ਅਤੇ ਸਰਸਤੀ ਵੰਦਨਾ ਨਾਲ ਕੀਤਾ ਗਿਆ। ਮੁੱਖ ਮਹਿਮਾਨਾਂ ਦਾ ਸੁਆਗਤ ਕਰਦਿਆਂ ਹੋਇਆਂ ਪਿ੍ਰੰ.² ਡਾ.² ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਕਾਲਜ ਦੇ ਨਾਮਵਰ ਪੂਰਵ ਵਿਦਿਆਰਥੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੂੰ ਆਪਣੇ ਵਿੱਚ ਪਾ ਕੇ ਸਾਰਾ ਦੋਆਬਾ ਪਰਿਵਾਰ ਬੜਾ ਮਾਣ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਤੇ ਸ਼੍ਰੀ ਚੰਦਰ ਮੋਹਨ, ਡਾ. ਸੁਸ਼ਮਾ ਚਾਵਲਾ, ਸ਼੍ਰੀ ਅਸ਼ਿਮ ਸੋਂਧੀ ਅਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਮਹਿਮਾਨ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੂੰ ਦੋਆਬਾ ਅਵਾਰਡ ਅਤੇ ਦੋਸ਼ਾਲਾ ਦੈ ਕੇ ਸੰਮਾਨਤ ਕੀਤਾ।
ਮੁੱਖ ਮਹਿਮਾਨ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਅੱਜ ਦਾ ਯੁਗ ਵੁਮੇਨ ਇੰਪਾਵਰਮੇਂਟ ਦਾ ਹੈ ਜਿਸ ਦਾ ਸਬ ਤੋਂ ਵੱਡਾ ਸਬੂਤ ਇਹ ਹੈ ਕਿ ਹਰ ਖੇਤਰ – ਸਿੱਖਿਆ ਅਤੇ ਖੇਲ ਕੂਦ ਵਿੱਚ ਮਹਿਲਾਵਾਂ ਅੱਗੇ ਵੱਧ ਰਹੀਆਂ ਹਨ ਜੋ ਕਿ ਅੱਜ ਬਦਲਦੇ ਹੋਏ ਭਾਰਤ ਦੀ ਇੱਕ ਉਨਮੁੱਕਤ ਤਸਵੀਰ ਹੈ। ਉਨਾਂ ਨੇ ਕਿਹਾ ਕਿ 34 ਸਾਲ ਦੇ ਬਾਦ ਕੇਂਦਰ ਸਰਕਾਰ ਨੇ ਨਵੀ ਏਜੂਕੇਸ਼ਨ ਪੋਲੀਸੀ ਲਿਆ ਕੇ ਖੇਡਾਂ, ਸਿੱਖਿਆ, ਕੋਸ਼ਲ ਵਿਕਾਸ ਅਤੇ ਖੇਤਰੀ ਭਾਸ਼ਾ ਨੂੰ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਉਠਾਇਆ ਹੈ। ਉਨਾਂ ਨੇ ਕਿਹਾ ਹੈ ਕਿ ਸਿਕਲ ਇੰਡਿਆ ਪ੍ਰੋਗਰਾਮ ਦੇ ਤਹਿਤ ਦੇਸ਼ ਦੇ ਯੂਥ ਨੂੰ ਰੋਜ਼ਗਾਰ ਦੇ ਜ਼ਿਆਦਾ ਮੌਕੇ ਉਪਲੱਬਧ ਕਰਵਾਉਣ ਦੇ ਲਈ ਸਾਫਟ ਸਿਕਲਜ਼ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰ ਕੇ ਦੇਸ਼ ਅਤੇ ਵਿਦੇਸ਼ ਵਿੱਚ ਵਦਿਆ ਕੈਰਿਅਰ ਬਣਾਉਨ ਵਿੱਚ ਅਣਗਿਨਤ ਮੌਕੇ ਉਪਲੱਬਧ ਕਰਵਾਏ ਹਨ। ਉੁਨਾਂ ਨੇ ਕਿਹਾ ਕਿ ਦੇਸ਼ ਦੀ ਯੁਵਾ ਪੀੜੀ ਨੂੰ ਬ੍ਰੇਨ ਡ੍ਰੈਮ ਤੋਂ ਬਚਾਣਾ ਹੈ ਅਤੇ ਬ੍ਰੈਨ ਗੈਨ ਦੇ ਵੱਲ ਲੈ ਜਾਂਦੇ ਹੋਏ ਯੋਗ ਬਣਾਉਣਾ ਹੈ। ਇਹ ਬੜੇ ਮਾਣ ਦੀ ਗੱਲ ਹੈ ਕਿ ਭਾਰਤ ਦੀ ਅਰਥਵਿਵਸਥਾ ਪਹਿਲਾਂ ਦੁਨਿਆ ਦੇ 11ਵੇਂ ਨੰਬਰ ਤੇ ਸੀ ਜੋਕਿ ਕੇਂਦਰ ਸਰਕਾਰ ਦੇ ਕੁਸ਼ਲ ਮਾਰਗ ਦਰਸ਼ਨ ਅਤੇ ਵਦਿਆ ਨੀਤੀਆਂ ਦੇ ਕਾਰਣ ਦੇਸ਼ ਦੀ ਅਰਥਵਿਵਸਥਾ ਪਿਛਲੇ ਅੱਠ ਸਾਲਾਂ ਵਿੱਚ ਇਹ ਪੰਜਵੇਂ ਸਥਾਨ ਤੇ ਪਹੁੰਚ ਗਈ ਹੈ। ਦੇਸ਼ ਜਣਮਾਨਸ ਵਧਾਈ ਦਾ ਪਾਤਰ ਹੈ ਕਿ ਹਰ ਵਰਗ ਦੇ ਲੋਕ ਗਰੀਬ ਵ ਅਮੀਰ ਅੱਜ ਦੀ ਤਰੀਖ ਵਿੱਚ ਡਿਜ਼ਿਟਲ ਲੈਣ ਦੇਣ ਸਫਲਤਾ ਦੇ ਕਰਕੇ ਦੇਸ਼ ਦੇ ਡਿਜ਼ਿਟਲ ਇੰਡਿਆ ਬਣਾਉਨ ਦੇ ਸਪਨੇ ਨੂੰ ਸਾਕਾਰ ਕਰ ਚੁੱਕੇ ਹਣ। ਇਸ ਤੋਂ ਪਹਿਲਾਂ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਾਲਜ ਦੇ ਪ੍ਰਾਂਗਣ ਵਿੱਚ ਪੌਧਾਰੋਪਣ ਕੀਤਾ।
ਸ਼੍ਰੀ ਚੰਦਰ ਮੋਹਨ ਨੇ ਕਿਹਾ ਕਿ ਸਮਸੱਤ ਦੋਆਬਾ ਕਾਲਜ ਪਰਿਵਾਰ ਆਪਣੇ ਪੂਰਵ ਹੋਣਹਾਰ ਅਤੇ ਪ੍ਰਤਿਸ਼ਠਤ ਵਿਦਿਆਰਥੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੂੰ ਆਪਣੇ ਵਿੱਚ ਪਾ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਜੀਵਣ ਦੀਆਂ ਉਂਚਾਈਆਂ ਨੂੰ ਛੂਣ ਦੇ ਲਈ ਇਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਇਸ ਅਵਸਰ ਤੇ ਸਨ 2017-18, 2018-19 ਅਤੇ 2019-20 ਦੇ ਕੁੱਲ 552 ਜਿਸ ਵਿੱਚ 372 ਗ੍ਰੇਜੂਏਟ ਅਤੇ 180 ਪੋਸਟ ਗ੍ਰੇਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਸ਼੍ਰੀ ਅਨੁਰਾਗ ਸਿੰਘ ਠਾਕੁਰ, ਸ਼੍ਰੀ ਚੰਦਰ ਮੋਹਨ, ਡਾ. ਸੁਸ਼ਮਾ ਚਾਵਲਾ, ਸ਼੍ਰੀ ਅਸ਼ਿਮ ਸੋਂਧੀ, ਅਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਪ੍ਰਦਾਨ ਕੀਤੀ। ਇਸ ਮੌਕੇ ਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਆਦਿ ਹਾਜ਼ਿਰ ਸਨ। ਸ਼੍ਰੀ ਧਰੁਵ ਮਿੱਤਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।