ਦੋਆਬਾ ਕਾਲਜ ਵਿੱਚ 67 ਕਨਵੋਕੇਸ਼ ਸਮਾਰੋਹ ਅਯੋਜਤ

ਜਲੰਧਰ, 24 ਅਪ੍ਰੈਲ, 2025: ਦੋਆਬਾ ਕਾਲਜ ਦੇ ਵਰਿੰਦਰ ਸਭਾਗਾਰ ਹਾਲ ਵਿੱਚ 67 ਕਨਵੋਕੇਸ਼ਨ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਦਮ ਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ, ਸੈਂਟਰਲ ਯੂਨਿਵਰਸਿਟੀ ਆਫ ਹਿਮਾਚਲ ਪ੍ਰਦੇਸ਼ ਬਤੌਰ ਮੁੱਖ ਮਹਿਮਾਨ, ਚੰਦਰ ਮੋਹਨ, ਪ੍ਰਧਾਨ ਆਰੀਆ ਸਿੱਖਿਆ ਮੰਡਲ ਐਂਡ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਸਮਾਰੋਹ ਅਧਿਅਕਸ਼, ਆਲੋਕ ਸੋਂਧੀ— ਮਹਾਸਚਿਵ ਕਾਲਜ ਪ੍ਰਬੰਧਕੀ ਕਮੇਟੀ, ਧਰੂਵ ਮਿੱਤਲ— ਖਜ਼ਾਨਚੀ ਕਾਲਜ ਪ੍ਰਬੰਧਕੀ ਕਮੇਟੀ, ਡਾ. ਸੁਸ਼ਮਾ ਚਾਵਲਾ—ਉਪ ਪ੍ਰਧਾਨ, ਡਾ. ਸਤਪਾਲ ਗੁਪਤਾ—ਮੈਂਬਰ, ਕੁੰਦਨ ਨਾਲ ਅਗਰਵਾਲ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸੁਰਿੰਦਰ ਸ਼ਰਮਾ ਅਤੇ ਪ੍ਰੋ. ਨਵੀਨ ਜੋਸ਼ੀ—ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । ਸਮਾਰੋਹ ਦੀ ਸ਼ੁਰੂਆਤ ਪਹਿਲਗਾਮ ਵਿੱਚ ਮਾਰੇ ਗਏ ਨਿਰਦੋਸ਼ ਨਾਗਰਿਕਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ ਗਈ ਉਸ ਤੋਂ ਬਾਅਦ ਜਯੋਤੀ ਪ੍ਰਜਵਲਨ ਅਤੇ ਦੋਆਬਾ ਗਾਣ ਪੇਸ਼ ਕੀਤਾ ਗਿਆ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਾਰੀ ਨੇ ਰਿਪੋਰਟ ਪੜ੍ਹਦੇ ਹੋਏ ਕਾਲਜ ਦੀ ਅਕਾਦਮਿਕ ਅਤੇ ਪ੍ਰੋਫੈਸ਼ਨਲ ਅਚਿਵਮੈਂਟ ’ਤੇ ਚਾਨਣਾ ਪਾਇਆ । ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਰਾਸ਼ਟਰ ਸਿੱਖਿਆ ਨਿਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਦੇ ਹੋਏ 20 ਬਹੁ ਅਨੁਸ਼ਾਸਨੀ ਸਕਿਲ ਆਧਾਰਿਤ ਅਤੇ ਭਵਿੱਖ ਅਨੁਰੂਪੀ ਕੋਰਸਿਸ ਸ਼ੁਰੂ ਕੀਤੇ ਹਨ । ਕਾਲਜ ਦੇ ਵਿਦਿਆਰਥੀ ਆਪਣੀ ਡਿਗਰੀ ਦੇ ਨਾਲ ਨਾਲ ਇਨ੍ਹਾਂ ਸਕਿਲ ਆਧਾਰਿਤ ਕੋਰਸਿਸ ਦਾ ਫਾਇਦਾ ਲੈ ਰਹੇ ਹਨ । ਜੀਐਨਡੀਯੂ ਵੱਲੋਂ 5 ਸਕਿਲ ਐਨਹਾਸਮੈਂਟ ਕੋਰਸ ਵੀ ਸਫਲਤਾਪੂਰਵਕ ਚਲਾਏ ਜਾ ਰਹੇ ਹਨ । ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਪਲੇਸਮੈਂਟ ਦਿਵਾਉਣ ਦੇ ਲਈ ਸੰਬੰਧਤ ਉਦਯੋਗਾਂ ਨਾਲ ਮੈਮੋਰੈਂਡਮ ਆਫ ਅੰਡਰਸਟੈਡਿੰਗ ਵੀ ਸਾਇਨ ਕੀਤੇ ਗਏ ਹਨ । ਪਿਛਲੇ ਸਾਲ ਕਾਲਜ ਦੇ ਵਿਦਿਆਰਥੀਆਂ ਨੇ 24 ਯੂਨਿਵਰਸਿਟੀ ਪੋਜੀਸ਼ਨਸ ਅਤੇ ਸਪੋਰਟਸ ਵਿੱਚ ਵਧੀਆ ਪ੍ਰਦਰਸ਼ਣ ਕੀਤਾ ਹੈ ।
ਮੱੁਖ ਮਹਿਮਾਨ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਸਾਕਾਰਾਤਮਕ ਤਰੀਕੇ ਨਾਲ ਲਾਗੂ ਹੋਣ ’ਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਇੰਡੀਅਨ ਨਾਲੇਜ਼ ਸਿਸਟਮ ਦੇ ਅੰਤਰਗਤ ਵਿਦਿਆਰਥੀਆਂ ਵਿੱਚ ਸਿੱਖਿਆ ਦੇ ਪ੍ਰਸਾਰ ਨਾਲ ਭਾਰਤ ਦਾ ਭਵਿੱਖ ਬਹੁਤ ਹੀ ਉਜਵੱਲ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿਥੇ ਰਿਗਵੇਦ ਅਤੇ ਗੁਰਬਾਣੀ ਦੀ ਰਚਨਾ ਹੋਈ ਜਿਸਦਾ ਗਿਆਨ ਅੱਜ ਦੇ ਸਮੇਂ ਵਿੱਚ ਵੀ ਕਾਫੀ ਜ਼ਿਆਦਾ ਪ੍ਰਸੰਗਿਕ ਹੈ । ਡਾ. ਬੇਦੀ ਨੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਾਰੀਆਂ ਨੂੰ ਪੰਜਾਬ ਦੇ ਪੁਰਾਣੇ ਦਬਦਬੇ ਨੂੰ ਦੁਆਬਾ ਜੀਵਿਤ ਕਰ ਆਪਣੀ ਸਖ਼ਤ ਮੇਹਨਤ, ਬਹਾਦੁਰੀ ਅਤੇ ਤਿਆਗ ਦੀ ਭਾਵਨਾ ਨੂੰ ਆਪਣੇ ਅੰਦਰ ਦੁਆਬਾ ਜਗਾਉਂਦੇ ਹੋਏ ਪ੍ਰਦੇਸ਼ ਨੂੰ ਨਵੀਂ ਸਿਖਰਾਂ ’ਤੇ ਲੈ ਕੇ ਜਾਣਾ ਚਾਹੀਦਾ ਹੈ ਜਿਸ ਲਈ ਪੰਜਾਬੀ ਪੂਰੇ ਵਿਸ਼ਵ ਵਿੱਚ ਮਸ਼ਹੂਰ ਹਨ । ਉਨ੍ਹਾਂ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਦੇ ਨੌਜਵਾਨਾਂ ਨੂੰ ਦੇਸ਼ ਛੱਡ ਕੇ ਬਾਹਰ ਰਹਿਣ ਦੀ ਥਾਂ ਆਪਣੇ ਪ੍ਰਦੇਸ਼ ਅਤੇ ਦੇਸ਼ ਵਿੱਚ ਰਹਿ ਕੇ ਆਪਣੇ ਭਵਿੱਖ ਨੂੰ ਉਜਵੱਲ ਕਰਨਾ ਚਾਹੀਦਾ ਹੈ ।
ਚੰਦਰ ਮੋਹਨ ਨੇ ਹਾਜ਼ਰ ਨੂੰ ਸੰਬੋਧਤ ਕਰਦੇ ਹੋਇਆ ਕਿਹਾ ਕਿ ਵਿਦਿਆਰਥੀਆਂ ਦੁਆਰਾ ਸਖ਼ਤ ਮੇਹਨਤ ਨਾਲ ਪ੍ਰਾਪਤ ਕੀਤੀਆਂ ਇਹ ਡਿਗ੍ਰੀਆਂ ਉਨ੍ਹਾਂ ਦੀ ਬੇਮਿਸਾਲ ਧਰੋਹਰ ਹੈ ਜਿਸ ਨਾਲ ਉਹ ਭਵਿੱਖ ਦੀ ਵਧੀਆ ਨੀਂਵ ਰੱਖ ਸਕਣਗੇ । ਇਹ ਵੀ ਕਿਹਾ ਕਿ ਅੱਜ ਦੇ ਦੌਰ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਚੁਣੌਤੀਆਂ ਨੂੰ ਸਮ ਝਕਰ ਆਪਣੇ ਦੁਆਰਾ ਪ੍ਰਾਪਤ ਕੀਤੇ ਗਏ ਗਿਆਨ ਨਾਲ ਆਪਣੇ ਅੰਦਰ ਮੌਲਿਕ ਸੋਚ ਅਤੇ ਨਵੇਂ ਵਿਚਾਰ ਅਤੇ ਅਭਿਵਿਅਕਤੀ ਦੀ ਆਜ਼ਾਦੀ ਨੂੰ ਆਪਣੇ ਕਾਬੂ ਕਰਕੇ ਜੀਵਨ ਵਿੱਚ ਸਹੀ ਫੈਸਲੇ ਲੈਣ । ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਪ੍ਰਾਧਿਆਪਕ ਵੀ ਆਪਣੇ ਆਪ ਨੂੰ ਨਵੀਂ ਤਕਨੌਲੋਜੀ ਦੇ ਹਿਸਾਬ ਨਾਲ ਅੱਗੇ ਵੱਧਣ ਅਤੇ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਕ ਬਣ ਸਕਣ ।
ਡਾ. ਹਰਮੋਹਿੰਦਰ ਸਿੰਘ ਬੇਦੀ, ਸ਼੍ਰੀ ਚੰਦਰ ਮੋਹਨ, ਆਲੋਕ ਸੋਂਧੀ, ਧਰੂਵ ਮਿਤਲ, ਡਾ. ਸੁਸ਼ਮਾ ਚਾਵਲਾ, ਡਾ. ਸਤਪਾਲ ਗੁਪਤਾ ਅਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਾਲਜ ਵਿੱਚ 526 ਗੈ੍ਰਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗ੍ਰੀਆਂ ਪ੍ਰਦਾਨ ਕੀਤੀ ।
ਇਸ ਮੌਕੇ ’ਤੇ ਕਾਲਜ ਦੇ ਤਿੰਨ ਪ੍ਰਾਧਿਆਪਕ ਡਾ. ਪ੍ਰਿਯਾ ਚੋਪੜਾ, ਡਾ. ਰਣਜੀਤ ਸਿੰਘ ਅਤੇ ਡਾ. ਮਨਜੀਤ ਕੌਰ ਨੂੰ ਪੀ.ਐਚ.ਡੀ. ਦੀ ਡਿਗਰੀ ਮਿਲਨ ’ਤੇ ਪਤਵੰਤਿਆਂ ਵੱਲੋਂ ਸਨਮਾਨਿਤ ਕੀਤਾ ਗਿਆ ।
ਆਲੋਕ ਸੋਂਧੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਆਪਣੇ ਮਾਤਾ—ਪਿਤਾ ਅਤੇ ਪ੍ਰਾਧਿਆਪਕਾਂ ਦੇ ਪ੍ਰਤੀ ਸ਼ੁਕਰਗੁਜਾਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੇ ਆਸ਼ੀਰਵਾਦ ਦੀ ਬਦੌਲਤ ਉਹ ਅੱਜ ਆਪਣੀ ਡਿਗਰੀਆਂ ਪ੍ਰਾਪਤ ਕਰ ਆਪਣੇ ਜੀਵਨ ਵਿੱਚ ਨਵੇਂ ਪੜ੍ਹਾਅ ਵਿੱਚ ਦਾਖਿਲ ਹੋ ਕੇ ਵਧੀਆ ਕਰਿਅਰ ਬਣਾਉਣ ਲਈ ਅੱਗੇ ਵੱਧ ਸਕਣ । ਆਲੋਕ ਸੋਂਧੀ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਅਸਫਲਤਾਵਾਂ ਤੋਂ ਸਬਕ ਲੈ ਕੇ ਸਾਕਾਰਾਤਮਕ ਸੋਚ ਵਿਕਸਤ ਕਰ ਆਪਣੇ ਜੀਵਨ ਵਿੱਚ ਸਫਲ ਹੋਣ ਦਾ ਮੂਲ ਮੰਤਰ ਦਿੱਤਾ ।
ਮੰਚ ਸੰਚਾਲਨ ਡਾ. ਪ੍ਰਿਯਾ ਚੋਪੜਾ ਅਤੇ ਡਾ. ਸ਼ਿਵਿਕਾ ਦੱਤਾ ਨੇ ਬਖੂਬੀ ਕੀਤਾ ।