ਦੁਆਬਾ ਕਾਲਜ ਵਿੱਖ 7 ਦਿਨਾਂ ਦਾ ਐਨਐਸਐਸ ਕੈਂਪ ਅਯੋਜਤ 

ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਵਿਕਸਿਤ ਭਾਰਤ ਥੀਮ ਦੇ ਅੰਤਰਗਤ ਕਾਲਜ ਵਿੱਚ 7 ਦਿਨਾਂ ਦਾ ਵਿਸ਼ੇਸ਼ ਐਨਐਸਐਸ ਕੈਂਪ ਸ਼ੁਰੂ ਕੀਤਾ ਗਿਆ ਜਿਸ ਵਿੱਚ ਰੋਹਿਤ- ਹਾਕ ਰਾਇਡਰਸ ਕੱਲਬ ਅਤੇ ਪ੍ਰਦੀਪ ਕੁਮਾਰ- ਸਰਪੰਚ, ਪਿੰਡ ਬੱਲਾਂ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ- ਐਨਐਸਐਸ ਸੰਯੋਜਕ, ਪ੍ਰੋਗਰਾਮ ਅਫਸਰਾਂ ਅਤੇ ਐਨਐਸਐਸ ਵਲੰਟੀਅਰਾਂ ਨੇ ਕੀਤਾ।

ਦੁਆਬਾ ਕਾਲਜ ਵਿੱਖ 7 ਦਿਨਾਂ ਦਾ ਐਨਐਸਐਸ ਕੈਂਪ ਅਯੋਜਤ 
ਦੁਆਬਾ ਕਾਲਜ ਵਿੱਚ ਅਯੋਜਤ ਐਨਐਸਐਸ ਕੈਂਪ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਰਸ਼ਦੀਪ, ਸ਼੍ਰੀ ਰੋਹਿਤ ਅਤੇ ਸ਼੍ਰੀ ਪਰਦੀਪ ਨੂੰ ਸੰਮਾਨਤ ਕਰਦੇ ਹੋਏ। 

ਜਲੰਧਰ, 23 ਦਸੰਬਰ, 2023: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਵਿਕਸਿਤ ਭਾਰਤ ਥੀਮ ਦੇ ਅੰਤਰਗਤ ਕਾਲਜ ਵਿੱਚ 7 ਦਿਨਾਂ ਦਾ ਵਿਸ਼ੇਸ਼ ਐਨਐਸਐਸ ਕੈਂਪ ਸ਼ੁਰੂ ਕੀਤਾ ਗਿਆ ਜਿਸ ਵਿੱਚ ਰੋਹਿਤ- ਹਾਕ ਰਾਇਡਰਸ ਕੱਲਬ ਅਤੇ ਪ੍ਰਦੀਪ ਕੁਮਾਰ- ਸਰਪੰਚ, ਪਿੰਡ ਬੱਲਾਂ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ- ਐਨਐਸਐਸ ਸੰਯੋਜਕ, ਪ੍ਰੋਗਰਾਮ ਅਫਸਰਾਂ ਅਤੇ ਐਨਐਸਐਸ ਵਲੰਟੀਅਰਾਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਐਨਐਸਐਸ ਵਲੰਟਿਅਰਾਂ ਨੂੰ ਵਿਕਸਿਤ ਭਾਰਤ ਅਭਿਆਨ ਦੇ ਬਾਰੇ ਵਿੱਚ ਦੱਸਦੇ ਹੋਏ ਸੇਵਾ ਪਰਮੋਧਰਮ ਦੇ ਮੰਤਰ ਨੂੰ ਅਪਣਾਉਨ ਦੇ ਲਈ ਪ੍ਰੇਰਿਤ ਕੀਤਾ ਤਾਕਿ ਉਹ ਆਪਣੇ ਸਮਾਜ ਵ ਦੇਸ਼ ਦੀ ਤਰੱਕੀ ਵਿੱਚ ਇੱਕ ਸਾਰਥਕ ਯੋਗਦਾਨ ਦੇ ਸਕਨ ਅਤੇ ਭਾਰਤ ਨੂੰ 20147 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਨ ਦੇ ਲਈ ਆਪਣਾ ਯੋਗਦਾਨ ਦੇ ਸਕਨ। ਡਾ. ਭੰਡਾਰੀ ਨੇ ਕਿਹਾ ਕਿ ਐਨਐਸਐਸ ਦੇ ਵਲੰਟਿਅਰਾਂ ਨੂੰ ਨਾਟ ਮੀ ਬਟ ਯੂ ਦੇ ਸੇਵਾ ਭਾਵ ਦੇ ਮੰਤਰ ਨੂੰ ਹਮੇਸ਼ਾ ਆਪਣਾ ਕੇ ਕਾਰਜ ਕਰਨਾ ਚਾਹੀਦਾ ਹੈ।

ਰੋਹਿਤ ਨੇ ਐਨਐਸਐਸ ਵਲੰਟੀਅਰਾਂ ਨੂੁੰ ਸਕਾਰਾਤਮ ਮਨੋਦਸ਼ਾ ਅਤੇ ਸੇਵਾ ਭਾਵ ਨਾਲ ਕਾਰਜ ਕਰਨ ਦੇ ਲਈ ਪ੍ਰੇਰਿਤ ਕੀਤਾ। ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਨਿਸ਼ਠਾ ਅਤੇ ਕੜੀ ਮੇਹਨਤ ਕਰਨ ਦਾ ਮੰਤਰ ਦਿੱਤਾ ਜਿਸ ਤੋਂ ਕਿ ਉਹ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਲੜਨ ਦੀ ਤਾਕਤ ਪ੍ਰਾਪਤ ਕਰ ਸਕਦੇ ਹਨ। ਡਾ. ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਬੋਟੇਨਿਕਲ ਗਾਰਡਨ ਵਿੱਚ ਲਗਾਏ ਗਏ ਵੱਖ ਵੱਖ ਮੈਡੀਸਿਨਸ ਪਲਾਂਟਸ ਦੀ ਉਪਯੋਗਿਤਾ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ  ਬਾਅਦ ਵਿਦਿਆਰਥੀਆਂ ਨੇ ਕਾਲਜ ਦੀ ਸਫਾਈ ਅਭਿਆਨ ਵਿੱਚ ਵੱਧ ਚੜ ਕੇ ਭਾਗ ਲਿਆ।