ਦੁਆਬਾ ਕਾਲਜ ਵਿੱਖੇ 74ਵਾਂ ਗਣਤੰਤਰ ਦਿਵਸ ਮਣਾਇਆ ਗਿਆ
ਜਲੰਧਰ, 26 ਜਨਵਰੀ, 2022: ਦੁਆਬਾ ਕਾਲਜ ਦੀ ਸਟੂਡੇਂਟ ਵੇਲਫੇਅਰ ਕਮੇਟੀ ਦੁਆਰਾ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦੁਆਰਾ 74ਵਾਂ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਊਹਾਰ ਕਾਲਜ ਦੇ ਓਪਨ ਏਅਰ ਥਿਏਟਰ ਵਿੱਚ ਮਣਾਇਆ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਸੰਯੋਜਕਾਂ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨੀਆ ਕਾਲੜਾ, ਪ੍ਰੋ. ਅਰਵਿੰਦ ਨੰਦਾ- ਸਕੂਲ ਇੰਚਾਰਜ, ਡਾ. ਇਰਾ ਪਰਾਸ਼ਰ, ਡਾ. ਨਰੇਸ਼ ਮਲਹੋਤਰਾ, ਸਟਾਫ ਅਤੇ ਐਨਸੀਸੀ ਦੇ ਕੈਡਟਾਂ ਵੱਲੋਂ ਕੀਤਾ ਗਿਆ। ਸਾਰੇ ਗਣਮਾਨਾਂ ਨੇ ਸਮਾਰੋਹ ਦੀ ਸ਼ੁਰੂਆਤ 74ਵੇਂ ਗਣਤੰਤਰਤਾ ਦਿਵਸ ਨੂੰ ਸਮਰਪਿਤ ਝੰਡਾ ਲਹਿਰਾ ਕੇ ਕੀਤੀ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਦੇਸ਼ ਵਿੱਚ ਵਖ-ਵਖ ਤਰ੍ਹਾਂ ਦੀ ਚੁਣੋਤੀਆਂ ਦਾ ਮਿਲ ਕੇ ਸਾਹਮਣਾ ਕਰਨ ਲਈ ਅਤੇ ਉਹਨਾਂ ਨੂੰ ਦੂਰ ਮਿਟਾਉਣ ਦੇ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ ਕੀਤਾ ਅਤੇ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਦੀ ਚੁਨੋਤੀਆਂ ਜਿਸ ਵਿੱਚ ਬੈਟਰ ਵੇਸਟ ਮੈਨੇਜਮੇਂਟ ਅਤੇ ਟ੍ਰੈਫਿਕ ਵਿਸ਼ੇਆਂ ਦੀ ਪਾਲਣਾ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ। ਕਾਲਜ ਦੇ ਐਨਸੀਸੀ ਦੇ ਕੈਡੇਟਸ ਨੇ ਕਾਲਜ ਦੇ ਐਨਸੀਸੀ ਯੂਨਿਟ ਇੰਚਾਰਜ ਲੈਫਟੀਨੇਂਟ ਰਾਹੁਲ ਭਾਰਦਵਾਜ ਦੀ ਦੇਖਰੇਖ ਵਿੱਚ ਇਸ ਸਮਾਗਮ ਵਿੱਚ ਭਾਗ ਲਿਆ । ਡਾ. ਭੰਡਾਰੀ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੰਦੇ ਹੋਏ ਇਸ ਦੀ ਮਹੱਤਾ ਦੇ ਬਾਰੇ ਵੀ ਪ੍ਰਕਾਸ਼ ਪਾਇਆ।
ਕਾਲਜ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਦੇਸ਼ ਭਗਤੀ ਦੇ ਗੀਤ, ਡਾਂਸ, ਕਵਿਤਾਵਾਂ, ਅਤੇ ਸਾਂਸਕ੍ਰਿਤਿਕ ਪ੍ਰੋਗਰਾਮ ਆਦਿ ਪੇਸ਼ ਕੀਤੇ ਜਿਸ ਵਿੱਚ ਕਾਲਜ ਮਿਊਜ਼ਿਕ ਟੀਮ ਦੇ ਵਿਦਿਆਰਥੀਆਂ ਨੇ ਵੰਦੇ ਮਾਤਰਮ ਅਤੇ ਤੇਰੀ ਮਿਟੀ ਦੇਸ਼ ਭਗਤੀ ਗੀਤ, ਰਾਸ਼ਟਰ ਭਗਤੀ ਦੀਆਂ ਕਵਿਤਾ, ਕੋਰਿਓਗ੍ਰਾਫੀ, ਭਾਂਗੜਾ ਆਦਿ ਵੀ ਪੇਸ਼ ਕੀਤੇ। ਕਾਲਜ ਦੇ ਐਨਸੀਸੀ ਦੀ ਵਿਦਿਆਰਥਣਾਂ ਨੇ ਨੁੱਕੜ ਨਾਟਕ ਪੇਸ਼ ਕੀਤਾ ਜਿਸਦੀ ਖੂਬ ਸਰਾਹਨਾ ਹੋਈ। ਇਸ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਆਰਮੀ ਅਟੈਚਮੇਂਟ ਕੈਂਪ ਵਿੱਚ ਭਾਗ ਲੈਣ ਵਾਲੇ 3 ਐਨਸੀਸੀ ਕੈਡਟਾਂ ਅਤੇ ਵੇਸਟ ਮੈਨੇਜਮੇਂਟ ਵਿਸ਼ੇ ਤੇ ਅਯੋਜਤ ਐਸੇ ਰਾਇਟਿੰਗ ਕੰਪੀਟੀਸ਼ਨ ਵਿੱਚ ਜੈਤੂ ਤਿੰਨ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸੰਮਾਨਤ ਕੀਤਾ। ਪ੍ਰੋ. ਸੁਰਜੀਤ ਕੌਰ ਨੇ ਵੋਟ ਆਫ ਥੈਂਕਸ ਕੀ ਦਿੱਤਾ। ਸਮਾਰੋਹ ਦੀ ਸਮਾਪਤੀ ਰਾਸ਼ਟਰਗਾਣ ਦੇ ਨਾਲ ਕੀਤੀ ਗਈ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਅਤੇ ਜੇਐਮਸੀ ਦੇ ਵਿਦਿਆਰਥੀਆਂ ਨੇ ਕੀਤਾ।