ਦੋਆਬਾ ਕਾਲਜ ਵਿੱਚ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ

ਜਲੰਧਰ, 26 ਜਨਵਰੀ, 2025: ਦੋਆਬਾ ਕਾਲਜ ਵਿੱਚ ਸਕਿੱਲ ਡਿਵੈਲਪਮੈਂਟ, ਫਿਟਨਸ ਅਤੇ ਵਾਤਾਵਰਣ ਨੂੰ ਸਮਰਪਿਤ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿੱਚ ਡਾ. ਰੂਚੀ ਸਿੰਘ ਗੌਰ—ਅੰਮ੍ਰਿਤ ਕੇਅਰਗਿਵਰਸ ਐਨਜੀਓ ਅਤੇ ਜੀਪੀ ਜਿੰਦਲ ਕੋਸ਼ਿਸ਼ ਚੈਰੀਟੇਬਲ ਐਨਜੀਓ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪੋ੍ਰ. ਸੁਰਜੀਤ ਕੌਰ ਅਤੇ ਪ੍ਰੋ. ਸੋਨਿਆ ਕਾਲੜਾ— ਸੰਯੋਜਕ ਸਟੂਡੈਂਟ ਵੈਲਫੇਅਰ ਕਾਂਊਂਸਲ, ਪ੍ਰਾਧਿਆਪਕਾਂ, ਐਨਸੀਸੀ ਕੈਡਟਸ ਅਤੇ ਵਿਦਿਆਰਥੀਆਂ ਨੇ ਕੀਤਾ । ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪਤਵੰਤੇ, ਕਾਲਜ ਸਟਾਫ ਅਤੇ ਵਿਦਿਆਰਥੀ— ਸਲੋਨੀ, ਅਦਿਤੀ, ਖੁਸ਼ੀ, ਤੇਜ਼ਸ ਆਦਿ ਨੇ 76ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਝੰਡਾ ਲਹਿਰਾਇਆ। ਵਿਦਿਆਰਥੀਆਂ ਨੇ ਇਸ ਮੌਕੇ ’ਤੇ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕੀਤਾ ਜਿਸ ਵਿੱਚ ਦੇਸ਼ ਭਗਤੀ ਦੇ ਗੀਤ, ਡਾਂਸ, ਕਵਿਤਾ ਉਚਾਰਣ ਅਤੇ ਹੋਰ ਮਨੋਰਮ ਪ੍ਰਸਤੁੱਤੀਆਂ ਪੇਸ਼ ਕੀਤੀ ਗਈ ।
ਇਸ ਮੌਕੇ ’ਤੇ ਸਵੇਰ ਦੇ ਸੈਸ਼ਨ ਵਿੱਚ ਦੇਸ਼ ਵਿੱਚ ਫਿਟਨਸ ਦਾ ਸੰਦੇਸ਼ ਦਿੰਦੇ ਹੋਏ ਰਿਪਬਲਿਕ ਡੇ ਦੌੜ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਸਟਾਫ, ਹਾੱਕ ਰਾਇਡਰਸ ਜਲੰਧਰ ਅਤੇ ਜਲੰਧਰ ਰਨਿੰਗ ਕਲੱਬ ਦੇ ਦੌੜਾਕ ਨੇ ਦੋਆਬਾ ਕਾਲਜ ਕੈਂਪਸ ਤੋਂ ਦੌੜਦੇ ਹੋਏ ਪਠਾਨਕੋਟ ਬਾਈ ਪਾਸ ਚੌਕ ਤੋਂ ਵਾਪਿਸ ਆਉਂਦੇ ਹੋਏ ਦੋਆਬਾ ਕਾਲਜ ਕੈਂਪਸ ਵਿੱਚ ਪਹੁੰਚ ਕੇ 3 ਕਿਲੋਮੀਟਰ ਲੰਬੀ ਦੌੜ ਨੂੰ ਪੂਰਾ ਕੀਤਾ। ਡਾ. ਰੂਚੀ ਸਿੰਘ ਨੇ ਸੰਬੋਧਤ ਕਰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿੱਚ ਚੰਗੀ ਸਿਹਤ ਸੇਵਾਵਾਂ ਮੌਜੂਦ ਹੋਣ ਦੇ ਬਾਵਜੂਦ ਵੀ ਬਜ਼ੁਰਗਾਂ ਦੀ ਸੰਖਿਆ ਦਿਨੋਂ ਦਿਨ ਵੱੱਧ ਰਹੀ ਹੈ, ਉਨ੍ਹਾਂ ਦੀ ਐਨਜੀਓ ਇਨ੍ਹਾਂ ਬਜ਼ੁਰਗਾਂ ਦੀ ਸਿਹਤ ਦੀ ਦੇਖਭਾਲ ਦੀ ਵਿਸ਼ੇਸ਼ ਟ੍ਰੈਨਿੰਗ ਦਿੰਦੀ ਹੈ ਜਿਸ ਨਾਲ ਨੌਜਵਾਨ ਨਾ ਕੇਵਲ ਉਨ੍ਹਾਂ ਦੀ ਦੇਖਭਾਲ ਕਰਕੇ ਆਪਣਾ ਯੌਗਦਾਨ ਦੇ ਸਕਦੇ ਹਨ ਬਲਕਿ ਬਜ਼ੁਰਗਾਂ ਦੀ ਸੇਵਾ—ਸੰਭਾਲ ਦਾ ਕੰਮ ਸਿਖ ਕੇ ਹੈਲਥ ਕੇਅਰ ਦੇ ਖੇਤਰ ਵਿੱਚ ਚੰਗਾ ਰੋਜਗਾਰ ਵਿੱਚ ਪ੍ਰਾਪਤ ਕਰ ਸਕਦੇ ਹਨ । ਜੀਪੀ ਜਿੰਦਲ ਨੇ ਕਿਹਾ ਕਿ ਐਨਜੀਓ ਕੋਸ਼ਿਸ਼ ਦੇ ਦੁਆਰਾ ਸਮਾਜ ਦੇ ਵਾਂਝੇ ਵਰਗਾਂ ਦੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਪ੍ਰਦਾਨ ਕਰਕੇ ਸਮਾਜ ਦੇ ਹਰ ਵਰਗ ਦੇ ਲੋਕ ਅਜਿਹੇ ਨਿਰਸਵਾਰਥ ਸੇਵਾ ਦੀ ਭਾਵਨਾ ਨਾਲ ਦੇਸ਼ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਜਿਸਨੂੰ ਹਰ ਕਿਸੇ ਨੂੰ ਅਪਣਾਉਣਾ ਚਾਹੀਦਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਮੌਕੇ ’ਤੇ ਸੰਬੋਧਤ ਕਰਦੇ ਹੋਏ ਸਾਰੀਆਂ ਨੂੰ ਸਿਹਤਮੰਦ ਅਤੇ ਤੰਦਰੁਸਤ ਰਹਿਣ ਦੇ ਲਈ ਪੈਦਲ ਦੌੜ ਅਤੇ ਵਰਜਿਸ ਨੂੰ ਅਪਣਾਉਣਾ ਚਾਹੀਦਾ ਹੈ ਤਾਕਿ ਸਾਰੇ ਜਨਮਾਨਸ ਸਿਹਤ ਰਾਸ਼ਟਰ ਦੇ ਨਿਰਮਾਣ ਵਿੱਚ ਆਪਣੀ ਸਾਕਾਰਾਤਮਕ ਭੂਮਿਕਾ ਅਦਾ ਸਕੇ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਅਵਸਰ ’ਤੇ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨੇਪਟੇਲ ਸਕਿੱਲ ਡਿਵੈਲਪਮੈਂਟ ਕੋਰਸ ਕਰਨ ਵਾਲੇ ਵਿਦਿਆਰਥੀਆਂ ਅਤੇ ਵਾਤਾਵਰਣ ਸੁੱਰਖਿਆ ਵਿੱਚ ਸਾਕਾਰਾਤਮਕ ਭੂਮਿਕਾ ਨਿਭਾਉਣ ਵਾਲੇ ਕਾਲਜ ਦੇ ਵਿਸ਼ੇਸ਼ 21 ਵਿਦਿਆਰਥੀਆਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਮੰਚ ਸੰਚਾਲਨ ਡਾ. ਪ੍ਰਿਯਾ ਚੋਪੜਾ ਅਤੇ ਅਨੁਕਰਿਤੀ ਨੇ ਬਖੂਬੀ ਕੀਤਾ ।