ਦੋਆਬਾ ਕਾਲਜ ਵਿਖੇ 81ਵੀਂ ਸਪੋਰਟਸ ਮੀਟ ਅਯੋਜਤ

ਜਲੰਧਰ, 10 ਫਰਵਰੀ, 2024: ਦੋਆਬਾ ਕਾਲਜ ਵਿਖੇ ਮਹ੍ਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਨੂੰ
ਸਮਰਪਿਤ 81ਵੀਂ ਸਾਲਾਨਾ ਸਪੋਰਟਸ ਮੀਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਚੰਦਰ ਮੋਹਨ—ਪ੍ਰਧਾਨ ਆਰਿਆ
ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ
ਭੰਡਾਰੀ, ਡਾ. ਓਮਿੰਦਰ ਜੋਹਲ— ਸਪੋਰਟਸ ਇੰਚਾਰਜ, ਪ੍ਰੋ. ਸੁਖਵਿੰਦਰ ਸਿੰਘ ਅਤੇ ਡਾ. ਸੁਰੇਸ਼ ਮਾਗੋ— ਆਰਗਨਾਇਜਿੰਗ
ਸੈਕ੍ਰੇਟਰੀ, ਪ੍ਰੋ. ਕੇ.ਕੇ. ਯਾਦਵ—ਡੀਨ ਅਕਾਦਮਿਕ, ਪ੍ਰੋ. ਵਿਨੋਦ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਚੰਦਰ ਮੋਹਨ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ ਝੰਡਾ ਲਹਿਰਾਇਆ ਅਤੇ ਹਵਾ ਵਿੱਚ ਗੁਬਾਰੇ ਛੱਡ
ਕੇ ਸਪੋਰਟਸ ਮੀਟ ਦਾ ਸ਼ੁਭਾਰੰਭ ਕੀਤਾ । ਮੁੱਖ ਮਹਿਮਾਨ ਨੇ ਐਨਸੀਸੀ ਕੈਡੇਟਸ, ਖਿਡਾਰੀਆਂ, ਐਨਐਸਐਸ ਅਤੇ ਵੱਖ—ਵੱਖ
ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਵਿਹਿੰਗਮ ਮਾਰਚ ਪਾਸਟ ਦਾ ਸਲੂਟ ਲਿਆ । ਕਾਲਜ ਦੇ ਵਿਦਿਆਰਥੀਆਂ
ਨੇ ਦੌੜਦੇ ਹੋਏ ਪਵਿੱਤਰ ਮਿਸ਼ਾਲ ਦੇ ਨਾਲ ਜਯੋਤੀ ਪ੍ਰਜਵੱਲਨ ਕਰ ਫੇਅਰ ਪਲੇ ਦੀ ਕਸਮ ਉਠਾ ਕੇ ਅੱਜ ਦੇ ਖੇਲ ਦੇ ਸਮਾਗਮ
ਦਾ ਆਗਾਜ਼ ਕੀਤਾ ।
ਹਾਜਰ ਹੋਏ ਸਾਰੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੀ ਸਪੋਰਟਸ
ਮੀਟ ਵਿਦਿਆਰਥੀਆਂ ਦੀ ਊਰਜਾ ਨੂੰ ਸਾਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਦੇ ਲਈ ਇੱਕ ਸਾਰਥਕ ਕਦਮ ਹੈ ਅਤੇ ਸਾਰੀਆਂ ਨੂੰ
ਮਹ੍ਰਿਸ਼ੀ ਦਯਾਨੰਦ ਸਰਸਵਤੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੀ ਊਰਜਾ ਨੂੰ ਸਹੀ ਸਥਾਨ ਤੇ ਕੇਂਦ੍ਰਿਤ ਕਰ ਜੀਵਨ ਦੀਆਂ
ਉਚਾਇਆਂ ਨੂੰ ਸਮੇਂ ਰਹਿੰਦੇ ਛੁਹਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਮੁੱਖ ਮਹਿਮਾਨ ਚੰਦਰ ਮੋਹਨ ਜੀ ਨੇ ਹਾਜਰ ਨੂੰ ਆਪਣੇ ਜੀਵਨ ਵਿੱਚ ਰੋਜ਼ ਸ਼ਰੀਰਕ ਕਸਰਤ ਕਰਨ ਲਈ ਪ੍ਰੇਰਿਤ
ਕੀਤਾ ਜਿਸ ਨਾਲ ਉਹ ਆਪਣੇ ਤਨ ਮਨ ਨੂੰ ਤੰਦਰੁਸਤ ਰੱਖ ਸਕਣ । ਉਨ੍ਹਾਂ ਨੇ ਰਾਜੇਸ਼ ਪਾਯਲਟ ਅਤੇ ਨੀਰਜ ਚੋਪੜਾ ਦੀ
ਮਿਸਾਲ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੇ ਪ੍ਰਯਾਸ ਨਾਲ ਹੀ ਅੱਜ ਦੀ ਨੌਜਵਾਨ ਪੀੜ੍ਹ. ਦੇ ਉਨ੍ਹੱਤੀ ਦੇ ਰਸਤੇ ਖੁੱਲ ਗਏ ਹਨ
ਕਿਉਂਕਿ ਖੇਡਾਂ ਵਿੱਚ ਖਿਡਾਰੀ ਨ ਕੇਵਲ ਪ੍ਰਤਿਦਿਵੰਦੀ ਨਾਲ ਮੁਕਾਬਲਾ ਕਰਦਾ ਹੈ ਬਲਕਿ ਆਪਣੇ ਆਪ ਨਾਲ ਵੀ ਲੜ ਕੇ
ਆਪਣੇ ਆਪ ਨੂੰ ਹੋਰ ਵੀ ਬੇਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਕਿ ਉਸਨੂੰ ਸਫਲਤਾ ਦੇ ਉੱਚੇ ਮੁਕਾਮ ਤੱਥ ਲੈ ਜਾਂਦੀ ਹੈ ।
ਇਸ ਮੌਕੇ ਤੇ ਕਾਲਜ ਦੇ ਖਿਡਾਰੀ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ 100 ਮੀ., 200 ਮੀ., 50 ਮੀ., 400
ਮੀ., 800 ਮੀ., ਲਾਂਗ ਜੰਪ, ਥ੍ਰੀ ਲੈਗਡ ਰੇਸ, ਨੀਡਲ ਅਤੇ ਥ੍ਰੈਡ ਰੇਸ, 400%100 ਰਿਲੇ ਰੇਸ, ਸ਼ਾਟਪੁੱਟ ਆਦਿ ਵਿੱਚ ਭਾਗ
ਲਿਆ ।
ਸ਼ਾਮ ਸਮੇਂ ਪ੍ਰਾਇਜ ਡਿਸਟ੍ਰੀਬੁਸ਼ ਸਮਾਗਮ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ ਜੇਤੂ
ਵਿਦਿਆਰਥੀਆਂ ਨੂੰ ਮੇਮੇਟੋਂ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਤੇ ਕਲਚਰ ਪ੍ਰੋਗ੍ਰਾਮ ਅਤੇ ਲੱਕੀ ਡ੍ਰਾ ਦਾ ਵੀ ਸਫਲ ਅਯੋਜਨ
ਕੀਤਾ ਗਿਆ ।