ਦੋਆਬਾ ਕਾਲਜ ਵਿੱਚ 82ਵਾਂ ਸਾਲਾਨਾ ਸਪੋਰਟਸ ਮੀਟ ਅਯੋਜਤ

ਦੋਆਬਾ ਕਾਲਜ ਵਿੱਚ 82ਵਾਂ ਸਾਲਾਨਾ ਸਪੋਰਟਸ ਮੀਟ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸਪੋਰਟਸ ਮੀਟ ਵਿੱਚ ਹਵਾ ਵਿੱਚ ਗੁਬਾਰੇ ਛੱਡ ਕੇ ਉਦਘਾਟਨ ਕਰਦੇ ਹੋਏ ਚੰਦਰ ਮੋਹਨ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ । ਨਾਲ ਭਾਗ ਲੈਂਦੇ ਹੋਏ ਵਿਦਿਆਰਥੀ ।

ਜਲੰਧਰ, 25 ਫਰਵਰੀ, 2025: ਦੋਆਬਾ ਕਾਲਜ, ਜਲੰਧਰ ਵਿੱਚ ਮਹਰਸ਼ੀ ਦਯਾਨੰਦ ਸਰਸਵਤੀ ਦੇ 201ਵੇਂ ਜਨਮਦਿਵਸ ਨੂੰ ਸਮਰਪਿਤ 82ਵੀਂ ਸਾਲਾਨਾ ਸਪੋਰਟਸ ਮੀਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਚੰਦਰ ਮੋਹਨ— ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਮੁੱਖ ਮਹਿਮਾਨ ਅਤੇ ਸੁਨੀਲ ਸ਼ਰਮਾ— ਅੰਤਰਰਾਸ਼ਟਰੀ ਮੈਰਾਥਨ ਰਨਰ ਅਤੇ ਰੋਹਿਤ—ਹਾੱਕ ਰਾਇਡਰਸ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪੋ੍ਰ ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ, ਪ੍ਰੋ. ਨਵੀਨ ਜੋਸ਼ੀ, ਪ੍ਰੋ. ਵਿਨੋਦ ਕੁਮਾਰ— ਔਰਗਨਾਇਜ਼ਰਜ਼ ਸੈਕ੍ਰੇਟਰੀਜ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । ਸਪੋਰਟਸ ਮੀਟ ਦਾ ਉਦਘਾਟਨ ਚੰਦਰ ਮੋਹਨ ਨੇ ਕਾਲਜ ਦੇ ਝੰਡੇ ਨੂੰ ਲਹਿਰਾ ਕੇ ਕੀਤਾ । ਇਸ ਮੌਕੇ ’ਤੇ ਐਨਸੀਸੀ ਕੈਡਟਸ, ਐਨਐਸਐਸ ਦੇ ਵਲੰਟੀਅਰਜ, ਵੱਖ—ਵੱਖ ਵਿਭਾਗਾਂ ਦੇ ਵਿਦਿਆਰਥੀ, ਕਾਲਜੀਜਿਏਟ ਸਕੂਲ ਦੇ ਵਿਦਿਆਰਥੀ ਅਤੇ ਖਿਡਾਰੀਆਂ ਨੇ ਮਨੋਰਮ ਮਾਰਚਪਾਸਟ ਕੀਤਾ । ਇਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਦੇ ਪੱਧਰ ’ਤੇ ਵਧੀਆ ਪ੍ਰਦਰਸ਼ਣ ਕਰਨ ਵਾਲੇ ਖਿਡਾਰੀਆਂ ਨੇ ਮਸ਼ਾਲ ਨੂੰ ਰੋਸ਼ਨ ਕੀਤਾ । 

ਚੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਖੇਡਾਂ ਜੀਵਨ ਵਿੱਚ ਹਾਰ ਦਾ ਸਾਹਮਣਾ ਕਰਨਾ ਸਿਖਾਉਂਦੀਆਂ ਹਨ ਅਤੇ ਅਸੀਂ ਜੀਵਨ ਵਿੱਚ ਆਉਣ ਵਾਲੀ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਨਾ ਸੀਖਦੇ ਹਾਂ । ਉਨ੍ਹਾਂ ਨੇ ਕਿਹਾ ਕਿ ਖੇਡਾਂ ਨੂੰ ਸਾਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਮਾਨਸਿਕ ਅਤੇ ਸ਼ਰੀਰਿਕ ਪਖੋਂ ਮਜ਼ਬੂਤ ਹੋ ਸਕੀਏ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਲਾਇਫ ਸਟਾਇਲ ਡਿਆਰਡਰ ਤੋਂ ਝੂਝ ਰਹੇ ਹਾਂ ਤਾਂ ਇਸ ਤਰ੍ਹਾਂ ਦੀਆਂ ਖੇਡਾਂ ਦੇ ਅਯੋਜਨ ਹੋਰ ਵੀ ਢੁੱਕਵੇਂ ਹੋ ਗਏ ਹਨ । ਉਨ੍ਹਾਂ ਨੇ ਕਿਹਾ ਕਿ ਅੱਜ ਦੀ ਸਾਲਾਨਾ ਸਪੋਰਟਸ ਮੀਟ ਵਿੱਚ 500 ਤੋਂ ਜ਼ਿਆਦਾ ਵਿਦਿਆਰਥੀ ਦਾ ਵੱਧ ਚੜ੍ਹ ਕੇ ਭਾਗ ਲੈਣਾ ਬੜੇ ਹੀ ਮਾਣ ਵਾਲੀ ਗੱਲ ਹੈ । 

ਇਸ ਸਪੋਰਟਸ ਮੀਟ ਵਿੱਚ ਵਿਦਿਆਰਥੀਆਂ ਨੇ ਪੂਰੇ ਜੋਸ਼ ਦੇ ਨਾਲ 400 ਮੀਟਰ, 100 ਮੀਟਰ, ਲੌਂਗ ਜੰਪ 200 ਮੀਟਰ, 50 ਮੀਟਰ, 800 ਮੀਟਰ ਰੇਸ, ਸੈਕ ਰੇਸ, 400 % 100 ਮੀਟਰ ਰਿਲੈ ਰੇਸ ਆਦਿ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ ।ਖਿਡਾਰੀਆਂ ਦੀ ਸ਼੍ਰੇਣੀ ਵਿੱਚ 100 ਮੀਟਰ ਲੜਕੀਆਂ ਦੀ ਰੇਸ ਵਿੱਚ ਸਵਾਤੀ ਨੇ ਪਹਿਲਾ, ਪ੍ਰਿੰਯੰਕਾ ਨੇ ਦੂਜਾ ਅਤੇ ਵੀਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕਿਆਂ ਦੀ ਰੇਸ ਵਿੱਚ ਇੰਦਰ ਨੇ ਪਹਿਲਾ, ਨਮਨ ਨੇ ਦੂਜਾ ਅਤੇ ਅਨਮੋਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੀ ਤਰ੍ਹਾਂ 200 ਮੀਟਰ ਦੀ ਰੇਸ ਵਿੱਚ ਨਮਨ ਨੇ ਪਹਿਲਾ ਅਤੇ 400 ਮੀਟਰ ਦੀ ਰੇਸ ਵਿੱਚ ਨਮਨ ਨੇ ਪਹਿਲਾ, ਹੇਮੰਤ ਨੇ ਦੂਜਾ ਅਤੇ ਅਸ਼ਫੁਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।  ਲੜਕੀਆਂ ਦੀ 200 ਮੀਟਰ ਦੀ ਰੇਸ ਵਿੱਚ ਸਵਾਤੀ ਨੇ ਪਹਿਲਾ, ਵੀਨਾ ਨੇ ਦੂਜਾ ਅਤੇ ਰੂਚੀ ਨੇ ਤੀਜਾ ਸਥਾਨ ਹਾਸਿਲ ਕੀਤਾ । ਲੜਕਿਆਂ ਦੇ ਸ਼ੋਟਪੁੱਟ ਵਿੱਚ ਭਵਨ ਨੇ ਪਹਿਲਾ, ਅਨਮੋਨ ਨੇ ਦੂਜਾ ਅਤੇ ਕਸ਼ਿਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕੀਆਂ ਦੀ ਲੌਂਗ ਜੰਪ ਵਿੱਚ ਸਵਾਤੀ ਨੇ ਪਹਿਲਾ, ਪੁਨੀਤ ਨੇ ਦੂਜਾ ਅਤੇ ਸ਼ਿਕਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕਿਆਂ ਦੇ ਲੌਂਗ ਜੰਪ ਵਿੱਚ ਨਮਨ ਨੇ ਪਹਿਲਾ, ਭਵਨ ਨੇ ਦੂਜਾ ਅਤੇ ਹੇਮੰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਨਾਨ ਖਿਡਾਰੀ ਦੀ ਸ਼੍ਰੇਣੀ ਵਿੱਚ ਲੜਕਿਆਂ ਦੀ 100 ਮੀਟਰ ਦੀ ਰੇਸ ਵਿੱਚ ਕ੍ਰਿਸ਼ਨ ਨੇ ਪਹਿਲਾ, ਜਸਕਰਨ ਨੇ ਦੂਜਾ ਅਤੇ ਵਿਕਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਲੜਕੀਆਂ ਦੇ 100 ਮੀਟਰ ਰੇਸ ਵਿੱਚ ਸਿਮਰਜੀਤ ਨੇ ਪਹਿਲਾ, ਹਰਲੀਨ ਨੇ ਦੂਜਾ ਅਤੇ ਆਯੂਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਟੀਚਿੰਗ ਸਟਾਫ ਦੀ ਮਹਿਲਾਂ ਵਿੱਚ 50 ਮੀਟਰ ਦੀ ਰੇਸ ਵਿੱਚ ਪ੍ਰੋ. ਹਰਪ੍ਰੀਤ ਕੌਰ ਨੇ ਪਹਿਲਾ, ਪ੍ਰੋ. ਮਨਪ੍ਰੀਤ ਨੇ ਦੂਜਾ ਅਤੇ ਪ੍ਰੋ. ਅਰਚਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪੁਰਸ਼ਾਂ ਦੀ ਟੀਚਿੰਗ ਸਟਾਫ ਦੀ 100 ਮੀਟਰ ਦੀ ਰੇਸ ਵਿੱਚ ਪ੍ਰੋ. ਰਮਨ ਨੇ ਪਹਿਲਾ, ਪ੍ਰੋ. ਗੁਲਸ਼ਨ ਸ਼ਰਮਾ ਨੇ ਦੂਜਾ ਅਤੇ ਸੁਖਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਨਾਨ ਟੀਚਿੰਗ ਦੀ 100 ਮੀਟਰ ਦੀ ਰੇਸ ਵਿੱਚ ਲਵਕੁਸ਼ ਨੇ ਪਹਿਲਾ, ਚਕਸ਼ੁ ਨੇ ਦੂਜਾ ਅਤ ਰਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਨਮਨ ਨੂੰ ਲੜਕਿਆਂ ਵਿੱਚੋਂ ਬੇਸਟ ਐਥਲਿਸਟ ਅਤੇ ਲੜਕੀਆਂ ਵਿੱਚੋਂ ਸਵਾਤੀ ਨੂੰ ਬੇਸਟ ਐਥਲਿਸਟ ਘੋਸ਼ਿਤ ਕੀਤਾ ਗਿਆ । ਪ੍ਰਾਇਜ਼ ਡਿਸਟ੍ਰੀਬੁਸ਼ਨ ਸਮਾਰੋਹ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਸਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਡਾ. ਅਵਿਨਾਸ਼ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।