ਦੋਆਬਾ ਕਾਲਜ ਵਿਖੇ ਮਨਾਇਆ ਗਿਆ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਜਲੰਧਰ, 21 ਜੂਨ, 2022: ਦੋਆਬਾ ਕਾਲਜ ਵਿੱਚ ਭਾਰਤ ਸਵੈਭਿਮਾਨ ਟ੍ਰਸਟ ਅਤੇ ਪੰਤਜਲਿ ਯੋਗ ਸਮੀਤੀ ਦੇ ਸਹਿਯੋਗ ਨਾਲ ਆਜ਼ਾਦੀ ਦੀ 75ਵੀਂ ਸਾਲਗਿਰਾ ਦੇ ਮੌਕੇ ਤੇ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ । ਇਸ ਵਿੱਚ ਸ਼੍ਰੀ ਅਮਨ ਅਰੋੜਾ- ਐਮਐਲਏ ਜਲੰਧਰ ਸੈਂਟਰਲ ਅਤੇ ਸ਼੍ਰੀ ਰਾਜੇਸ਼ ਵਿੱਚ ਬਤੌਰ ਮੁੱਖ ਮਹਿਮਾਨ, ਸ਼੍ਰੀ ਧਰੁਵ ਮਿਤੱਲ –ਟਰੈਜ਼ਰਰ ਕਾਲਜ ਪ੍ਰਬੰਧਕੀ ਕਮੇਟੀ, ਸ਼੍ਰੀ ਕਿਰਨ ਚੱਡਾ- ਯੋਗ ਆਚਾਰੀਯ, ਸ਼੍ਰੀ ਰਾਜੇਸ਼ਵਰ, ਸ਼੍ਰੀ ਰਜਿੰਦਰ ਸ਼ਿੰਗਾਰੀ, ਸ਼੍ਰੀ ਅਜੈ ਮਲਹੋਤਰਾ, ਸ਼੍ਰੀ ਕ੍ਰਿਸ਼ਨ ਲਾਲ ਸ਼ਰਮਾ ਆਦਿ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ ਅਤੇ ਡਾ. ਸੁਰੇਸ਼ ਮਾਗੋ -ਸੰਯੋਜਕ, ਸ਼ੀ੍ਰ ਗਰਿਮਾ ਚੋਡਾ, ਪ੍ਰੋ. ਸੁਰਜੀਤ ਕੌਰ, ਪ੍ਰਾਧਿਆਪਕ ਅਤੇ ਤਕਰੀਬਨ 1500 ਸ਼ਹਿਰਵਾਸੀਆਂ ਨੇ ਕੀਤਾ ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਹੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੀ 75 ਲੋਕੇਸ਼ਨਾਂ ਵਿਚੋਂ ਇੱਕ ਦੇ ਰੂਪ ਵਿੱਚ ਦੋਆਬਾ ਕਾਲਜ ਜਲੰਧਰ ਨੂੰ ਇਸ ਯੋਗ ਸ਼ਿਵਰ ਦੇ ਲਈ ਚੁਣਿਆ ਗਿਆ ਹੈ । ਡਾ. ਭੰਡਾਰੀ ਨੇ ਕਿਹਾ ਕਿ ਯੋਗ ਭਾਰਤੀ ਸੰਸਕ੍ਰਤੀ ਦਾ ਅਭਿੰਨ ਅੰਗ ਹੈ ਕਿਉਂਕਿ ਯੋਗ ਪ੍ਰਨਾਯਾਮ ਜੀਵਨ ਨੂੰ ਰੁਪਾਂਤਰਿਤ ਕਰਦਾ ਹੈ ਅਤੇ ਸ਼ਰੀਰ ਅਤੇ ਮਾਨਸਿਕ ਰੋਗ ਜਿਵੇਂ ਜਿਵੇਂ ਬੀ.ਪੀ., ਸ਼ੁਗਰ, ਦਿਲ ਦੀ ਬਿਮਾਰੀ, ਮੋਟਾਪਾ, ਮਾਇਗ੍ਰੇਨ ਅਤੇ ਮਾਨਸਿਕ ਤਨਾਅ ਆਦਿ ਦਾ ਜੜ ਮੂਲ ਨਾਲ ਨਿਵਾਰਨ ਕਰਦਾ ਹੈ ।
ਮੁੱਖ ਮਹਿਮਾਨ ਸ਼੍ਰੀ ਰਮਨ ਅਰੋੜਾ ਨੇ ਗੁਰਬਾਣੀ ਵਿੱਚੋਂ ਉਦਾਰਣ ਦਿੰਦੇ ਹੋਏ ਕਿਹਾ ਕਿ ਸਦਿਆਂ ਤੋਂ ਯੋਗ ਮਨੁੱਖ ਦੇ ਸ਼ਰੀਰ ਲਈ ਬਹੁਤ ਹੀ ਲਾਭਕਾਰੀ ਰਿਹਾ ਹੈ ਇਸ ਲਈ ਸਾਨੂੰ ਇਸਨੂੰ ਆਪਣੇ ਰੋਜਾਨਾ ਜ਼ਿੰਦਗੀ ਦਾ ਇੱਕ ਅਭਿੰਨ ਹਿੱਸਾ ਬਣਾਉਣਾ ਚਾਹੀਦਾ ਹੈ ।
ਸ਼੍ਰੀਮਤੀ ਕਿਰਨ ਚੱਡਾ, ਸ਼੍ਰੀ ਰਾਜੇਸ਼ਵਰ ਅਤੇ ਸ਼੍ਰੀ ਰਾਜਿੰਦਰ ਸ਼ਿੰਗਾਰੀ ਨੇ ਹਾਜਰਾਂ ਨੂੰ ਯੋਗ ਦੇ ਅਣਗਿਣਤ ਲਾਭ ਦੇ ਬਾਰੇ ਦੱਸਿਆ ਅਤੇ ਸਾਰੀਆਂ ਨੂੰ ਤ੍ਰਿਕੋਨ ਆਸਨ, ਕਪਾਲ ਭਾਤੀ, ਪ੍ਰਾਨਾਯਾਮ, ਧਿਆਨ, ਸੰਕਲਪ, ਸਿੰਘਾਸਨ, ਸ਼ੀਰਸ਼ ਆਸਨ, ਹਲ ਆਸਨ ਅਤੇ ਹਾਸਯ ਯੋਗ ਦੀ ਵਿਭਿੰਨ ਕ੍ਰਿਆਵਾਂ ਕਰਵਾਇਆਂ । ਇਸ ਮੌਕੇ ਤੇ ਹਾਜਰ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ, ਵਿਦਿਆਰਥੀਆਂ ਅਤੇ ਸ਼ਹਿਰ ਤੋਂ ਆਏ ਹੋਏ ਵੱਖ ਵੱਖ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਜਨਾਂ ਨੇ ਸਾਰੀਆਂ ਕ੍ਰਿਆਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ।