ਦੋਆਬਾ ਕਾਲਜ ਵਿੱਖੇ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਣਾਇਆ ਗਿਆ

ਦੋਆਬਾ ਕਾਲਜ ਵਿੱਖੇ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਣਾਇਆ ਗਿਆ

ਜਲੰਧਰ, 21 ਜੂਨ, 2023: ਦੋਆਬਾ ਕਾਲਜ ਵਿੱਖੇ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ  ਦੇ ਮੌਕੇ ਤੇ ਆਓ ਜਲੰਧਰ ਯੋਗ ਕਰਿਏ ਸਮਾਗਮ ਆਰਟ ਆਫ ਲਿਵਿੰਗ, ਮਾਈ ਐਫਐਮ ਰੇਡਿਏ 94.3 ਅਤੇ ਹਾਕ ਰਾਈਡਰ ਜਲੰਧਰ ਦੇ ਸੰਯੁਕਤ ਪ੍ਰਆਸਾਂ ਨਾਲ ਅਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸੁਸ਼ੀਲ ਰਿੰਕੂ- ਮੈਂਬਰ ਆਫ ਪਾਰਲਿਆਮੇਂਟ, ਜਲੰਧਰ ਅਤੇ ਵਿਸ਼ੇਸ਼ ਮਹਿਮਾਨਾਂ ਵਿੱਚ ਰਮਨ ਅਰੋੜਾ- ਐਮਐਲਏ, ਜਲੰਧਰ ਸੈਂਟਰਲ, ਧਰੁਵ ਮਿੱਤਲ- ਖਜਾਨਚੀ, ਕਾਲਜ ਮੈਨੇਜਿੰਗ ਕਮੇਟੀ, ਸਤਪਾਲ ਗੁਪਤਾ- ਮੈਂਬਰ ਕਾਲਜ ਮੈਨੇਜਿੰਗ ਕਮੇਟੀ ਅਤੇ ਕੁਲਦੀਪ ਸਿੰਘ- ਆਰਟ ਆਫ ਲਿਵਿੰਗ, ਸ਼੍ਰੀ ਰੋਹਿਤ- ਹਾਕ ਰਾਈਡਰ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਬੰਡਾਰੀ, ਪ੍ਰੋ. ਅਰਵਿੰਦ ਨੰਦਾ, ਪ੍ਰੋ. ਸੁਖਵਿੰਦਰ ਸਿੰਘ ਅਤੇ ਡਾ. ਸੁਰੇਸ਼ ਮਾਗੋ- ਈਵੇਂਟ ਕੋਰਡੀਨੇਟਰਾਂ ਨੇ ਕੀਤਾ। 

 

ਸਮਾਗਮ ਦਾ ਸ਼ੁਭਾਰੰਭ ਮਹਾਨੁਭਾਵਾਂ ਨੇ ਸ਼ਮਾ ਰੋਸ਼ਨ ਕਰ ਕੇ ਕੀਤਾ। ਇਸ ਦੇ ਬਾਦ ਪ੍ਰਸਿਧ ਭਜਨ ਗਾਇਕ ਰਾਜੇਸ਼ ਪ੍ਰੇਮੀ ਨੇ ਆਪਣੇ ਭਜਨ ਓਮ ਬੋਲੇ ਰੋਮ ਰੋਮ ਬੋਲੇ ਓਮ ਨੇ ਦਰਸ਼ਕਾਂ ਦੇ ਮਨ ਚਿਤ ਨੂੰ ਅਨੰਦਿਤ ਕੀਤਾ। 94.3 ਮਾਈ ਐਫ.ਐਮ ਆਰ.ਜੇ. ਗੈਰੀ, ਰੀਤ ਅਤੇ ਵਿਕਾਸ ਨੇ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ। 

 

ਪਿ੍ਰੰ.  ਡਾ. ਪ੍ਰਦੀਪ ਭੰਡਾਰੀ ਨੇ ਆਪਣੇ ਸੰਬੋਧਨ ਵਿੱਚ ਸਾਰੇ ਗਣਮਾਨਾਂ ਦਾ ਸਵਾਗਤ ਕਰਦੇ ਹੋਏ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਸਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਯੋਗ ਨੂੰ ਆਪਣੇ ਅੰਦਰ ਦਿਆਂ ਬੁਰਾਇਆਂ ਨੂੰ ਸਮਾਪਤ ਕਰਨ ਵਾਲਾ ਇੱਕ ਅਹਿਮ ਸਾਧਨ ਦੱਸਿਆ। ਉਨਾਂ ਨੇ ਯੋਗ ਨੂੰ ਸ਼ਰੀਰ, ਸ਼ਵਾਸ ਅਤੇ ਮਨ ਨਾਲ ਜੋੜਨ ਤੇ ਬਲ ਦਿੱਤਾ ਅਤੇ ਹਰ ਇੰਨਸਾਨ ਨੂੰ ਸੁਨ ਕੇ ਸਿਖਣ ਦੇ ਵੱਲ ਵਧਣਾ ਚਾਹੀਦਾ ਹੈ ਤਾਕਿ ਸਿਖ ਕੇ ਆਪਣੇ ਜੀਵਨ ਨੂੰ ਸੁਧਾਰੇਆ ਜਾ ਸਕੇ। ਸੁਸ਼ੀਲ ਰਿੰਕੂ- ਮੁੱਖ ਮਹਿਮਾਨ ਨੇ ਕਾਲਜ ਦੇ ਦੁਆਰਾ ਸਮਾਜ ਦੇ ਲਈ ਕੀਤੇ ਜਾਨ ਵਾਲੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਇਹ ਆਸ਼ਾ ਪ੍ਰਕਟ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਕਾਲਜ ਸਿੱਖਿਆ ਦੇ ਨਾਲ ਨਾਲ ਸਮਾਜਿਕ ਮੂਲਾਂ ਦਾ ਵੀ ਇਸੇ ਹੀ ਤਰਾਂ ਪ੍ਰਸਾਰ ਕਰਦਾ ਰਹੇਗਾ। 

ਇਸ ਦੇ ਬਾਅਦ ਸਮਾਗਮ ਵਿੱਚ ਯੋਗ ਪ੍ਰਸ਼ਿਕਸ਼ਕ ਕੁਲਦੀਪ ਸਿੰਘ ਅਤੇ ਰੋਹਿਤ- ਪ੍ਰਸ਼ਿਕਸ਼ਕ, ਆਰਟ ਆਫ ਲਿਵਿੰਗ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਮੌਜੂਦ ਦਰਸ਼ਕਾਂ ਨਾਲ ਯੋਗ ਅਭਿਆਸ ਕਰਦੇ ਹੋਏ ਭੁਜੁੰਗ ਆਸਨ, ਨੋਕਾ ਆਸਨ, ਤਾੜ ਆਸਨ, ਸ਼ੁਲਭ ਆਸਨ, ਪਾਦ ਆਸਨ ਅਤੇ ਨਾੜੀ ਸ਼ੋਧਨ ਕ੍ਰਿਆਵਾਂ ਆਦਿ ਦਾ ਅਭਿਆਸ ਕਰਵਾਇਆ। ਸਮਾਗਮ ਦੇ ਅੰਤਿਮ ਪੜਾਵ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਦੁਆਰਾ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਯੋਗ ਪ੍ਰਸ਼ਿਕਸ਼ਿਕਾਂ ਨੂੰ ਪੋਧੇ ਦੇ ਕੇ ਸੰਮਾਨਤ ਕੀਤਾ। ਸਮਾਗਮ ਵਿੱਚ ਐਨਸੀਸੀ, ਐਨਐਸਐਸ, ਹੇਲਥ ਅਤੇ ਵੇਲਬੀਂਗ ਦੇ ਮੈਂਬਰਾਂ ਨੇ ਵੱਧ ਚੜ ਕੇ ਭਾਗ ਲਿਆ। ਸਮਾਗਮ ਦੇ ਅੰਤ ਵਿੱਚ ਕੋਰਡੀਨੇਟਰ ਪ੍ਰੋ. ਸੁਰੇਸ਼ ਮਾਗੋ ਨੇ ਸਾਰੇਆਂ ਦਾ ਧੰਨਵਾਦ ਕੀਤਾ।