ਦੋਆਬਾ ਕਾਲਜ ਵਿਖੇ ਅਭਿਵਿਅਕਤੀ ਸਮਾਗਮ ਅਯੋਜਤ
ਜਲੰਧਰ, 18 ਮਾਰਚ, 2024: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਵੱਲੋਂ ਸਵਾਮੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਨੂੰ ਸਮਰਪਿਤ ਅਭਿਵਿਅਕਤੀ— ਇੰਟਰ ਕਾਲਜ ਕੰਪਿਟੀਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਧਰੁਵ ਮਿਤੱਲ— ਖਜ਼ਾਨਚੀ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਮੁੱਖ ਮਹਿਮਾਨ, ਸੁਸ਼ੀਲ ਕੁਮਾਰ—ਵੈਦਿਕ ਸਕਾਲਰ ਬਤੌਰ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਸਵਾਮੀ ਦਯਾਨੰਦ ਸਰਸਵਤੀ ਦੇ ਸਮਾਜ ਵਿੱਚ ਸਿੱਖਿਆ ਵਿੱਚ ਪ੍ਰਗਤੀ ਦੇ ਲਈ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਦੀ ਚਰਚਾ ਕਰਦੇ ਹੋਏ ਆਰੀਆ ਸ਼ਬਦ ਦੀ ਉਤਪੱਤੀ ਅਤੇ ਉਸਦੀ ਮਹੱਤਤਾ ਦੇ ਚਾਨਣਾ ਪਾਇਆ । ਡਾ. ਭੰਡਾਰੀ ਨੇ ਕਿਹਾ ਕਿ ਸਵਾਮੀ ਦਯਾਨੰਦ ਨੇ ਸਮਾਜ ਦੇ ਲੋਕਾਂ ਨੂੰ ਇੱਕ ਜਾਗ੍ਰਿਤ ਸਭਿਅਤਾ ਦੇ ਰੂਪ ਵਿੱਚ ਵੇਖਿਆ ਅਤੇ ਇਕਸਾਰ ਮਾਨਵ ਦੇ ਵਿਕਾਸ ਲਈ ਕਾਰਜ ਕਰਨ ਲਈ ਪ੍ਰੇਰਿਤਾ ਕੀਤਾ । ਸ਼੍ਰੀ ਸੁਸ਼ੀਲ ਕੁਮਾਰ ਨੇ ਆਪਣੇ ਵਿਆਖਣ ਵਿੱਚ ਸਵਾਮੀ ਦਯਾਨੰਦ ਸਰਸਵਤੀ ਦੀ ਸਿੱਖਿਆ ਅਨੁਸਾਰ ਸਿੱਖਿਆ ਦਾ ਅਸਲੀ ਮਤਲਬ ਪੈਸਾ ਕਮਾਉਣਾ ਨਹੀਂ ਬਲਕਿ ਵਿਦਿਆਰਥੀਆਂ ਵਿੱਚ ਮਨੁੱਖ ਦੀ ਕਦਰਾਂ—ਕੀਮਤਾਂ ਦਾ ਵਿਕਾਸ ਕਰਨਾ ਹੁੰਦਾ ਹੈ ।
ਇਸ ਮੌਕੇ ’ਤੇ ਪੰਜਾਬ ਦੇ 10 ਕਾਲਜ ਦੇ ਵਿਦਿਆਰਥੀਆਂ ਨੇ ਡੈਕਲਾਮੇਸ਼ਨ ਕੰਟੇਂਸਟ, ਪੋਟ੍ਰੈਟ ਮੈਕਿੰਗ, ਸਲੋਗਨ ਰਾਇਟਿੰਗ ਅਤੇ ਪਾਵਰ ਪੁਆਇੰਟ ਪ੍ਰੈਜੇਨਟੇਸ਼ਨ ਵਿੱਚ ਭਾਗ ਲਿਆ । ਡੈਕਲਾਮੇਸ਼ਨ ਵਿੱਚ ਅਨੁਰਾਗ ਸੈਨੀ—ਗੁਰੂ ਵਿਰਜਾਨੰਦ ਗੁਰੂਕੁਲ ਕਰਤਾਰਪੁਰ ਨੇ ਪਹਿਲਾ, ਚਾਹਤਪ੍ਰੀਤ—ਕੇਐਮਵੀ ਨੇ ਦੂਜਾ ਅਤੇ ਰਿਧਿਕਾ—ਸੈਂਟ ਸਾਲਜਰ ਕਾਲਜ ਐਜੁਕੇਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪੋਟ੍ਰੈਟ ਮੈਕਿੰਗ ਵਿੱਚ ਸੰਜਨਾ—ਜੀਐਨ ਖਾਲਸਾ ਕਾਲਜ ਸੰਘਟੇਸਿਆ ਨੇ ਪਹਿਲਾ, ਯਾਂਗਚੇਨ—ਐਚਐਮਵੀ ਨੇ ਦੂਜਾ ਅਤੇ ਕ੍ਰਿਸ਼ਨ—ਐਸਡੀ ਕਾਲਜ, ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸਲੋਗਨ ਰਾਇਟਿੰਗ ਵਿੱਚ ਮੇਘਾ—ਐਚਐਮਵੀ ਨੇ ਪਹਿਲਾ, ਵਨਿਤਾ—ਕੇਐਮਵੀ ਨੇ ਦੂਜਾ ਅਤੇ ਰਿਆ—ਐਚਐਮਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪਾਵਰਪੁਆਇੰਟ ਪ੍ਰੈਜੇਨਟੇਸ਼ਨ ਵਿੱਚ ਸਵਾਤੀ ਅਤੇ ਸ਼ਰੁਤੀ—ਕੇਐਮਵੀ ਨੇ ਪਹਿਲਾ, ਹਰਲੀਨ ਅਤੇ ਅਕਾਂਸ਼ਾ—ਐਮਜੀ ਕਾਲਜ ਨੇ ਤੀਜਾ ਅਤੇ ਰੂਚੀ—ਸੈਂਟ ਸਾਲਜਰ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਆਏ ਹੋਏ ਪਤਵੰਤਾਂ, ਡਾ. ਅਵਿਨਾਸ਼ ਚੰਦਰ ਨੇ ਜੇਤੂ ਵਿਦਿਆਰਕੀਆਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਤੋਂ ਪਹਿਲਾ ਡਾ. ਅਵਿਨਾਸ਼ ਚੰਦਰ—ਵਿਭਾਗਮੁੱਖੀ ਨੇ ਕਿਹਾ ਕਿ ਅਭਿਵਿਅਕਤੀ ਇੰਟਰ ਕਾਲਜ ਕੰਪਿਟੀਸ਼ਨ ਕਰਵਾਉਣ ਦਾ ੳੇੁਦੇਸ਼ ਸਾਰੇ ਐਜੂਕੇਸ਼ਨ ਨਾਲ ਸੰਬੰਧਤ ਕਾਲਜ ਦੇ ਵਿਦਿਆਰਥੀਆਂ ਦੇ ਲਈ ਇਕ ਇਸ ਤਰ੍ਹਾਂ ਦਾ ਮੰਚ ਪ੍ਰਦਾਨ ਕਰਨਾ ਹੈ ਜਿਥੇ ਉਹ ਆਪਣੀ ਸਿੱਖਿਆ ਪਦੱਤੀ ਨਾਲ ਸੰਬੰਧਤ ਹੁਨਰ ਦੀ ਵੀ ਸਹੀ ਅਭਿਵਿਅਕਤੀ ਕਰ ਸਕੇ । ਡਾ. ਮਨਜੀਤ ਕੌਰ ਨੇ ਮੰਚ ਸੰਚਾਲਨ ਬਖੂਬੀ ਕੀਤਾ । ਪੋ੍ਰ. ਜ਼ਸਵਿੰਦਰ ਸਿੰਘ ਨੇ ਆਏ ਹੋਏ ਪਤਵੰਤਾਂ ਦਾ ਧੰਨਵਾਦ ਕੀਤਾ ।