ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਮੋਰ ਦੇ ਮਨਮੋਹਕ ਚਿੱਤਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਜਾਰੀ ਕੀਤਾ ਅਤੇ ਉਸ ਦੀ ਤੁਲਨਾ ਇਸ ਪੈਲਾਂ ਪਾਉਂਦੇ ਮੋਰ ਨੂੰ ਰੰਗਲੇ ਪੰਜਾਬ ਨਾਲ ਦਰਸਾਇਆ
ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਮੋਰ ਦੇ ਮਨਮੋਹਕ ਚਿੱਤਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਜਾਰੀ ਕੀਤਾ ਅਤੇ ਉਸ ਦੀ ਤੁਲਨਾ ਇਸ ਪੈਲਾਂ ਪਾਉਂਦੇ ਮੋਰ ਨੂੰ ਰੰਗਲੇ ਪੰਜਾਬ ਨਾਲ ਦਰਸਾਇਆ
ਮੋਰ ਦਾ ਮਨਮੋਹਕ ਚਿੱਤਰ ਪੰਜਾਬ ਦੇ ਉਘੇ ਲੇਖਕ, ਵਾਤਾਵਰਣ ਪ੍ਰੇਮੀ ਅਤੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ I
ਚੰਡੀਗੜ੍ਹ: ਖੇਤੀਬਾੜੀ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਮੋਰ ਦੇ ਮਨਮੋਹਕ ਚਿੱਤਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਜਾਰੀ ਕੀਤਾ ਅਤੇ ਉਸ ਦੀ ਤੁਲਨਾ ਇਸ ਪੈਲਾਂ ਪਾਉਂਦੇ ਮੋਰ ਨੂੰ ਰੰਗਲੇ ਪੰਜਾਬ ਨਾਲ ਦਰਸਾਇਆ ਅਤੇ ਕਿਹਾ ਕਿ ਇਹ ਮੋਰ ਜਦੋਂ ਪੰਜਾਬ ਦੀ ਧਰਤੀ ਤੇ ਪੈਲਾਂ ਪਏਗਾ ਤੇ ਸਾਡਾ ਪੰਜਾਬ ਹੋਰ ਰੰਗਲਾ ਬਣ ਜਾਏਗਾ I
ਇਹ ਚਿੱਤਰ ਪੰਜਾਬ ਦੇ ਉਘੇ ਲੇਖਕ ਅਤੇ ਵਾਤਾਵਰਣ ਪ੍ਰੇਮੀ ਹਰਪ੍ਰੀਤ ਸੰਧੂ ਨੇ ਬੜੀ ਮਿਹਨਤ ਅਤੇ ਆਪਣੇ ਫੋਟੋਗਰਾਫੀ ਦੇ ਹੁਨਰ ਸਦਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜੰਗਲ ਵਿਚ ਖਿੱਚੀ ਅਤੇ ਇਸ ਨੂੰ ਇਕ ਖੂਬਸੂਰਤ ਪੋਰਟਰੇਟ ਦੇ ਰੂਪ ਵਿਚ ਤਿਆਰ ਕਰਕੇ ਅੱਜ ਖੇਤੀਬਾੜੀ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੂੰ ਭੇਂਟ ਕੀਤੀ I
ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਮੋਰ ਦੇ ਮਨਮੋਹਕ ਚਿੱਤਰ ਨੂੰ ਜਾਰੀ ਕਰਨ ਉਪਰੰਤ ਕਿਹਾ ਕਿ ਇਹ ਚਿੱਤਰ ਸਾਡੇ ਰਾਸ਼ਟਰੀ ਪੰਛੀ ਮੋਰ ਦੀ ਅਹਮਿਯਤ ਨੂੰ ਦਰਸਾਉਂਦਾ ਹੈ ਅਤੇ ਖਾਸ ਕਰਕੇ ਦੀਵਾਲੀ ਦੇ ਤਿਓਹਾਰ ਮੌਕੇ ਇਸ ਮੋਰ ਦੇ ਚਿੱਤਰ ਨੂੰ ਇਕ ਮਨਮੋਹਕ ਤੋਹਫੇ ਦਾ ਵੇਰਵਾ ਦਿੱਤਾI