ਦੋਆਬਾ ਕਾਲਜ ਵਿਖੇ ਪੂਰਵ ਵਿਦਿਆਰਥੀਆਂ ਦੀ ਐਲੂਮਨਾਈ ਮੀਟ ਅਯੋਜਤ

ਦੋਆਬਾ ਕਾਲਜ ਵਿਖੇ ਪੂਰਵ ਵਿਦਿਆਰਥੀਆਂ ਦੀ ਐਲੂਮਨਾਈ ਮੀਟ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਐਲੂਮਨਾਈ ਮੀਟ ਦੇ ਸਮਾਗਮ ਵਿੱਚ ਪਿ੍ਰੰ. ਡਾ. ਪ੍ਰਦੀਪ  ਭੰਡਾਰੀ ਅਤੇ ਪ੍ਰਾਧਿਆਪਕ ਪੂਰਵ ਵਿਦਿਆਰਥੀਆਂ ਦੇ ਨਾਲ।

ਜਲੰਧਰ, 14 ਮਾਰਚ, 2022: ਦੋਆਬਾ ਕਾਲਜ ਦੀ ਜੈਮਸ ਡੀਸੀਜੇ ਐਲੂਮਨਾਈ ਐਸੋਸਿਏਸ਼ਨ ਆਫ ਦੁਆਬਾ ਕਾਲਜ ਵਲੋਂ ਪੂਰਵ ਵਿਦਿਆਰਥੀਆਂ ਦੇ ਲਈ ਐਲੂਮਨਾਈ ਮੀਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਧਰੁਵ ਮਿੱਤਲ- ਟਰੈਜ਼ਰਾਰ, ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ, ਸ਼੍ਰੀ ਸੰਜੇ ਸਭਰਵਾਲ- ਮੈਂਬਰ, ਕਾਲਜ ਮੈਨੇਜਿੰਗ ਕਮੇਟੀ, ਮੇਜਰ ਜਨਰਲ ਅਨੁਰਾਗ ਛਿਬਰ- ਵਸ਼ਿਸ਼ਠ ਸੇਵਾ ਮੈਡਲ, ਰਾਜੀਵ ਰਾਏ- ਫਾਉਂਡਰ ਅਤੇ ਐਮ.ਡੀ. ਏ.ਆਰ. ਇੰਟਰਨੇਸ਼ਨਲ ਹੋਲਡਿੰਗਸ, ਯੂ.ਕੇ. ਡਾ. ਸੁਰਜੀਤ ਲਾਲ- ਡਿਸਟਰਿਕਟ ਨੋਡਲ ਐਜੂਕੇਸ਼ਨ ਅਫਸਰ, ਏਡਵੋਕੇਟ ਸੁਸ਼ੀਲ ਸ਼ਰਮਾ- ਭਾਜਪਾ ਜਿਲਾ ਪ੍ਰਧਾਨ, ਚਾਚਾ ਰੋਨਕੀ ਰਾਮ ਬਲਵਿੰਦਰ ਵਿੱਕੀ, ਦਵਿੰਦਰ ਬਬਲੂ, ਇੰਦਰਜੀਤ ਸਿੰਘ ਰਾਹੀ- ਗਜ਼ਲ ਗਾਇਕ, ਏਡਵੋਕੇਟ ਵਿਵੇਕ ਜੋਸ਼ੀ- ਰਾਸ਼ਟਰਪਤੀ ਅਵਾਰਡੀ, ਡਾ. ਕੁਲਵੰਤ ਸਿੰਘ, ਹਰਪ੍ਰੀਤ ਰਿੰਪੀ, ਡਾ. ਸੁਰਿੰਦਰ ਜਾਗਲ ਬਤੌਰ ਵਿਸ਼ੇਸ਼ ਮਹਿਮਾਨ ਅਤੇ ਵੱਖ ਵੱਖ ਸਕੂਲਾਂ ਅਤੇ ਸਿੱਖਿਅਕ ਸੰਸਥਾਨਾਂ ਵਿੱਚ ਕਾਰਜ ਕਰ ਰਹੇ ਪ੍ਰਾਧਿਆਪਕਗਣ ਅਤੇ ਪਿ੍ਰੰਸੀਪਲਸ ਸ਼ਾਮਲ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ- ਸੈਕ੍ਰੇਟਰੀ, ਡਾ ਸੁਰੇਸ਼ ਮਾਗੋ ਜਵਾਇੰਟ ਸੈਕੇ੍ਰਟਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਾਲਜ ਦੇ ਪੂਰਵ ਨਾਮਵਰ, ਹੋਨਹਾਰ, ਅਤੇ ਪ੍ਰਤਿਸ਼ਠਤ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਾਲਜ ਦੇ ਪੂਰਵ ਵਿਦਿਆਰਥੀ ਆਪਣੇ ਸਿੱਖਿਅਕ ਸੰਸਥਾਨ ਦੇ ਧਰੋਹਰ ਹੁੰਦੇ ਹਨ ਕਿਉਂਕਿ ਉਨਾਂ ਦੀ ਵਜਾ ਨਾਲ ਹੀ ਕਾਲਜ ਦਾ ਨਾਮ ਰੋਸ਼ਨ ਰਹਿੰਦਾ ਹੈ। 

ਪਿ੍ਰੰ. ਡਾ. ਭੰਡਾਰੀ ਨੇ ਕਿਹਾ ਕਿ ਮਾਨਵੀ ਸੰਬੰਧਾ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਾਧਿਆਪਕ ਦੀ ਵਿਦਿਆਰਥੀ ਦੇ ਜੀਵਨ ਵਿੱਚ ਇੱਕ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਹ ਪ੍ਰਾਧਿਆਪਕ ਅਤੇ ਵਿਦਿਆਰਥੀ ਦੇ ਆਪਸੀ ਸੰਬੰਧ ਹੀ ਹੁੰਦੇ ਹਨ ਜੋ ਇਸ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੇ ਹਨ। ਡਾ. ਅਵਿਨਾਸ਼ ਚੰਦਰ ਨੇ ਇਸ ਮੌਕੇ ਤੇ ਕਾਲਜ ਨੂੰ ਕੁੱਛ ਨਾਮਵਰ ਪੂਰਵ ਵਿਦਿਆਰਥੀਆਂ ਤੋਂ ਸਾਰੀਆਂ ਦੀ ਮੁਲਾਕਾਤ ਕਰਵਾਈ। 

ਮੇਜਰ ਜਨਰਲ ਅਨੁਰਾਗ ਛਿਬਰ ਨੇ ਆਪਣੇ ਵਿਦਿਆਰਥੀ ਕਾਲ ਦੇ ਦੌਰਾਨ ਆਪਣੇ ਟੀਚਰਾਂ ਤੋਂ ਆਤਮ ਨਿਅੰਤਰਨ, ਅਨੁਸ਼ਾਸਨ ਅਤੇ ਕੜੀ ਮੇਹਨਤ ਦੇ ਗੁਣ ਸਿੱਖਣ ਦੀ ਗੱਲ ਕੀਤੀ ਕਿ ਜਿਸਦੀ ਬਦੋਲਤ ਉਨਾਂ ਨੇ ਭਾਰਤੀ ਸੇਨਾ ਵਿੱਚ ਇਸ ਉਂਚਾਈ ਨੂੰ ਹਾਸਿੰਲ ਕੀਤਾ। 
ਪੂਰਵ ਵਿਦਿਆਰਥੀ ਡਾ. ਸੁਰਜੀਤ ਲਾਲ ਨੇ ਕਿਹਾ ਕਿ ਉਨਾਂ ਦੇ ਵਿਦਿਆਰਥੀ ਕਾਲ ਦੇ ਦੌਰਾਨ ਉਨਾਂ ਦੇ ਟੀਚਰਾਂ ਦੁਆਰਾ ਸਹੀ ਸਮੇਂ ਤੇ ਉਸ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਗਈ ਜਿਸ ਦੀ ਬਦੋਲਤ ਉਨਾਂ ਨੇ ਪੰਜ ਪੋਸਟ ਗ੍ਰੇਜੂਏਟ ਡਿਗਰੀਆਂ ਕਰ ਕੇ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤੀਆਂ ਕਰ ਅੱਜ ਸਿੱਖਿਆ ਵਿਭਾਗ ਵਿੱਚ ਸਕਾਰਾਤਮਕ ਸੁਝਾਵ ਦੇ ਕੇ ਉਸ ਨੂੰ ਬੇਹਤਰ ਬਣਾਇਆ।
 
ਏਡਵੋਕੇਟ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀ ਕਾਲ ਦੇ ਦੌਰਾਨ ਤੋਂ ਹੀ ਸਮਾਜ ਸੇਵਾ ਵਿੱਚ ਜੁੜ ਗਏ ਸਨ ਅਤੇ ਸਿੱਖਿਆ ਪ੍ਰਾਪਤ ਕਰਦੇ ਸਮੇਂ ਉਨਾਂ ਨੇ ਰਾਜਨੀਤੀ ਸ਼ਾਸਤਰ ਵਿਸ਼ੇ ਤੇ ਪੋਸਟ ਗ੍ਰੇਜੂਏਟ ਕਰਦੇ ਹੋਏ ਵੱਖ ਵੱਖ ਸਮਾਜਿਕ ਅਭਿਆਨਾਂ ਨਾਲ ਭਾਗ ਲਿਆ ਅਤੇ ਆਪਣੇ ਪ੍ਰਾਧਿਆਪਕਾਂ ਤੋਂ ਸਹੀ ਦਿਸ਼ਾ ਪ੍ਰਾਪਤ ਕਰ ਉੱਚ ਸਿੱਖਿਆ ਪ੍ਰਾਪਤ ਕਰਕੇ ਆਪਣੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸਤਾਰ ਕਰਦੇ ਹੋਏ ਰਾਜਨੀਤਿ ਵਿੱਚ ਆ ਗਏ।

ਡਾ. ਕਿੰਦਰਪਾਲ ਬੰਗੜ ਨੇ ਆਪਣੇ ਵਿਦਿਆਰਥੀ ਕਾਲ ਨੂੰ ਯਾਦ ਕਰਦੇ ਹੋਏ ਇੱਕ ਮਨੋਰਮ ਕਵਿਤਾ ਪੇਸ਼ ਕੀਤਾ। 

ਡਾ. ਸੁਰਿੰਦਰ ਜਾਗਲ ਜਿਸ ਨੂੰ ਸੇਹਤ ਸੇਵਾਵਾਂ ਦੇ ਲਈ ਸਟੇਟ ਅਵਾਰਡ ਨਾਲ ਸੁਸ਼ੋਭਿਤ ਕੀਤਾ ਗਿਆ ਹੈ ਨੇ ਕਿਹਾ ਕਾਲਜ ਅਤੇ ਪ੍ਰਾਧਿਆਪਕਾਂ ਦੀ ਸਾਡੇ ਤੇ ਕੀਤੀ ਗਈ ਕੜੀ ਮੇਹਨਤ ਦਾ ਹੀ ਨਤੀਜਾ ਹੈ ਕਿ ਅਸੀ ਹੇਲਥ ਕੇਅਰ ਦੇ ਖੇਤਰ ਵਿੱਚ ਅੱਜ ਜਣਮਾਨਸ ਦੀ ਦਿਲ ਨਾਲ ਸੇਵਾ ਕਰ ਕੇ ਇਸ ਮੁਕਾਮ ਤੇ ਪਹੁੰਚ ਸਕੇ ਹਾਂ। ਸ਼੍ਰੀ ਪਰਮਜੀਤ ਸਚਦੇਵਾ- ਉਦਯੋਗਪਤੀ ਅਤੇ ਕਾਲਜ ਦੇ ਪੂਰਵ ਰਾਸ਼ਟਰੀ ਸੱਤਰ ਦੇ ਸਵੀਮਰ ਨੇ ਕਿਹਾ ਕਿ ਉਨਾਂ ਨੇ ਆਪਣਾ ਬਿਜ਼ਨੇਸ ਘੱਟ ਪੂੰਜੀ ਤੋਂ ਸ਼ੁਰੂ ਕਰ ਕੇ ਅੱਜ ਆਪਣੀ ਕੰਪਨੀ ਨੂੰ ਬਲੰਦਿਆਂ ਤੇ ਪਹੁੰਚਾਇਆ ਹੈ। 

ਬਲਵਿੰਦਰ ਵਿੱਕੀ ਉਰਫ ਚਾਚਾ ਰੋਨਕੀ ਰਾਮ ਨੇ ਹਾਜ਼ਿਰੀ ਨੂੰ ਆਪਣੀ ਪੇਸ਼ਕਾਰੀ ਤੋਂ ਪ੍ਰਭਾਵਿਤ ਕਰ ਖੂਬ ਹਸਾਇਆ। ਇਸ ਮੌਕੇ ਤੇ ਕਾਲਜ ਦੇ ਨਾਮਵਰ ਪੂਰਵ ਵਿਦਿਆਰਥੀ ਸ਼੍ਰੀ ਅਲੋਕ ਸੋਂਧੀ, ਜਸਪ੍ਰੀਤ ਸਿੰਘ, ਪਰਮਜੀਤ ਸਚਦੇਵਾ, ਦਿਨੇਸ਼ ਅਗਰਵਾਲ ਅਤੇ ਹਰੀਸ਼ ਵਿਜਾਨ ਨੇ ਕਾਲਜ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਅਤੇ ਸ਼੍ਰੀ ਰਾਜੀਵ ਰਾਏ ਨੇ ਆਉਨ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਵਦਿਆ ਪ੍ਰਦਰਸ਼ਨ ਕਰਨ ਤੇ ਸਕਾਲਰਸ਼ਿਪ ਪ੍ਰਦਾਨ ਕਰਨ ਦੀ ਘੋਸ਼ਨਾ ਕਰਦੇ ਹੋਏ ਸਾਰੇ ਪੂਰਵ ਵਿਦਿਆਰਥੀਆਂ ਨੂੰ ਕਾਲਜ ਦੇ ਲਈ ਆਪਣਾ ਸਕਾਰਾਤਮਕ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। 

ਕਾਲਜ ਦੇ ਵਿਦਿਆਰਥੀਆਂ ਦੇ ਲਈ ਭੰਗੜਾ, ਗੀਤ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਤੇ ਪ੍ਰੋ. ਸਾਕਸ਼ੀ ਚੋਪੜਾ ਨੇ ਹਾਜ਼ਿਰੀ ਦੇ ਲਈ ਫਨ ਗੈਮਸ ਦਾ ਅਯੋਜਨ ਕੀਤਾ ਜਿਸ ਵਿੱਚ ਸਾਰੀਆਂ ਨੇ ਵੱਧ ਚੱੜ ਕੇ ਭਾਗ ਲਿਤਾ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਅਤੇ ਪ੍ਰੋ. ਨੇਹਾ ਗੁਪਤਾ ਨੇ ਬਖੂਬੀ ਕੀਤਾ। ਡਾ. ਸੁਰੇਸ਼ ਮਾਗੋ ਨੇ ਵੋਟ ਆਫ ਥੈਂਕਸ ਕੀਤਾ।