ਦੋਆਬਾ ਕਾਲਜ ਜਲੰਧਰ ਵਿੱਖੇ ਐਲੂਮਨੀ ਮੀਟ- ਰੀਯੂਨੀਅਨ ਅਯੋਜਤ

ਦੋਆਬਾ ਕਾਲਜ ਜਲੰਧਰ ਵਿੱਖੇ ਐਲੂਮਨੀ ਮੀਟ- ਰੀਯੂਨੀਅਨ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਐਲੂਮਨੀ ਮੀਟ ਵਿੱਚ ਸ਼੍ਰੀ ਚੰਦਰ ਮੋਹਨ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਸ਼੍ਰੀ ਵਿਜੇ ਚੋਪੜਾ ਜੀ ਨੂੰ ਸੰਮਾਨਤ ਕਰਦੇ ਹੋਏ। ਨਾਲ ਹੀ ਹਾਜ਼ਿਰ ਕਾਲਜ ਦੇ ਪੂਰਵ ਵਿਦਿਆਰਥੀ।

ਜਲੰਧਰ, 9 ਦਿਸੰਬਰ, 2023: ਦੋਆਬਾ ਕਾਲਜ ਦੀ ਜੇਮਸ ਡੀਸੀਸੇ ਐਲੂਮਨੀ ਐਸੋਸਿਏਸ਼ਨ ਦੁਆਰਾ ਐਲੂਮਨੀ ਮੀਟ- ਰੀਯੂਨੀਅਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਦਮਸ਼੍ਰੀ ਸ਼੍ਰੀ ਵਿਜੇ ਕੁਮਾਰ ਚੋਪੜਾ- ਕਾਲਜ ਦੇ ਪੂਰਵ ਵਿਦਿਆਰਥੀ ਬਤੌਰ ਮੁੱਖ ਮਹਿਮਾਨ, ਸ਼੍ਰੀ ਚੰਦਰ ਮੋਹਨ- ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਮੈਨੇਜਿੰਗ ਕਮੇਟੀ ਬਤੌਰ ਪ੍ਰਧਾਨਗੀ ਸਮਾਰੋਹ, ਸ਼੍ਰੀ ਧਰੁਵ ਮਿੱਤਲ- ਖਜਾਨਚੀ, ਕਾਲਜ ਪ੍ਰਬੰਧਕੀ ਸਮਿਤੀ, ਸ਼੍ਰੀ ਹਰੀਸ਼ ਗੁਪਤਾ- ਮੈਂਬਰ, ਕਾਲਜ ਮੈਨੇਜਿੰਗ ਕਮੇਟੀ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਬੰਡਾਰੀ, ਡਾ. ਅਵਿਨਾਸ਼ ਚੰਦਰ- ਡੀਨ, ਡਾ. ਸੁਰੇਸ਼ ਮਾਗੋ, ਕੋ-ਡੀਨ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਇਸ ਮੌਕੇ ਤੇ ਕਾਲਜ ਦੇ ਵੱਖ ਵੱਖ ਵਿਭਾਗਾਂ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੇ 150 ਪੂਰਵ ਵਿਦਿਆਰਥੀ ਹਾਜ਼ਿਰ ਹੋਏ। ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਦੋਆਬਾ ਕਾਲਜ ਇੱਕ ਪਰਿਵਾਰ ਦੇ ਸਮਾਨ ਹੈ ਅਤੇ ਦੋਆਬਾ ਪਰਿਵਾਰ ਦੀ ਖੁਸ਼ੀ ਹੋਰ ਵੀ ਵੱਧ ਜਾਂਦੀ ਹੈ ਜਦੋਂ ਉਹ ਪੂਰਵ ਵਿਦਿਆਰਥੀਆਂ ਨੂੰ ਆਪਣੇ ਵਿੱਚ ਹਾਜ਼ਿਰ ਪਾਉਂਦੇ ਹਨ। ਡਾ. ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਅਕਾਦਮਿਕ, ਖੇਡ ਕੂਦ, ਅਤੇ ਗੈਰ ਸਿੱਖਿਅਕ ਖੇਤਰ ਦੇ ਪਿੱਛਲੇ ਸਾਲ ਦੀ ਉਪਲਬਧਿਆਂ ਦੇ ਬਾਰੇ ਵਿੱਚ ਹਾਜ਼ਿਰੀ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਤੇ ਕਾਲਜ ਦੇ ਪੂਰਵ ਨਾਮਵਰ ਵਿਦਿਆਰਥੀ ਲੋਰਡ ਸਵਰਾਜ਼ ਪਾਲ ਨੇ ਕਾਲਜ ਵਿੱਚ ਵਤੀਤ ਹੋਏ ਆਪਣੇ ਪਲ ਅਤੇ ਯੋਗਦਾਨ ਦੀ ਵਿਡਿਓ ਕਿਲਪ ਦੁਆਰਾ ਆਪਣੀ ਭਾਵਨਾਵਾਂ ਜ਼ਾਹਿਰ ਕੀਤੀਆਂ। ਗੋਰਤਲਬ ਹੈ ਕਿ ਲਾਰਡ ਸਵਰਾਜ ਪਾਲ ਨੇ ਹਾਲ ਹੀ ਵਿੱਚ ਕਾਲਜ ਕੈਂਪਸ ਵਿੱਖੇ ਸਟੂਡੇਂਟ ਰਿਕ੍ਰਿਏਸ਼ਨ ਸੈਂਟਰ ਦੇ ਨਿਰਮਾਣ ਦੇ ਲਈ 20 ਲੱਖ ਦਾ ਦਾਨ ਦਿੱਤਾ ਹੈ ਅਤੇ ਕਾਲਜ ਦੇ ਬਹੁਤ ਸਾਰੇ ਪੂਰਵ ਵਿਦਿਆਰਥੀ ਸਮੇਂ ਸਮੇਂ ਤੇ ਕਾਲਜ ਦੇ ਵਿਕਾਸ ਲਈ ਆਪਣੀ ਇੱਛਾ ਨਾਲ ਕੁੱਝ ਨਾ ਕੁੱਝ ਪ੍ਰਦਾਨ ਕਰਦੇ ਰਹਿੰਦੇ ਹਨ। ਕਾਲਜ ਦੇ ਪੂਰਵ ਵਿਦਿਆਰਥੀ ਸ਼੍ਰੀ ਰਾਜੀਵ ਰਾਏ ਅਤੇ ਸ਼੍ਰੀ ਪਰਮਜੀਤ ਸਿੰਘ ਸਚਦੇਵਾ ਨੇ ਵੀ ਵਿਡਿਓ ਕਿਲਪ ਦੁਆਰਾ ਕਾਲਜ ਦੇ ਪ੍ਰਤਿ ਆਪਣੇ ਸਨੇਹ ਨੂੰ ਜ਼ਾਹਿਰ ਕੀਤਾ। 
ਮੁੱਖ ਮਹਿਮਾਨ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਉਨਾਂ ਨੇ ਆਪਣੇ ਸਮਾਜਿਕ ਅਤੇ ਪ੍ਰੋਫੈਸ਼ਨਲ ਜੀਵਨ ਵਿੱਚ ਵੀ ਬਹੁਤ ਸੰਘਰਸ਼ ਕੀਤਾ ਹੈ ਅਤੇ ਸ਼੍ਰੀ ਵਰਿੰਦਰ ਜੀ ਦੇ ਨਾਲ ਵੀ ਮਿਲ ਕੇ ਵੱਖ ਵੱਖ ਖੇਤਰਾਂ ਸਮਾਜਿਕ ਅਤੇ ਸਕਾਰਾਤਮਕ ਕਾਰਜ ਕੀਤੇ ਹਨ ਅਤੇ ਦੋਆਬਾ ਕਾਲਜ ਵਿੱਚ ਬਿਤਾਏ ਪਲਾਂ ਨੂੰ ਹਾਲੇ ਵੀ ਆਪਣੇ ਦਿੱਲ ਦੇ ਕਰੀਬ ਮਹਿਸੂਸ ਕਰਦੇ ਹਨ। ਉਨਾਂ ਨੇ ਹਾਜ਼ਿਰੀ ਨੂੰ ਸਚ ਦੀ ਰਾਹ ਤੇ ਚਲਨ ਦੇ ਲਈ ਪ੍ਰਰਿਤ ਕੀਤਾ ਅਤੇ ਸਾਰੇਆਂ ਆਪਣੇ ਮਾਤਾ ਪਿਤਾ ਦੀ ਇੱਜਤ ਕਰਨ ਦੇ ਲਈ ਵੀ ਪ੍ਰੋਤਸਾਹਿਤ ਕੀਤਾ।
ਸ਼੍ਰੀ ਚੰਦਰ ਮੋਹਨ ਨੇ ਸ਼੍ਰੀ ਵਿਜੇ ਚੋਪੜਾ ਜੀ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਾਲਜ ਦੇ ਲਈ ਬੜੇ ਮਾਣ ਦੀ ਗੱਲ ਹੈ ਕਿ ਅੱਜ ਕਾਲਜ ਦੇ ਪੂਰਵ ਹੋਨਹਾਰ, ਦੇਸ਼ ਦੇ ਨਾਮਵਰ, ਪ੍ਰਖਿਆਤ ਸਮਾਜ ਸੇਵਕ, ਵਰਿਸ਼ਠ ਪ੍ਰਸਿੱਧ ਪੱਤਰਕਾਰ ਸ਼੍ਰੀ ਵਿਜੇ ਚੋਪੜਾ ਜੀ ਕਾਲਜ ਦੇ ਵਿਹੜੇ ਵਿੱਚ ਆਏ ਹਨ ਜੋ ਕਿ ਸੰਪੂਰਨ ਦੋਆਬਾ ਪਰਿਵਾਰ ਲਈ ਬੜੇ ਮਾਣ ਦੀ ਗੱਲ ਹੈ। ਉਨਾਂ ਨੇ ਸਾਰੇਆਂ ਨੂੰ ਸ਼੍ਰੀ ਵਿਜੇ ਚੋਪੜਾ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੋਤਸਾਹਿਤ ਕੀਤਾ। 
ਇਸ ਅਵਸਰ ਤੇ ਸ਼੍ਰੀ ਮਨਵਿੰਦਰ ਸਿੰਘ- ਡਿਪਟੀ ਡਾਇਰੈਕਟਰ ਪ੍ਰੈਸ, ਪੰਜਾਬ ਸਰਕਾਰ ਨੇ ਆਪਣੇ ਕਾਲਜ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਪਣੇ ਪ੍ਰਾਧਿਆਪਕਾਂ ਅਤੇ ਕਾਲਜ ਤੋਂ ਪ੍ਰਾਪਤ ਕਦਰਾਂ ਕੀਮਤਾਂ ਦਾ ਜ਼ਿਕਰ ਕਰਦੇ ਹੋਏ ਅਭਾਰ ਵਿੱਅਕਤ ਕੀਤਾ। 
ਇਸ ਮੌਕੇ ਤੇ ਕਾਲਜ ਦੇ ਪੂਰਵ ਵਿਦਿਆਰਥੀਆਂ ਅਤੇ ਨਾਮਵਰ ਕਲਾਕਾਰੋਂ ਸ਼੍ਰੀ ਬਲਵਿੰਦਰ ਬਿੱਕੀ- ਚਾਚਾ ਰੌਣਕੀ ਰਾਮ, ਸ਼੍ਰੀ ਦੀਪਕ ਵੋਹਰਾ, ਸ਼੍ਰੀ ਦੀਪਕ ਰਾਜਾ, ਸ਼੍ਰੀ ਹਰਪ੍ਰੀਤ ਰਿੰਪੀ ਨੇ ਕਾਲਜ ਵਿੱਚ ਆਪਣੇ ਬਿਤਾਏ ਦਿਨਾਂ ਨੁੂੰ ਯਾਦ ਕਰਦੇ ਹੋਏ ਕਿਹਾ ਕਿ ਕਾਲਜ ਅਧਿਆਪਕਾਂ ਤੋਂ ਲਿੱਤੀ ਹੋਈ ਸਿੱਖਿਆ ਅਤੇ ਜੀਵਨ ਮੂਲਾਂ ਦੇ ਕਾਰਨ ਹੀ ਸਮਾਜ ਵਿੱਚ ਏਨਾਂ ਨਾਮ ਕਮਾ ਸਕੇ ਹਨ। ਉਨਾਂ ਨੇ ਕਿਹਾ ਕਿ ਉਹ ਕਾਲਜ ਵਿੱਚ ਭੱਵਿਖ ਵਿੱਚ ਅਯੋਜਤ ਕੀਤੇ ਜਾਣ ਵਾਲੇ ਸਭਿਆਚਾਰਕ ਸਮਾਰੋਹ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਜੈਤੂ ਟੀਮਾਂ ਨੂੰ ਟ੍ਰਾਫੀ ਸੰਪੋਸਰਡ ਕਰਣਗੇਂ। ਪੂਰਵ ਵਿਦਿਆਰਥੀ- ਆਰਟ ਆਫ ਲਿਵਿੰਗ ਦੇ ਸ਼੍ਰੀ ਦਿਵਾਂਸ਼ੂ ਭਾਸਕਰ ਨੇ ਵੀ ਆਪਣੇ ਸੰਸਥਾਨ ਵਿੱਚ ਬਿਤਾਏ ਹੋਏ ਆਪਣੇ ਪਲਾਂ ਨੂੰ ਯਾਦ ਕਰਦੇ ਹੋਏ ਹਰ ਸਾਲ ਦੀ ਤਰਾਂ ਯੋਗਾ ਅਤੇ ਮੈਡਿਟੇਸ਼ਨ ਸ਼ਿਵਰਾਂ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਆਸ਼ਵਾਸਨ ਦਿੱਤਾ। ਇਸ ਸਮਾਗਮ ਵਿੱਚ ਪੂਰਵ ਵਿਦਿਆਰਥੀ ਨੇਕ ਹੰਸ ਨੇ ਪੰਜਾਬੀ ਗੀਤ, ਕਾਲਜ ਦੇ ਵਿਦਿਆਰਥੀਆਂ ਨੇ ਸਰਵਤੀ ਵੰਦਨਾਂ, ਤੇਜਸ ਅਤੇ ਵੰਸ਼ਿਕਾਂ ਨੇ ਗੀਤ, ਭੰਗੜਾ ਆਦਿ ਪੇਸ਼ ਕੀਤੇ।  ਪ੍ਰੋ. ਪਿ੍ਰਆ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ।