ਦੁਆਬਾ ਕਾਲਜ ਦੇ ਐਨਐਸਐਸ ਦੇ ਵਲੰਟਿਅਰਾਂ ਦੁਆਰਾ ਅਪਾਹਜ ਆਸ਼ਰਮ ਵਿਜ਼ਿਟ
ਜਲੰਧਰ, 30 ਦਸੰਬਰ, 2023: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਦੁਆਰਾ ਐਨਐਸਐਸ ਦੇ ਵਲੰਟਿਅਰਾਂ ਨੂੰ ਅਪਾਹਜ ਆਸ਼ਰਮ ਜਲੰਧਰ ਵਿੱਚ ਵਿਜ਼ਿਟ ਕਰਵਾਇਆ ਗਿਆ ਜਿਸ ਵਿੱਚ ਅਰਸ਼ਦੀਪ ਸਿੰਘ- ਐਨਐਸਐਸ ਸੰਯੋਜਕ ਅਤੇ ਪ੍ਰੋਗਰਾਮ ਅਫ਼ਸਰਾਂ= ਪ੍ਰੋ. ਰੰਜੀਤ ਅਤੇ ਪ੍ਰੋ. ਰਜਨੀ ਧੀਰ ਅਤੇ ਐਨਐਸਐਸ ਦੇ ਵਲੰਟੀਅਰਾਂ ਨੇ ਉੱਥੇ ਰਹਿਣ ਵਾਲੇ ਬਜ਼ੁਰਗ ਅਤੇ ਅਪਾਹਜ ਨਾਗਰਿਕਾਂ ਦੇ ਨਾਲ ਸਾਰਥਕ ਇੰਟਰੈਕਸ਼ਨ ਕਰ ਕੇ ਉਨਾਂ ਦੀਆਂ ਜ਼ਰੂਰਤਾਂ ਅਤੇ ਸਮਸਿਆਵਾਂ ਨੂੰ ਬਹੁਤ ਚੰਗੀ ਤਰਾਂ ਸਮਝਿਆ।
ਪਿ੍ਰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਐਨਐਸਐਸ ਵਿਭਾਗ ਵਿਦਿਆਰਥੀਆਂ ਨੂੰ ਨਾਟ ਮੀ ਬਟ ਯੂ ਦੇ ਸਿਧਾਂਤ ਦੇ ਤਹਿਤ ਸਮਾਜ ਵਿੱਚ ਸਵੇ ਸੇਵਾ ਦੇ ਭਾਵ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਅਤੇ ਇਸੇ ਹੀ ਕੜੀ ਦੇ ਅੰਤਰਗਤ ਵਿਦਿਆਰਥੀਆਂ ਨੂੰ ਅਪਾਹਜ ਆਸ਼ਰਮ ਵਿੱਚ ਰਹਿਣ ਵਾਲੇ ਬੁਜੁਰਗ ਨਾਗਰਿਕਾਂ ਦੇ ਨਾਲ ਮਿਲ ਕੇ ਉਨਾਂ ਦੇ ਜੀਵਨ ਵਿੱਚ ਆਉਣ ਵਾਲੀ ਰੋਜ ਦੀਆਂ ਦਿੱਕਤਾ ਅਤੇ ਜ਼ਰੂਰਤਾਂ ਨੂੰ ਸਮਝਨ ਦੇ ਲਈ ਅਤੇ ਉਨਾਂ ਦੀ ਮਦਦ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਐਨਐਸਅਐਸ ਦੇ ਵਲੰਟੀਅਰਾਂ ਨੇ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਜਦੋਂ ਉਨਾਂ ਨੇ ਅਪਾਹਜ ਆਸ਼ਰਮ ਵਿੱਚ ਰਹ ਰਹੇ ਨਾਗਰਿਕਾਂ ਦੇ ਨਾਲ ਇੰਟਰੈਕਸ਼ਨ ਕੀਤੀ ਤਾਂ ਉਨਾਂ ਨੇ ਇਹ ਬਹੁਤ ਦੁੱਖ ਹੋਇਅਆ ਕਿ ਜਿਨਾਂ ਮਾਤਾ ਪਿਤਾ ਨੇ ਸਾਰੀ ਉਮਰ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵਡਾ ਕੀਤਾ ਅਤੇ ਉਨਾਂ ਨੂੰ ਸਥਾਪਤ ਕੀਤਾ ਅਤੇ ਬੱਚਿਆਂ ਨੇ ਆਪਣੀ ਜਿੰਮੇਵਾਰੀ ਨਿਭਾਉਣ ਦੀ ਬਜਾਏ ਉਨਾਂ ਨੂੰ ਅਪਾਹਜ ਆਸ਼ਰਮ ਵਿੱਚ ਜੀਵਨਯਾਪਨ ਕਰਨ ਦੇ ਲਈ ਛੱਡ ਦਿੱਤਾ ਜੋ ਕਿ ਬੜੇ ਹੀ ਦੁੱਖ ਦੀ ਗੱਲ ਹੈ। ਵਲੰਟੀਅਰਾਂ ਨੇ ਇਹ ਪ੍ਰਣ ਲਿਆ ਕਿ ਉਹ ਆਪਣੇ ਮਾਤਾ ਪਿਤਾ ਦੀ ਸਦਾ ਹੀ ਸੇਵਾ ਕਰ ਕੇ ਉਨਾਂ ਦੇ ਨਾਲ ਰਹਿਣਗੇ।