ਦੋਆਬਾ ਕਾਲਜ ਵਿਖੇ ਕਲਾ ਉਤਸਵ ਸਮਾਗਮ ਅਯੋਜਤ
ਜਲੰਧਰ, 8 ਅਕਤੂਬਰ, 2024: ਦੋਆਬਾ ਕਾਲਜ ਦੇ ਈਸੀਏ ਵਿਭਾਗ ਵੱਲੋਂ ਕਲਾ ਉਤਸਵ ਸਮਾਗਤ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਰੁਣ ਮਿੱਤਲ— ਮੈਂਬਰ ਦੋਆਬਾ ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ—ਡੀਨ ਈਸੀਏ, ਪ੍ਰੋ. ਕੇ.ਕੇ. ਯਾਦਵ, ਪ੍ਰੋ. ਸੋਨਿਆ ਕਾਲਰਾ, ਪ੍ਰੋ. ਸੁਰਜੀਤ ਕੌਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਮੁੱਖ ਮਹਿਮਾਨ ਅਰੁਣ ਮਿੱਤਲ ਨੇ ਇਸ ਮੌਕੇ ’ਤੇ ਦੋਆਬਾ ਕਾਲਜ ਦੇ ਸੰਸਥਾਪਕਾਂ ਦੇ ਪ੍ਰਤੀ ਨਮਨ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਇਕਾਗਰਤਾ ਦੇ ਨਾਲ ਹਰ ਖੇਤਰ ਵਿੱਚ ਮਿਹਨਤ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸਭ ਕੁੱਝ ਸ਼ੁਕਰਗੁਜ਼ਾਰੀ ਨਾਲ ਸਵੀਕਾਰ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਂਕਿ ਉਹ ਨਿਮਰ ਬਣ ਸਕਣ ।
ਇਸ ਮੌਕੇ ’ਤੇ ਵਿਦਿਆਰਥੀ— ਕੋਮਲ ਨੇ ਲੋਕ ਗੀਤ, ਵੰਦਨਾ ਨੇ ਮਨਮੋਹਕ ਡਾਂਸ, ਅਰਸ਼ਦੀਪ ਕੌਰ ਨੇ ਧੀਆਂ ਦਾ ਮੇਲਾ ਕਵਿਤਾ, ਕਸ਼ਿਸ਼ ਅਤੇ ਟੀਮ ਨੇ ਕੋਰਿਓਗ੍ਰਾਫੀ, ਵਿਗਿਆਨ ਨੇ ਬ੍ਰੇਕ ਡਾਂਸ, ਤੇਜਸ ਅਤੇ ਟੀਮ ਨੇ ਸਮੂਹ ਗਾਨ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੀ ਲੁੱਡੀ ਟੀਮ ਨੇ ਮਨਮੋਹਕ ਡਾਂਸ ਪੇਸ਼ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅੰਦਰ ਦੀ ਕਲਾ ਨੂੰ ਇਸ ਤਰ੍ਹਾਂ ਦੇ ਵਧੀਆ ਮੰਚਾਂ ’ਤੇ ਵਧੀਆ ਪ੍ਰਦਰਸ਼ਣ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਗੈਰ—ਵਿੱਦਿਅਕ ਗਤੀਵਿਧੀਆਂ ਵਿੱਚ ਭਾਗ ਲੈ ਕੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਹੁੰਦਾ ਹੈ ।
ਇਸ ਮੌਕੇ ’ਤੇ ਸਟੂਡੈਂਟ ਕਾਂਊਂਸਿਲ— ਤੇਜਸਵੀ ਦੋਆਬ ਦੀ ਇੰਸਟਾਲੇਸ਼ਨ ਸੈਰੇਮਨੀ ਦੀ ਅੰਤਰਗਤ ਤੇਜਸ ਨੂੰ ਹੈੱਡ ਬੁਆਏ, ਬਿਪਾਸ਼ਾ ਨੂੰ ਹੈੱਡ ਗਰਲ, ਪਿਹੁ ਨੂੰ ਸੈਕ੍ਰੇਟਰੀ, ਸੁਖਰਾਜ, ਪ੍ਰਿਯੰਕਾ ਅਤੇ ਜੈਸਲੀਨ ਨੂੰ ਜੁਆਇੰਟ ਸੈਕ੍ਰੇਟਰੀ ਚੁਣਿਆ ਗਿਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਵਿਨਾਸ਼ ਚੰਦਰ ਨੇ ਮੁੱਖ ਮਹਿਮਾਨ ਅਰੁਣ ਮਿੱਤਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
ਪੋ੍ਰ. ਕੇ. ਕੇ. ਯਾਦਵ ਨੇ ਵੋਟ ਆਫ ਥੈਂਕਸ ਕੀਤਾ । ਪ੍ਰੋ. ਸਾਕਸ਼ੀ ਨੇ ਮੰਚ ਸੰਚਾਲਨ ਬਖੂਬੀ ਕੀਤਾ ।