ਦੁਆਬਾ ਕਾਲਜ ਵਿੱਖੇ ਬੀ.ਐਡ ਦੇ ਵਿਦਿਆਰਥੀਆਂ ਦੁਆਰਾ ਆਸ਼ਾਕਿਰਨ ਸਪੈਸ਼ਲ ਚਿਲਡਰਨ ਸਕੂਲ ਵਿਜ਼ਿਟ
ਜਲੰਧਰ, 29 ਦਸੰਬਰ, 2023: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੇ ਬੀ.ਏ ਅਤੇ ਬੀਐਸਸੀ ਬੀਐਡ ਦੇ ਵਿਦਿਆਰਥੀਆਂ ਨੇ ਹੁਸ਼ਿਆਰਪੁਰ ਵਿੱਚ ਆਸ਼ਾਕਿਰਨ ਸਕੂਲ ਫਾਰ ਸਪੈਸ਼ਲ ਚਿਲਡਰਨ ਦਾ ਵਿਸ਼ੇਸ਼ ਦੌਰਾ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਚਲਾਏ ਜਾ ਰਹੇ ਚਾਰ ਸਾਲਾਂ ਇੰਟੀਗ੍ਰੇਟਡ ਬੀਏਬੀਐਡ ਅਤੇ ਬੀਐਸਸੀ ਬੀਐਡ ਦੇ ਵਿਦਿਆਰਥੀਆਂ ਨੂੰ ਇਸ ਕੋਰਸ ਵਿੱਚ ਸ਼ਾਮਲ ਕਰ ਕੇ ਵੱਖ ਵੱਖ ਮਾਡਿਊਲਸ ਦੇ ਅੰਤਰਗਤ ਵੱਖ ਵੱਖ ਪ੍ਰੇਕਿਟਕਲ ਟ੍ਰੇਨਿੰਗ ਅਤੇ ਵਿਜ਼ਿਟਸ ਕਰਵਾਏ ਗਏ ਹਨ ਤਾਕਿ ਉਨਾਂ ਨੂੰ ਇਸ ਕੋਰਸ ਵਿੱਚ ਮੌਜੂਦ ਚਾਇਲਡ ਸਾਇਕੋਲੋਜੀ ਅਤੇ ਪੈਡਾਗਾਜੀ ਦੇ ਸਾਰੇ ਪਹਿਲੁਆਂ ਤੋਂ ਜਾਗਰੂਕ ਕਰਵਾਇਆ ਜਾ ਸਕੇ।
ਡਾ. ਅਵਿਨਾਸ਼ ਚੰਦਰ- ਵਿਭਾਗਮੁੱਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪਰੋਕਤ ਵਿਸ਼ੇਸ਼ ਸਕੂਲ ਤੋਂ ਕਾਲਜ ਦੇ ਵਿਦਿਆਰਥੀਆਂ ਨੇ ਉੱਥੇ ਪੜ ਰਹੇ ਸਪੈਸ਼ਲ ਚਿਲਡਰਨ ਦੇ ਨਾਲ ਇੰਟਰੈਕਸ਼ਨ ਕਰ ਕੇ ਉਨਾਂ ਵਿਸ਼ੇਸ਼ ਬੱਚੇਆਂ ਦੀ ਸ਼ਾਰੀਰਿਕ, ਮਾਨਸਿਕ ਅਤੇ ਭਾਵਨਾਤਮਕ ਜ਼ਰੂਰਤਾਂ ਨੂੰ ਸਮਝਨ ਦੀ ਕੋਸ਼ਿਸ਼ ਕੀਤੀ ਅਤੇ ਉਨਾਂ ਨੇ ਇਹ ਜਾਨਿਆਂ ਕਿ ਇਨਾਂ ਵਿਸ਼ੇਸ਼ ਬੱਚਿਆਂ ਦੀ ਸਪੀਚ ਥੈਰੇਪੀ, ਫਿਜ਼ਿਓਥੈਰੇਪੀ ਅਤੇ ਸੈਂਸਰੀ ਥੈਰੇਪੀ ਦੀ ਸਹਾਇਤਾ ਤੋਂ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਤਾਕਿ ਉਹ ਸਮਾਜ ਵਿੱਚ ਰਹਿਣ ਵਾਲੇ ਬਾਕੀ ਬੱਚੇਆਂ ਦੀ ਤਰਾਂ ਸਮੇਂ ਰਹਿੰਦੇ ਸਿੱਖਿਆ ਗ੍ਰਹਿਣ ਕਰ ਕੇ ਆਪਣੇ ਆਪ ਨੂੰ ਨਿਖਾਰ ਸਕਨ। ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਨੇ ਨਾਲ ਪ੍ਰੋ. ਪ੍ਰਵੀਨ ਕੌਰ, ਪ੍ਰੋ. ਜਸਵਿੰਦਰ ਸਿੰਘ, ਅਤੇ ਪ੍ਰੋ. ਪ੍ਰਵੀਨ ਕੁਮਾਰੀ ਮੌਜੂਦ ਸਨ।