ਲੇਖਕ ਸੋਨੀ ਠੁੱਲੇਵਾਲ ਦੀ ਪਲੇਠੀ ਕਿਤਾਬ ‘ਹੁਣ ਤੂੰ ਮੈਨੂੰ ਨਾ ਮਿਲੀਂ’ ਲੋਕ ਅਰਪਣ

ਗੁਰਪ੍ਰੀਤ ਤੂਰ, ਜਸਦੇਵ ਸਿੰਘ ਸੇਖੋਂ, ਅਦਾਕਾਰ ਬਨੀ, ਅਦਾਕਾਰ ਜਵੰਧਾ ਵੱਲੋਂ ਸਮਾਗਮ ਵਿੱਚ ਕੀਤੀ ਗਈ ਸਮੂਲੀਅਤ

ਲੇਖਕ ਸੋਨੀ ਠੁੱਲੇਵਾਲ ਦੀ ਪਲੇਠੀ ਕਿਤਾਬ ‘ਹੁਣ ਤੂੰ ਮੈਨੂੰ ਨਾ ਮਿਲੀਂ’ ਲੋਕ ਅਰਪਣ

ਲੁਧਿਆਣਾ, 4 ਅਕਤੂਬਰ, 2024: ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਇੱਕ ਆਸ ਫਾਊਡੇਸ਼ਨ ਵੱਲੋਂ ਪ੍ਰਧਾਨ ਨਰਿੰਦਰ ਚੌਧਰੀ ਦੀ ਅਗਵਾਈ ਹੇਠ ਉੱਘੇ ਗੀਤਕਾਰ ਅਤੇ ਲੇਖਕ ਸੋਨੀ ਠੁੱਲੇਵਾਲ ਦੀ ਲਿਖੀ ਪਲੇਠੀ ਕਿਤਾਬ ‘ਹੁਣ ਤੂੰ ਮੈਨੀ ਮਿਲੀਂ ਨਾ’ ਨੂੰ ਲੋਕ ਅਰਪਣ ਕੀਤਾ ਗਿਆ।

ਇਸ ਮੌਕੇ ਉੱਘੇ ਲੇਖਕ ਗੁਰਪ੍ਰੀਤ ਸਿੰਘ ਤੂਰ (ਰਿਟਾਇਡ ਡੀਆਈਜੀ), ਜਸਦੇਵ ਸਿੰਘ  ਸੇਖੋਂ ਜੁਆਇੰਟ ਕਮਿਸ਼ਨਰ ਲੁਧਿਆਣਾ, ਅਦਾਕਾਰ ਬਨਿੰਦਰਜੀਤ ਬਨੀ, ਅਦਾਕਾਰ ਸੋਨਪ੍ਰੀਤ ਸਿੰਘ ਜਵੰਧਾ, ਪ੍ਰੋ. ਅਨਿਲ ਭਾਰਤੀ (ਮਲੇਰਕੋਟਲਾ), ਜੁਝਾਰ ਟਾਇਮਜ਼ ਅਫ਼ਬਾਰ ਦੇ ਮੁੱਖ ਸੰਪਾਦਕ ਬਲਵਿੰਦਰ ਸਿੰਘ ਪੂੜੈਣ, ਲੇਖਕ ਪਵਨ ਪਰਿੰਦਾ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ ਗਈ।

ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਨੇ ਹੁਣ ਤੂੰ ਮੈਨੂੰ ਮਿਲੀਂ ਨਾ ਬਾਰੇ ਬੋਲਦਿਆਂ ਕਿਹਾ ਕਿ ਕਿਤਾਬ ਸੋਨੀ ਠੁੱਲੇਵਾਲ ਦੇ ਜੀਵਨ ਦੇ ਸੰਘਰਸ਼ ਦਾ ਨਿਚੋੜ ਹੈ, ਕਿਤਾਬ ਵਿਚਲੀਆਂ ਕਵਿਤਾਵਾਂ ਦੀ ਸਾਦਗੀ, ਸਹਿਜਤਾ, ਮਿਹਨਤ ਨੂੰ ਬਿਆਨਦੀ ਹੈ। ਉਨ੍ਹਾਂ ਸੋਨੀ ਠੁੱਲੇਵਾਲ ਨੂੰ ਵਧਾਈ ਦਿੰਦਿਆ ਕਿਹਾ ਕਿ ਅੱਜ ਨੌਜਵਾਨ ਅਤੇ ਨਵੀਂ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨਾ ਸਮੇਂ ਦੀ ਲੋੜ ਬਣ ਚੁੱਕਿਆ ਹੈ, ਜੇਕਰ ਨੌਜਵਾਨੀ ਕਿਤਾਬਾਂ ਪੜ੍ਹੇਗੀ ਤਾਂ ਮਾੜੀ ਸੰਗਤ ਅਤੇ ਨਸ਼ਿਆਂ ਤੋਂ ਦੂਰ ਰਹੇਗੀ ਤੇ ਪੰਜਾਬ ਨੂੰ ਮੁੜ ਤੰਦਰੁਸ਼ਤ ਅਤੇ ਰੰਗਲਾ ਪੰਜਾਬ ਬਣਾਇਆ ਜਾ ਸਕੇਗਾ।

ਜੁਆਇੰਟ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਅਦਾਕਾਰ ਬਨਿੰਦਰਜੀਤ ਬਨੀ, ਅਦਾਕਾਰ ਸੋਨਪ੍ਰੀਤ ਜਵੰਧਾ ਨੇ ਕਿਹਾ ਕਿ ਸੋਨੀ ਠੁੱਲੇਵਾਲ ਦੀ ਲੇਖਣੀ ਦਾ ਅੰਦਾਜ਼ ਬਹੁਤ ਵਧੀਆ ਅਤੇ ਨਿੱਡਰ ਹੈ, ਉਨ੍ਹਾਂ ਸੋਨੀ ਠੁੱਲੇਵਾਲ ਦੀ ਪਲੇਠੀ ਕਿਤਾਬ ਲਈ ਵਧਾਈ ਦਿੱਤੀ।

ਪ੍ਰੋ. ਅਨਿਲ ਭਾਰਤੀ, ਬਲਵਿੰਦਰ ਸਿੰਘ ਪੁੜੈਣ ਅਤੇ ਲੇਖਕ ਪਵਨ ਪਰਿੰਦਾ ਵੱਲੋਂ ਕਿਤਾਬ ਵਿਚਲੀਆਂ ਲਿਖਾਰੀ, ਝਰਨਾ, ਦਿਲ ਦੀਆਂ ਗੱਲਾਂ, ਜੋਕਾਂ, ਅਰਦਾਸ, ਉੱਨੀ ਇੱਕੀ ਆਦਿ ਸਮੇਤ ਕਈ ਕਵਿਤਾਵਾਂ ਬਾਰੇ ਚਾਨਣਾਂ ਪਾਇਆ ਅਤੇ ਉਨ੍ਹਾਂ ਦੀ ਵਿਆਖਿਆ ਵੀ ਕੀਤੀ ਗਈ।

ਸਮਾਗਮ ਦੇ ਅਖੀਰ ਵਿੱਚ ਗੀਤਕਾਰ ਤੇ ਲੇਖਕ ਸੋਨੀ ਠੁੱਲੇਵਾਲ ਵੱਲੋਂ ਆਪਣੀ ਕਿਤਾਬ ਹੁਣ ਤੂੰ ਮੈਨੂੰ ਨਾ ਮਿਲੀਂ ਲਿਖਣ ਤੋਂ ਪ੍ਰਕਾਸ਼ਿਤ ਹੋਣ ਤੱਕ ਬਾਰੇ ਚਾਨਣਾਂ ਪਾਇਆ ਗਿਆ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਨਰਿੰਦਰ ਚੌਧਰੀ ਕੌਂਸਲਰ ਵੱਲੋਂ ਨਿਭਾਈ ਗਈ।ਇਸ ਮੌਕੇ ਮਾਤਾ ਮਹਿੰਦਰ ਕੌਰ, ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾਂ, ਕਮਲ ਸ਼ਰਮਾਂ, ਨਵੀਨ ਜੇਠੀ, ਗੁਰਦੀਪ ਸਿੰਘ ਦੀਪ, ਰਘਵੀਰ ਸਿੰਘ ਜੱਗਾ, ਪਿੰਦਰ ਜੰਡ, ਰਕੇਸ਼ ਸ਼ਰਮਾਂ ਕੌਸਲਰ, ਬਲਵੀਰ ਬਾਠ, ਦੀਪਕ ਜੇਠੀ, ਸ਼ਰਨਦੀਪ ਸੈਣੀ, ਲੇਖਕ ਸਰਵਣਬੀਰ ਸਿੰਘ, ਨੀਤਿਨ ਵਰਮਾਂ, ਬੂਟਾ ਸਿੰਘ, ਰਾਣੀ ਕੌਰ, ਸੁਰਜੀਤ ਕੌਰ, ਜਸਪ੍ਰੀਤ ਸਿੰਘ, ਸੁਨੀਲ ਸ਼ਰਮਾਂ, ਰਮਨ ਮਲਹੋਤਰਾ, ਸ਼ਿਵਾ ਮਲਹੋਤਰਾ, ਰਾਕੇਸ਼ ਕੁਮਾਰ ਕੌਸ਼ਲਰ, ਅਭਵ ਜੇਠੀ, ਅਮਨਪ੍ਰੀਤ ਸਿੰਘ ਸਨੀ ਤੋਂ ਇਲਾਵਾ ਹੋਰ ਵੀ ਸਾਹਿਤ ਪ੍ਰੇਮੀ ਹਾਜਰ ਸਨ।