ਦੋਆਬਾ ਕਾਲਜ ਵਿਖੇ ਬਾਓਟੇਕ ਬੂਟ ਕੈਂਪ ਅਯੋਜਤ
ਜਲੰਧਰ, 23 ਅਗਸਤ 2021: ਦੋਆਬਾ ਕਾਲਜ ਦੇ ਬਾਓਟੇਕਨਾਲਜੀ ਵਭਾਗ ਵਲੋਂ ਡੀਬੀਟੀ ਸਟਾਰ ਸਟੇਟਸ ਕਾਲਜ ਦੇ ਤਹਿਤ 10+2 ਦੇ ਸਾਇੰਸ ਦੇ ਵਿਦਿਆਰਥੀਆਂ ਦੇ ਲਈ ਇੰਟਰਏਕਟਿਵ ਆਨਲਾਇਨ ਤਿੰਨ ਦਿਨਾਂ ਦਾ ਬਾਓਟੇਕ ਬੂਥ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਧਰਮ ਸਿੰਘ- ਪਿ੍ਰੰਸੀਪਲ ਸਾਇੰਟਿਸਟ, ਸੀਐਸਆਈਆਰ-ਆਈਐਚਬੀਟੀ, ਪਾਲਮੁਪਰ, ਡਾ. ਕਰਮਬੀਰ ਕੌਰ- ਪ੍ਰੋਜੇਕਟ ਸਾਇੰਟਿਸਟ, ਨੇਸ਼ਨਲ ਐਗਰੀਬਾਓਟੇਕਨਾਲਜੀ ਇੰਸਟੀਟਿਉਟ, ਮੋਹਾਲੀ, ਡਾ. ਪੀ.ਕੇ. ਸਹਿਜਪਾਲ- ਕੰਸਲਟੇਂਟ, ਡਾਇਓ-ਬਾਓਟੇਕਨਾਲਜੀਜ਼, ਸਿੰਗਾਪੁਰ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ-ਵਿਭਾਗਮੁਖੀ, ਡਾ. ਪੂਨਮ ਭਗਤ ਅਤੇ 50 ਪ੍ਰਤਿਭਾਗਿਆਂ ਨੇ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਬਾਓਟੇਕ ਬੂਟ ਕੈਂਪ ਪ੍ਰੈਕਟਿਕਲ ਲਰਨਿੰਗ ਮਾਡਿਊਲਾਂ ਦੁਆਰਾਂ ਵਿਦਿਆਰਥੀਆਂ ਨੂੰ ਈ-ਪ੍ਰਯੋਗਸ਼ਾਲਾ ਦੇ ਤਹਿਤ ਵਿਭਿੰਨ ਪ੍ਰੈਕਟਿਕਲਸ, ਏਕਸਪਰਟ ਟਾਕਸ, ਅਤੇ ਵਰਚੁਅਲ ਬਾਓਟੇਕ ਲੈਬਾਂ ਦੇ ਬਾਰੇ ਵਿੱਚ ਵਿਸਤਾਰਪੂਰਵਕ ਦਸਿੱਆ ਗਿਆ ਤਾਕਿ ਉਨਾਂ ਨੂੰ ਬਾਓਟੇਕਨਾਲਜੀ ਵਿਸ਼ੇ ਦੇ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾਵੇ।
ਪਹਿਲੇ ਦਿਨ ਡਾ. ਧਰਮ ਸਿੰਘ ਨੇ ਵਿਦਿਆਰਥੀਆਂ ਨੂੰ ਬਾਓਟੇਕਨਾਲਜੀ ਦੇ ਐਵੋਲਿਊਸ਼ਨ, ਐਪਲੀਕੇਸ਼ਨ ਅਤੇ ਸਕੋਪ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਅਤੇ ਇਸ ਨੂੰ ਘਰੇਲੂ ਉਪਯੋਗ ਦੇ ਵਿੱਚ ਲਿਆਏ ਜਾਣ ਵਾਲੀਆਂ ਚੀਜ਼ਾਂ ਦੇ ਡੀਐਨਏ ਆਈਸੋਲੇਸ਼ਨ ਦੇ ਬਾਰੇ ਵਿੱਚ ਵੀ ਪ੍ਰੈਕਟਿਕਲ ਟ੍ਰੇਨਿੰਗ ਦਿੱਤੀ।
ਦੂਜੇ ਦਿਨ ਡਾ. ਕਰਮਬੀਰ ਕੋਰ ਨੇ ਐਵੋਲਿਊਸ਼ਨ ਆਫ ਕੋਰੋਨਾ ਵਾਇਰਸ ਤੇ ਬੋਲਦੇ ਹੋਏ ਇਸ ਵਾਇਰਸ ਦੀ ਪੈਥੋਫਿਜ਼ਿਯੋਲਾਜੀ ਦੇ ਬਾਰੇ ਵਿੱਚ ਬਲਾਸਟ ਸਾਫਟਵੇਅਰ ਦੁਆਰਾਂ ਇਸਦੇ ਵਿਭਿੰਨ ਮਯੂਟੇਂਟ ਵਰਾਇਟੀਜ਼ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਤੀਜੇ ਦਿਨ ਡਾ. ਪੀ.ਕੇ. ਸਹਿਜਪਾਲ ਨੇ ਕੋਵਿਡ-19 ਵਾਇਰਸ ਦੇ ਡਿਟੇਕਸ਼ਨ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਆਰਟੀਪੀਸੀਆਰ ਟੇਸਟ ਦੀ ਵਰਕਿੰਗ ਦੇ ਬਾਰੇ ਵਿੱਚ ਵਿਸਤਾਰਪੂਰਵਕ ਦਸਿਆ। ਇਸਦੇ ਇਲਾਵਾ ਵਿਦਿਆਰਥੀਆਂ ਨੂੰ ਈ-ਪ੍ਰਯੋਗਸ਼ਾਲਾ ਦੁਆਰਾਂ ਐਂਟੀਬਾਓਟਿਕ ਸੈਂਸਟੀਵਿਟੀ ਟੇਸਟ ਦੇ ਬਾਰੇ ਵਿੱਚ ਵੀ ਸਿਖਲਾਈ ਦਿੱਤੀ ਗਈ।