ਦੁਆਬਾ ਕਾਲਜ ਵਿੱਚ ਬਲੱਡ ਡੋਨੇਸ਼ਨ ਕੈਂਪ ਅਯੋਜਤ
ਜਲੰਧਰ, 23 ਸਿਤੰਬਰ, 2022: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਦੁਆਰਾ ਬਲੱਡ ਡੋਨੇਸ਼ਨ ਕੈਂਪ ਦਾ ਅਯੋਜਨ ਕੀਤਾ ਗਿਆ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅਰਸ਼ਦੀਪ ਸਿੰਘ- ਸੰਯੋਜਕ ਐਨਐਸਐਸ, ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੀ ਭੱਜ ਦੋੜ ਭਰੀ ਜੀਵਨ ਸ਼ੈਲੀ ਵਿੱਚ ਇਹ ਬਹੁਤ ਜਰੂਰੀ ਹੈ ਕਿ ਅਸੀ ਆਪਣੀ ਸੇਹਤ ਦਾ ਖਿਆਲ ਰਖਿਏ ਅਤੇ ਇਸਦੇ ਲਈ ਨਿਯਮ ਨਾਲ ਕਸਰਤ ਅਤੇ ਸਹੀ ਖਾਣ ਪਾਣ ਨੂੰ ਅਪਣਾਉਨ ਤੇ ਪੂਰਾ ਧਿਆਨ ਲਗਾਇਏ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਖੂਨ ਦਾਨ ਸਬ ਤੋਂ ਵੱਡਾ ਦਾਨ ਹੈ ਇਸ ਲਈ ਸਾਨੂੰ ਸੱਭ ਨੂੰ ਜਣਮਾਨਸ ਦੀ ਭਲਾਈ ਦੇ ਲਈ ਮਨੁੱਖਤਾ ਦੀ ਸੇਵਾ ਲਈ ਖੂਨ ਦਾਨ ਕਰਨਾ ਚਾਹੀਦਾ ਹੈ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਬਲੱਡ ਤੋਂ ਵੱਖ ਵੱਖ ਬਿਮਾਰੀਆਂ ਅਤੇ ਕੰਪੋਨੇਂਟਸ ਨੂੰ ਚੈਕ ਕਰਨ ਦੀ ਸਹੁਲੀਅਤ ਪ੍ਰਦਾਨ ਕਰਨ ਦੇ ਲਈ ਹੀ ਕਾਲਜ ਇਸ ਸੈਸ਼ਨ ਤੋਂ ਡਿਪਲੋਮਾ ਇਨ ਮੈਡੀਕਲ ਲੈਬ ਟੈਕਨਾਲਜੀ ਨਾਮਕ ਵਿਸ਼ੇਸ਼ ਕੋਰਸ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਸਟਾਫ ਅਤੇ ਵੱਖ ਵੱਖ ਵਿਭਾਗਾਂ ਦੇ 50 ਵਿਦਿਆਰਥੀਆਂ ਨੇ ਖੂਨ ਦਾਨ ਕੀਤਾ।