ਦੋਆਬਾ ਕਾਲਜ ਦੇ ਬੋਬੀ ਭਾਰਦਵਾਜ ਨੇ ਮੈਰਿਟ ਸਥਾਨ ਪ੍ਰਾਪਤ ਕੀਤਾ

ਦੋਆਬਾ ਕਾਲਜ ਦੇ ਬੋਬੀ ਭਾਰਦਵਾਜ ਨੇ ਮੈਰਿਟ ਸਥਾਨ ਪ੍ਰਾਪਤ ਕੀਤਾ
ਦੋਆਬਾ ਕਾਲਜ ਦੇ ਮੇਧਾਵੀ ਵਿਦਿਆਰਥੀ ਨੂੰ ਸੰਮਾਨਤ ਕਰਦੇ ਹੋਏ ਪਿ੍ਰੰ. ਡਾ ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ।

ਜਲੰਧਰ, 10 ਅਕਤੂਬਰ, 2022: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਬੀਏ ਸਮੈਸਟਰ-4 ਦੇ ਵਿਦਿਆਰਥੀ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀਏ ਸਮੈਸਟਰ-4 ਦੇ ਬੋਬੀ ਭਾਰਦਵਾਜ ਨੇ 800 ਵਿੱਚੋਂ 667 ਅੰਕ ਲੈ ਕੇ ਜੀਐਨਡੀਯੂ ਵਿੱਚ ਮੈਰਿਟ ਸਥਾਨ (27ਵਾਂ) ਪ੍ਰਾਪਤ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰਤਿਯੋਗੀਤਾਵਾਂ ਅਤੇ ਇਸ ਦੀ ਤਿਆਰੀ ਦੇ ਲਈ ਡੀਸੀਜੇ ਪ੍ਰਸਨੇਲਿਟੀ ਡਿਵੈਪਮੇਂਟ ਸੈਂਟਰ ਅਤੇ ਡੀਸੀਜੇ ਕੰਪੀਟੀਟਿਵ ਐਗਜਾਮੀਨੇਸ਼ਨ ਸੈਂਟਰ ਵਿਦਿਆਰਥੀਆਂ ਨੂੰ ਉਪਰੋਕਤ ਵੱਖ ਵੱਖ ਮਾਡਿਊਲਸ ਦੀ ਤਿਆਰੀ ਕਰਵਾਉਂਦੇ ਹਨ ਇਸੇ ਲਈ ਕਾਲਜ ਦੇ ਵਿਦਿਆਰਥੀ ਵਦਿਆ ਪ੍ਰਦਰਸ਼ਨ ਕਰ ਪਾਉਂਦੇ ਹਨ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ ਅਤੇ ਪ੍ਰਾਧਿਆਪਕਾਂ ਨੇ ਬੋਬੀ ਭਾਰਦਵਾਜ ਨੂੰ ਕਾਲਜ ਵਿੱਚ ਇਸ ਉਪਲਬੱਧੀ ਦੇ ਲਈ ਸੰਮਾਨਤ ਕੀਤਾ ਅਤੇ ਇਸਦੇ ਅਭਿਭਾਵਕਾਂ ਅਤੇ ਪੜਾਉਣ ਵਾਲੇ ਪ੍ਰਾਧਿਆਪਕਾਂ ਨੂੰ ਇਸ ਉਪਲੱਬਧੀ ਦੇ ਲਈ ਵਧਾਈ ਦਿੱਤੀ।