ਕੈਨੇਡਾ ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਦਾ ਐਬਟਸਫੋਰਡ ਵਿਖੇ ਕੀਤਾ ਵਿਸੇਸ਼ ਸਨਮਾਨ
ਉੱਘੇ ਖੇਡ ਲੇਖਕ, ਖੇਡ ਪ੍ਰਮੋਟਰ ਅਤੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਜੋ ਅੱਜਕੱਲ੍ਹ ਪਰਿਵਾਰ ਸਮੇਤ ਕੈਨੇਡਾ ਦੇ ਦੌਰੇ ਤੇ ਹਨ ਉਨ੍ਹਾਂ ਦਾ ਐਬਟਸਫੋਰਡ ਕੈਨੇਡਾ ਵਿਖੇ ਪੁੱਜਣ ਤੇ ਲੁਧਿਆਣਾ ਵਿਖੇ ਹੋਣ ਵਾਲੇ ਕੈਨੇਡਾ ਕਬੱਡੀ ਕੱਪ ਅਤੇ ਹੋਰ ਕਬੱਡੀ ਪ੍ਰਮੋਟਰਾਂ ਨੇ ਵਿਸ਼ੇਸ਼ ਤੌਰ ਤੇ ਐਬਟਸਫੋਰਡ ਪੁੱਜਣ ਤੇ ਵਿਸ਼ੇਸ਼ ਸਨਮਾਨ ਕੀਤਾ। ਬੀਤੀ ਰਾਤ ਬਾਈ ਸੁਖਵਿੰਦਰ ਸਿੰਘ ਬੰਬ ਗੌਂਸਗੜ੍ਹ ਦੇ " ਜੀ ਸਟਾਰ ਐਂਟੀਰੀਅਰਜ਼ ਫਲੋਰਿੰਗ ਟਾਈਲਜ਼ " ਵਪਾਰਕ ਸ਼ੋਅਰੂਮ ਤੇ ਇਕ ਪ੍ਰਭਾਵਸ਼ਾਲੀ ਅਤੇ ਸਾਦੇ ਸਮਾਗਮ ਦੌਰਾਨ ਜਗਰੂਪ ਸਿੰਘ ਜਰਖਡ਼ ਦੀਆਂ ਖੇਡਾਂ ਅਤੇ ਪੱਤਰਕਾਰੀ ਪ੍ਰਤੀ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਕੈਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬ ਦੀ ਤਰੱਕੀ, ਬਿਹਤਰੀ ਖ਼ਾਸ ਕਰਕੇ ਖੇਡਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕੈਨੇਡਾ ਕਬੱਡੀ ਕੱਪ ਦੇ ਪ੍ਰਬੰਧਕ ਅਤੇ ਮਾਤਾ ਸਾਹਿਬ ਕੌਰ ਜਰਖੜ ਖੇਡ ਟਰੱਸਟ ਰਲ ਮਿਲ ਕੇ ਖੇਡਾਂ ਦੀ ਬਿਹਤਰੀ ਲਈ ਆਪਣੇ ਉਪਰਾਲੇ ਕਰਦੇ ਰਹਿਣਗੇ । ਇਸ ਮੌਕੇ ਕੈਨੇਡਾ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਹਰਜਿੰਦਰ ਸਿੰਘ ਹਿੱਸੋਵਾਲ, ਰਮਨਦੀਪ ਸਿੰਘ ਝੱਜ ਅਤੇ ਇੰਦਰਜੀਤ ਸਿੰਘ ਰੂਮੀ ਨੇ ਜਗਰੂਪ ਸਿੰਘ ਜਰਖੜ ਨੂੰ ਕੈਨੇਡਾ ਦੀ ਸਰਜ਼ਮੀ ਦੇ ਪੁੱਜਣ ਤੇ ਜੀ ਆਇਆ ਆਖਿਆ । ਇਸ ਤੋਂ ਇਲਾਵਾ ਇਸ ਮੌਕੇ ਤੇ ਰੁਪਿੰਦਰ ਸ਼ਰਮਾ ਦੇਵਸਰ ਬਿੱਟੂ, ਹਰਿੰਦਰ ਸਿੰਘ ਟੀਨੂੰ ਦਿਓਲ ,ਕਾਕਾ ਬੀਰਮੀ , ਮਨਜੋਤ ਗੈਰੀ ਖਰੌਦ, ਚਰਨਜੀਤ ਬਰਾੜ ਡਗਰੂ ਮੋਗਾ, ਬਿਕਰਮ ਗਿੱਲ ਗੌਂਸਗਡ਼੍ਹ, ਨਵਰਾਜ ਦਿਓਲ, ਗੁਰਸਾਨ ਗਿੱਲ ਗੌਂਸਗਡ਼੍ਹ, ਭਿੰਦਾ ਗਿੱਲ, ਦਵਿੰਦਰ ਸਿੰਘ ਰਣਜੀਤ ਸਿੰਘ ਬਦੇਸ਼ਾ ਮੰਗੇਵਾਲ, ਜੱਸਾਂ ਬਰਾਡ਼, ਅੋਰਬਟ,ਸੁਖਵਿੰਦਰ ਸਿੰਘ ਬੰਬ ਗੌਂਸਗੜ੍ਹ, ਗੁਰਵਿੰਦਰ ਸਿੰਘ ਬਰਾੜ ,ਅਮਿਤ ਧਵਨ ਏ ਸੀ ਸੀ ਜਿਊਲਰ ਐਬਟਸਫੋਰਡ , ਰਿੱਕੀ ਵਰ੍ਹਮਾ ਲੱਖਾ ,ਜਸਕਰਨ ਬਰਾੜ, ਨਾਮਦਾਨ ਬਰਾੜ ਡਗਰੂ, ਰਾਜ ਸ਼ਾਹੀ , ਬਿੱਟੂ ਰਿਲੇਟਰ ,,ਹਰਕ੍ਰਿਸ਼ਨ ਸਿੰਘ ਅਤੇ ਹੋਰ ਬਹੁਤ ਸਾਰੇ ਖੇਡ ਪ੍ਰਬੰਧ ਪ੍ਰਬੰਧਕ ਖੇਡ ਪ੍ਰਮੋਟਰ ਅਤੇ ਸਮਾਜਸੇਵੀ ਸ਼ਖ਼ਸੀਅਤਾਂ ਹਾਜ਼ਰ ਸਨ ।