ਦੋਆਬਾ ਕਾਲਜ ਵਿੱਖੇ ਵੇਸਟ ਸੈਗਰੀਗੇਸ਼ਨ ਤੇ ਦੋ ਦਿਨਾਂ ਕਪੈਸਿਟੀ ਬਿਲਡਿੰਗ ਅਤੇ ਟ੍ਰੇਨਿੰਗ ਪ੍ਰੋਗਰਾਮ ਅਯੋਜਤ
ਜਲੰਧਰ, 22 ਫਰਵਰੀ, 2023: ਦੁਆਬਾ ਕਾਲਜ ਦੇ ਈਕੋ ਕਲੱਬ ਦੁਆਰਾ ਪੰਜਾਬ ਮਿਉਂਸੀਪਲ ਇੰਫ੍ਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ ਅਤੇ ਰੀਪ ਬੈਨੇਫਿਟ ਫਾਉਂਡੇਸ਼ਨ ਦੇ ਸਹਿਯੋਗ ਦੁਆਰਾ ਸਵੱਛ ਮਿਸ਼ਨ ਦੇ ਅੰਤਰਗਤ ਵੇਸਟ ਸੈਗਰੀਗੇਸ਼ਨ ਦੇ ਵਿਸ਼ੇ ਤੇ ਦੋ ਦਿਨਾਂ ਦਾ ਕਪੈਸਿਟੀ ਬਿਲਡਿੰਗ ਅਤੇ ਟ੍ਰੇਨਿੰਗ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਭਰਤ ਬੰਸਲ- ਐਨਜੀਓ ਰੀਪ ਬੈਨੇਫਿਟ ਫਾਉਂਡੇਸ਼ਨ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਸ਼ਵਨੀ ਕੁਮਾਰ ਅਤੇ ਸ਼ਿਵਿਕਾ ਦੱਤਾ- ਸੰਯੋਜਕ ਈਕੋ ਕਲੱਬ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਰਤਮਾਨ ਦੌਰ ਵਿੱਚ ਵੇਸਟ ਸੈਗਰੀਗੇਸ਼ਨ ਇੱਕ ਬਹੁਤ ਵੱਡੀ ਚੁਨੋਤੀ ਹੈ ਜਿਸਦੇ ਲਈ ਕਾਲਜ ਵਿੱਚ ਈਕੋ ਕਲੱਬ ਦੇ ਰਾਹੀਂ ਜਗਾ ਜਗਾ ਵੇਟ ਅਤੇ ਡ੍ਰਾਈ ਵੇਸਟ ਦੇ ਡਸਟਬੀਨਜ਼ ਲਗਾਏ ਗਏ ਹਨ ਤਾਕਿ ਵਿਦਿਆਰਥੀਆਂ ਨੂੰ ਵੇਸਟ ਸੈਗਰੀਗੇਸ਼ਨ ਦੇ ਬਾਰੇ ਵਿੱਚ ਬਖੂਬੀ ਦੱਸਿਆ ਜਾ ਸਕੇ ਉਨਾਂ ਨੇ ਕਿਹਾ ਕਿ ਵੇਟ ਵੇਸਟ ਅਤੇ ਸੁੱਕੇ ਪਤਿਆਂ ਨੂੰ ਹੀਟ ਕੰਪੋਸਟਿੰਗ ਤਕਨੀਕ ਦੁਆਰਾ ਖਾਦ ਵਿੱਚ ਬਦਲਿਆ ਜਾਂਦਾ ਹੈ।
ਭਰਤ ਬੰਸਲ ਨੇ ਹਾਜ਼ਿਰੀ ਨੂੰ ਵੇਸਟ ਸੈਗਰੀਗੇਸ਼ਨ ਦੀ ਪ੍ਰਕ੍ਰਿਆ, ਪਲਾਸਟਿਕ ਅਤੇ ਪਾਲੀਥਿਨਸ ਦੇ ਬੈਗਸ ਦ ਜਗਾ ਕਪੜੇ ਦੇ ਬੈਗਸ ਨੂੰ ਅਪਣਾਉਨ ਅਤੇ ਸਿੰਗਲ ਯੂਜ਼- ਬੋਓਡਿਗ੍ਰੇਡੇਬਲ ਪਲਾਸਟਿਕ ਬੇਗਸ ਦੇ ਜਿਆਦਾ ਤੋਂ ਜਿਆਦਾ ਇਸਤੇਮਾਨ ਕਰਨ ਅਤੇ ਪਬਲਿਕ ਟਾਇਲਟਾਂ ਦੇ ਆਡਿਟ ਕੀਤੇ ਜਾਣ ਦੇ ਤੌਰ ਤਰੀਕੇਆਂ ਦੇ ਬਾਰੇ ਵਿੱਚ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਨੇ ਵੇਸਟ ਸੈਗਰੀਗੇਸ਼ਨ ਨਾਲ ਸਬੰਧਤ ਵੱਖ ਵੱਖ ਜਾਣਕਾਰੀ ਦਿੱਤੀ। ਉਨਾਂ ਨੇ ਵੇਸਟ ਸੈਗਰੀਗੇਸ਼ਨ ਨਾਲ ਸਬੰਧਤ ਵੱਖ ਵੱਖ ਪ੍ਰੋਬਲਮ ਸੋਲਵਿੰਗ ਟੂਲਜ਼ ਅਤੇ ਵੇਸਟ ਸੈਗਰੀਗੇਸ਼ਨ ਨਾਲ ਸਬੰਧਤ ਵੱਖ ਵੱਖ ਤਰੀਕੇ ਦੇ ਬਾਰੇ ਵੀ ਦੱਸਿਆ।