ਦੋਆਬਾ ਕਾਲਜ ਵਿੱਚ ਇਨਵਾਇਰਮੈਂਟ ਐਜੁਕੇਸ਼ਨ ਪ੍ਰੋਗ੍ਰਾਮ ਦੀ ਕਪੈਸਿਟੀ ਬਿਲਡਿੰਗ ਵਰਕਸ਼ਾਪ ਅਯੋਜਤ

ਜਲੰਧਰ, 20 ਫਰਵਰੀ, 2025: ਜ਼ਿਲਾ ਸਿੱਖਿਆ ਵਿਭਾਗ ਦੁਆਰਾ ਦੋਆਬਾ ਕਾਲਜ ਦੇ ਸਹਿਯੋਗ ਨਾਲ ਜਲੰਧਰ ਜ਼ਿਲੇ ਦੇ ਵੱਖ—ਵੱਖ ਸਕੂਲਾਂ ਦੇ ਈਕੋ ਕਲੱਬ ਦੇ ਕੋਆਰਡੀਨੇਟਰਸ ਦੇ ਲਈ ਪੰਜਾਬ ਸਟੇਟ ਕਾਂਊਂਸਿਲ ਫਾਰ ਸਾਇੰਸ ਐਂਡ ਟੈਕਨੋਲੋਜੀ ਐਂਡ ਮਿਨਸਟਰੀ ਆਫ ਇਨਵਾਇਰਮੈਂਟ, ਫੋਰੇਸਟ ਅਤੇ ਕਲਾਇਮੈਂਟ ਚੇਂਜ ਭਾਰਤ ਸਰਕਾਰ ਦੁਆਰਾ ਪ੍ਰਯੋਜਤ ਕਪੈਸਿਟੀ ਬਿਲਡਿੰਗ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਗੁਰਿੰਦਰਜੀਤ ਕੌਰ—ਜ਼ਿਲਾ ਸਿੱਖਿਆ ਅਧਿਕਾਰੀ ਅਤੇ ਰਾਜੀਵ ਜੋਸ਼ੀ—ਉਪ ਜ਼ਿਲਾ ਸਿੱਖਿਆ ਅਧਿਕਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਿੰ. ਸੁਖਦੇਵ ਲਾਲ ਬਬਰ, ਸ਼੍ਰੀ ਹਰਜੀਤ ਬਾਵਾ, ਡਾ. ਸੁਰੇਸ਼ ਮਾਗੋ, ਡਾ. ਅਸ਼ਵਨੀ ਕੁਮਾਰ ਅਤੇ ਵਿਦਿਆਰਥੀਆਂ ਨੇ ਕੀਤਾ ।
ਗੁਰਿੰਦਰਜੀਤ ਕੌਰ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ਸਾਰੇ ਸਕੂਲ ਦੇ ਵਿਦਿਆਰਥੀ ਅਤੇ ਈਕੋ ਕਲੱਬ ਦੇ ਸੰਯੋਜਕਾਂ ਨੂੰ ਉਨ੍ਹਾਂ ਦੀ ਕਾਰਗੁਜਾਰੀ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿੱਚ ਸਿੱਖਿਅਕ ਸੰਸਥਾਵਾਂ ਵਿੱਚ ਗ੍ਰੀਨ ਸਕੂਲ ਪ੍ਰੋਗ੍ਰਾਮ ਦਾ ਬਹੁਤ ਹੀ ਮਹੱਤਵ ਹੈ ਜਿਸਦੇ ਰਾਹੀਂ ਵੱਖ—ਵੱਖ ਪ੍ਰੋਜੈਕਟ ਜਿਵੇਂ ਕਿ ਗ੍ਰੀਨ ਟੈਕਨੋਲੋਜੀ, ਕਾਰਬਨ ਫੁੱਟਪ੍ਰਿੰਟਸ, ਸਾਫ—ਸਫਾਈ ਦੇ ਅਭਿਆਨ ਅਤੇ ਵੇਸਟ ਸੈਗ੍ਰੀਗੇਸ਼ਨ ਪ੍ਰਕ੍ਰਿਆ ਆਦਿ ਨੂੰ ਅਪਣਾ ਕੇ ਆਲੇ—ਦੁਆਲੇ ਦੇ ਵਾਤਾਵਰਣ ਨੂੰ ਵਧੀਆਂ ਬਣਾਉਣ ਦੇ ਲਈ ਉਤਸਾਹਿਤ ਕੀਤਾ ਜਾਂਦਾ ਹੈ ।
ਰਾਜੀਵ ਜੋਸ਼ੀ ਨੇ ਗ੍ਰੀਨ ਸਕੂਲ ਪ੍ਰੋਗ੍ਰਾਮ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸਦੀ ਕਾਰਗੁਜਾਰੀ ਦੁਆਰਾ ਇਸਦਾ ਸਾਕਾਰਾਤਮਕ ਪ੍ਰਭਾਵ ਨਾ ਕੇਵਲ ਸਿੱਖਿਅਕ ਸੰਸਥਾਵਾਂ ਬਲਕਿ ਸਾਰੇ ਦੇਸ਼ ’ਤੇ ਪੈਂਦਾ ਹੈ । ਕਿਉਂਕਿ ਇਸ ਵਿੱਚ ਸ਼ਾਮਲ ਸਾਰੇ ਪ੍ਰਤੀਭਾਗੀਆਂ ਦੇ ਮਜ਼ਬੂਤ ਯਤਨਾਂ ਨਾਲ, ਅਸੀਂ ਇੱਕ ਚੰਗਾ ਮਾਹੌਲ ਬਣਾਉਣ ਦੇ ਯੋਗ ਹੁੰਦੇ ਹਾਂ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਦੋਆਬਾ ਕਾਲਿਜੀਏਟ ਸੀ: ਸੈਕ: ਸਕੂਲ ਨੇ ਹਾਲ ਹੀ ਵਿੱਚ ਗ੍ਰੀਨ ਸਕੂਲ ਪ੍ਰੋਗ੍ਰਾਮ ਦੇ ਤਹਿਤ ਅਵਾਰਡ ਪ੍ਰਾਪਤ ਕਰਕੇ ਵਾਤਾਵਰਣ ਸੁਰੱਖਿਆ ਪ੍ਰਤੀ ਆਪਣੇ ਸਕਾਰਾਤਮਕ ਯਤਨਾਂ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ । ਪ੍ਰਿੰ. ਸੁਖਦੇਵ ਲਾਲ ਬਬਰ—ਜ਼ਿਲਾ ਨੋਡਲ ਅਫਸਰ, ਹਰਜੀਤ ਬਾਵਾ ਨੇ ਵੀ ਸਕੂਲ ਪ੍ਰੋਗ੍ਰਾਮ ਦੇ ਵੱਖ—ਵੱਖ ਮੋਡੂਲਸ ਨੂੰ ਵੱਖ—ਵੱਖ ਸਿੱਖਿਆ ਸੰਸਥਾਵਾਂ ਵਿੱਚ ਵਧੀਆਂ ਤਰੀਕੇ ਨਾਲ ਇੰਮਪਲੀਮੈਂਟੇਸ਼ਨ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਸ਼੍ਰੀਮਤੀ ਗੁਰਿੰਦਰਜੀਤ ਕੌਰ ਨੇ ਇਸ ਦੌਰਾਨ ਜਲੰਧਰ ਜ਼ਿਲੇ ਦੇ 13 ਸਕੂਲਾਂ ਦੇ ਨੁਮਾਂਇੰਦਿਆਂ ਨੂੰ ਗ੍ਰੀਨ ਸਕੂਲ ਪ੍ਰੋਗ੍ਰਾਮ ਦੇ ਤਹਿਤ ਵਧੀਆ ਪ੍ਰਦਰਸ਼ਨ ਕਰਨ ’ਤੇ ਸਨਮਾਨਿਤ ਕੀਤਾ ।