ਦੋਆਬਾ ਕਾਲਜ ਵਿਖੇ ਸਰਟੀਫਿਕੇਟ ਕੋਰਸ ਇਨ ਇੰਟਰਵਿਉ ਟੈਕਨੀਕਸ ਅਰੰਭ
ਜਲੰਧਰ, 12 ਅਕਟੂਬਰ, 2021: ਦੋਆਬਾ ਕਾਲਜ ਦੇ ਪਰਸਨੇਲਿਟੀ ਡਿਵੈਲਪਮੇਂਟ ਸੈਂਟਰ ਵਲੋਂ ਐਨਸੀਸੀੇ ਦੇ ਕੇਡਟਾਂ ਦੇ ਲਈ 15 ਦਿਨਾਂ ਸਰਟੀਫਿਕੇਟ ਕੋਰਸ ਇਨ ਇੰਟਰਵਿਉ ਟੈਕਨੀਕਸ ਦਾ ਅਯੋਜਨ ਕੀਤਾ ਗਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਕੰਪੀਟੀਸ਼ਨ ਯੁਗ ਦੇ ਦੌਰ ਵਿੱਚ ਕਾਲਜ ਵਿੱਚ ਸਿਰਫ ਡਿਗਰੀ ਤੋਂ ਵਧ ਕੇ ਵਿਦਿਆਰਥੀਆਂ ਨੂੰ ਕੰਪੀਟੀਸ਼ਨਾਂ ਦੀ ਤਿਆਰੀ ਦੀ ਅਤੇ ਸਾਫਟ ਸਿਕਲਸ ਵਦਿਆ ਬਣਾਉਨ ਦੀ ਜਰੂਰਤ ਹੈ ਇਸਦੇ ਲਈ ਹੀ ਕਾਲਜ ਵਿੱਚ ਦੋਆਬਾ ਕਾਲਜ ਕੰਪੀਟੀਸ਼ਨ ਸੈਂਟਰ ਅਤੇ ਪ੍ਰਸਨੇਲਿਟੀ ਡਿਵੈਲਪਮੇਂਟ ਸੈਂਟਰ ਸਥਾਪਤ ਕੀਤਾ ਗਿਆ ਹੈ ਜਿਸ ਨੂੰ ਬੜੇ ਹੀ ਪ੍ਰੋਫੈਸ਼ਨਲ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਪ੍ਰਸਨੇਲਿਟੀ ਡਿਵੈਲਪਮੇਂਟ ਸੈਂਟਰ ਵਲੋਂ ਵਿਦਿਆਰਥੀਆਂ ਦੇ ਲਈ ਵਿਭਿੰਨ ਇੰਟਰਵਿਊਜ਼ ਦੇ ਵਿੱਚ ਪਾਸ ਹੋਨ ਲਈ ਵੱਖ ਵੱਖ ਮਾਡਿਊਲਸ- ਸਾਇਕੋਲਾਜੀ ਟੇਸਟ, ਪਿਕਚਰ ਸਟੋਰੀ ਰਾਇਟਿੰਗ ਟੇਸਟ ਆਦਿ ਦੇ ਬਾਰੇ ਵਿੱਚ ਇਸ ਕੋਰਸ ਵਿੱਚ ਕਾਰਜ ਕਰਵਾਇਆ ਜਾ ਰਿਹਾ ਹੈ ਤਾਕਿ ਵਿਦਿਆਰਥੀ ਇਸ ਵਿੱਚ ਸਮੇਂ ਰਹਿੰਦੇ ਵਦਿਆ ਪ੍ਰਦਰਸ਼ਨ ਕਰ ਸਕਣ।
ਸੈਂਟਰ ਦੇ ਕੋਰਡੀਨੇਟਰ ਪ੍ਰੋ. ਸੰਦੀਪ ਚਾਹਲ ਨੇ ਐਨਸੀਸੀ ਦੇ 25 ਕੈਡਟਾਂ ਦੇ ਪਹਿਲੇ ਬੈਚ ਦੀ ਵਰਡ ਐਸੋਸਿਏਸ਼ਨ ਟੇਸਟ ਵਿੱਚ ਪੋਜਿਟਿਵ ਅਤੇ ਨੇਗਟਿਵ ਵਰਡਸ ਤੇ ਸਕਾਰਾਤਮਕ ਸੇਨਟੇਂਸ ਬਣਾਨੇ, ਪਿਕਚਰ ਸਟੋਰੀ ਰਾਇਟਿੰਗ ਟੇਸਟ ਦੇ ਤਹਿਤ ਸਕਾਰਾਤਮਕ ਕਹਾਣੀ ਲੇਖਣ ਦੀ ਵਿਧਿਆ, ਸਿਚੁਏਸ਼ਨ ਰਿਏਕਸ਼ਨ ਟੇਸਟ ਦੇ ਅੰਤਰਗਤ ਇਕ ਲਾਇਨ ਵਿੱਚ ਸਕਾਰਾਤਮ ਲਿਖਤ ਰਿਏਕਸ਼ਨ, ਗਰੁਪ ਡਿਸਕਸ਼ਨ ਦੁਆਰਾਂ ਆਫਿਸਰ ਲਾਈਕ ਕਵਾਲੀਟੀਜ਼ ਨੂੰ ਦਰਸ਼ਾਨ ਦੀ ਕਲਾ ਦੀ ਸਿਖਲਾਈ ਦਿੱਤੀ। ਲੈਫਟਿਨੇਂਟ ਪ੍ਰੋ. ਰਾਹੁਲ ਭਾਰਦਵਾਜ ਨੇ ਮੇਂਟਲ ਏਬਿਲਿਟੀ ਅਤੇ ਪ੍ਰੇਕਟਿਕਲ ਟ੍ਰੇਨਿੰਗ ਦੇ ਅੰਤਰਗਤ ਵਿਭਿੰਨ ਆਬਸਟੇਕਲਸ, ਹਾਲਫ ਗਰੁਪ ਟਾਸਕ, ਫੁਲ ਗਰੁਪ ਟਾਸਕ ਅਤੇ ਕਮਾਂਡ ਟਾਸਕ ਆਦੀ ਦੀ ਸਿਖਲਾਈ ਦਿੱਤੀ।