ਦੋਆਬਾ ਕਾਲਜ ਦੀ ਪਾਯਲ ਦਾ ਸ਼ਲਾਘਾਯੋਗ ਪ੍ਰਦਰਸ਼ਨ
ਜਲੰਧਰ, 3 ਸਿਤੰਬਰ 2021: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੀ ਬੀਐਸਸੀ ਬਾਓਟੇਕਨਾਲਜੀ ਸਮੈਸਟਰ-1 ਦੀ ਵਿਦਿਆਰਥਣ ਪਾਯਲ ਲੂੰਬਾ ਨੇ 400 ਵਿੱਚੋਂ 324 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਡਾ. ਰਾਜੀਵ ਖੋਸਲਾ, ਪਾਯਲ ਅਤੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਹਾਰਦਿਕ ਵਧਾਈ ਦਿੱਤੀ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਪੰਜਾਬ ਵਿੱਚ ਦੋਆਬਾ ਕਾਲਜ ਇੱਕਮਾਤਰ ਕੋਐਜੂਕੇਸ਼ਨ ਸਿਖਿਅਕ ਸੰਸਥਾਨ ਹੈ ਜਿਸ ਨੂੰ ਭਾਰਤ ਸਰਕਾਰ ਦੀ ਮਿਨਿਸਟਰੀ ਆਫ ਸਾਇੰਸ ਐਂਡ ਟੇਕਨਾਲਜੀ ਵਲੋਂ ਡੀਬੀਟੀ ਸਟਾਰ ਕਾਲਜ ਸਟੇਟਸ ਪ੍ਰਦਾਨ ਕੀਤਾ ਗਿਆ ਹੈ ਜਿਸਦੇ ਤਹਿਤ ਸਾਇੰਸ ਦੇ ਵਿਦਿਆਰਥੀਆਂ ਨੂੰ ਡੀਬੀਟੀ ਦੇ ਤਹਿਤ ਸਾਰਾ ਸਾਲ ਸੈਮੀਨਾਰਸ, ਵਰਕਸ਼ਾਪ, ਇੰਡਸਟਰੀਅਲ ਵਿਜ਼ਿਟ ਅਤੇ ਵਿਭਿੰਨ ਪਲੇਸਮੇਂਟ ਡ੍ਰਾਇਵਸ ਦਾ ਅਯੋਜਨ ਕੀਤਾ ਜਾਂਦਾ ਹੈ ਜਿਸ ਤੋਂ ਕੀ ਸਾਇੰਸ ਦੇ ਵਿਦਿਆਰਥੀ ਵਦਿਆ ਪ੍ਰਦਰਸ਼ਨ ਕਰਦੇ ਹਨ। ਉਨਾਂ ਨੇ ਕਿਹਾ ਕਿ ਪ੍ਰੈਕਿਟਕਲ ਟ੍ਰੇਨਿੰਗ ਤੇ ਫੋਕਸ ਹੋਣ ਦੇ ਕਾਰਨ ਦੋਆਬਾ ਕਾਲਜ ਦੇ ਸਾਇੰਸ ਦੇ ਵਿਦਿਆਰਥੀ ਭਾਰਤ ਦੇ ਵਿਭਿੰਨ ਨਾਮਵਰ ਸਾਇੰਟੀਫਿਕ ਐਸਟਾਬਲਿਸ਼ ਵਿੱਚ ਕਾਰਜ ਕਰ ਰਹੇ ਹਨ।