ਦੋਆਬਾ ਕਾਲਜ ਵਿਖੇ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ
ਜਲੰਧਰ, 15 ਅਗਸਤ, 2023: ਦੋਆਬਾ ਕਾਲਜ ਦੀ ਸਟੂਡੈਂਟ ਵੇਲਫੇਅਰ ਕਮੇਟੀ ਵੱਲੋਂ ਸੁਤੰਤਰਤਾ ਦਿਵਸ ਨੂੰ ਸਮਰਪਤ ਸਮਾਗਮ ਦਾ ਅਯੋਜਨ ਓਪਨ ਏਅਰ ਥਿਏਟਰ ਵਿੱਚ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨੀਆ ਕਾਲੜਾ- ਸੰਯੋਜਕਾਂ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਤਿਰੰਗਾ ਚੜਾਇਆ ਅਤੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਮਹੱਤਾ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਸਾਨੂੰ ਸਾਰੀਆਂ ਨੂੰ ਇਸ ਮਹਾਨ ਦਿਵਸ ਦੇ ਮੌਕੇ ਤੇ ਰਾਸ਼ਟ੍ਰੀਅਤਾ ਦੀ ਭਾਵਨਾ ਦਾ ਆਪਣੇ ਅੰਦਰ ਸੰਚਾਰ ਕਰਕੇ ਨਿਸ਼ਠਤਾ ਅਤੇ ਅਨੁਸ਼ਾਸਨ ਦੇ ਨਾਲ ਆਪਣੇ ਦੇਸ਼ ਨੂੰ ਸਰਵਸ਼੍ਰੇਸ਼ਠ ਦੇਸ਼ ਬਣਾਉਣ ਦਾ ਪ੍ਰਯਤਨ ਕਰਨਾ ਚਾਹੀਦਾ ਹੈ ਤਾਂ ਹੀ ਇਹ ਸਹੀ ਮਾਇਨੇ ਵਿੱਚ ਸਾਰੇ ਸੁਤੰਤਰਤਾ ਸੰਗਰਾਮੀਆਂ ਦੇ ਲਈ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਨੇ ਕਿਹਾ ਕਿ ਸਾਨੂੰ ਖੁਦ ਦੇ ਵਿਕਾਸ ਦੀ ਬਜਾਏ ਸਾਮੂਹਿਕ ਵਿਕਾਸ ਅਤੇ ਸਾਮੂਹਿਕ ਚੇਤਨਾ ਦੀ ਭਾਵਨਾ ਤੋਂ ਆਪਣੇ ਕਾਰਜ ਖੇਤਰ ਵਿੱਚ ਕੰਮ ਕਰਨਾ ਚਾਹਿਦਾ ਹੈ। ਉਨਾਂ ਨੇ ਕਿਹਾ ਕਿ ਆਪਣੇ ਅਨੁਸ਼ਾਸਨ ਅਤੇ ਨਿਸ਼ਠਾ ਤੋਂ ਸਾਨੂੰ 77ਵੇਂ ਸੁਤੰਤਰਤਾ ਦਿਵਸ ਤੇ ਪ੍ਰਦੂਸ਼ਨ ਅਤੇ ਭ੍ਰਸ਼ਟਾਚਾਰ ਤੋਂ ਅਜਾਦੀ ਪਾਉਣ ਦਾ ਯਤਨ ਵੀ ਕਰਨਾ ਚਾਹੀਦਾ ਹੈ।
ਸਵੇਰ ਦੇ ਸਤੱਰ ਵਿੱਚ ਡੀਸੀਜੇ ਬਾਇਕਰਜ਼ ਕਲੱਬ ਅਤੇ ਹਾਕ ਰਾਈਡਰਸ ਦੇ ਸੰਯੁਕਤ ਪ੍ਰਆਸਾਂ ਨਾਲ ਇੱਕ ਇੱਕ ਭਾਰਤ ਸ਼ਰੇਸ਼ਠ ਭਾਰਤ ਅਤੇ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਸਾਇਕਲਾਥੋਨ 2023 ਦਾ ਅਯੋਜਨ ਕੀਤਾ ਗਿਆ। ਇਸ ਸਾਇਕਲਾਥੋਨ ਵਿੱਚ ਕਾਲਜ ਦੇ ਪ੍ਰਾਧਿਆਪਕ, 150 ਵਿਦਿਆਰਥੀਆਂ ਅਤੇ ਹਾਕ ਰਾਇਡਰਸ ਦੇ ਵਲੰਟਿਅਰਾਂ ਨੇ ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੁਰੇਸ਼ ਮਾਗੋ ਅਤੇ ਪ੍ਰੋ. ਨਵੀਨ ਜੋਸ਼ੀ ਅਤੇ ਸ਼੍ਰੀ ਰੋਹਿਤ ਸ਼ਰਮਾ- ਹਾਕ ਰਾਇਡਰਸ ਦੀ ਅਗੁਵਾਈ ਵਿੱਚ ਕਾਲਜ ਕੈਂਪਸ ਵਿੱਚ ਜੰਗ-ਏ-ਅਜ਼ਾਦੀ ਕਰਤਾਰਪੁਰ ਤੱਕ ਲਗਭਗ 32 ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਦੋਆਬਾ ਚੋਂਕ ਵਿੱਚ ਸਥਿਤ ਸ਼ਹੀਦ ਰਾਈਫਲਮੈਨ ਨਸਤਿੰਦਰ ਪਾਲ ਸਿੰਘ ਦੀ ਪ੍ਰਤਿਮਾ ਨੂੰ ਸ਼ਰਧਾਂਜਲੀ ਅ੍ਰਪਿਤ ਕਰ ਸਮਾਪਤੀ ਕੀਤੀ।
ਕਾਲਜ ਦੀ ਵਿਦਿਆਰਥਣ ਕਲਪਨਾ ਨੇ ਹਾਜ਼ਰੀ ਨੂੰ ਨਸ਼ੇ ਦੇ ਖਿਲਾਫ ਪ੍ਰਤਿਗਿਆ ਦਿਲਾਈ। ਕਾਲਜ ਦੇ ਵਿਦਿਆਰਥੀਆਂ- ਕੋਮਲ ਅਤੇ ਤੇਜਸ ਨੇ ਇਸ ਮੌਕੇ ਤੇ ਦੇਸ਼ ਭਗਤੀ ਦੇ ਗੀਤ, ਡੀ.ਸੀ ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥਣਾਂ ਨੇ ਭੰਗੜਾ ਪੇਸ਼ ਕੀਤਾ ਅਤੇ ਐਨਸੀਸੀ ਦੇ ਕੈਡਟਾਂ ਨੇ ਸੇਨਾ ਦੇ ਜਵਾਨਾਂ ਦੇ ਉਪਰ ਨੁਕੜ ਨਾਟਕ ਵੀ ਪੇਸ਼ ਕੀਤਾ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ, ਵਿਦਿਆਰਥਣ ਵਿਧੀ ਅਤੇ ਅਮਾਨਤ ਨੇ ਬਖੂਬੀ ਕੀਤਾ। ਇਸ ਮੌਕੇ ਤੇ ਐਂਟੀ ਰੈਗਿੰਗ ਕਮੇਟੀ ਦੇ ਦੋ ਇਵੇਂਟਾਂ- ਪੋਸਟਰ ਮੇਕਿੰਗ ਅਤੇ ਐਸੇ ਰਾਈਟਿੰਗ ਕੰਪੀਟੀਸ਼ਨ ਦੇ ਜੈਤੂ ਵਿਦਿਆਰਥੀਆਂ ਨੂੰ ਵੀ ਸੰਮਾਨਤ ਕੀਤਾ। ਇਸ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ-ਡੀਨ ਅਕਾਦਮਿਕ ਅਫੇਅਰਸ, ਪ੍ਰੋ. ਸੰਦੀਪ ਚਾਹਲ- ਸਟਾਫ ਸਕੱਤਰੀ, ਡਾ. ਓਮਿੰਦਰ ਜੋਹਲ, ਡਾ. ਨਰੇਸ਼ ਮਲਹੋਤਰਾ, ਡਾ. ਦਲਜੀਤ ਸਿੰਘ, ਪ੍ਰੋ. ਗਰਿਮਾ, ਪ੍ਰੋ. ਸੋਨਿਆ, ਪ੍ਰੋ. ਸੁਰਜੀਤ- ਸੰਯੋਜਕਾਂ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਝੰਡਾ ਲਹਿਰਾਇਆ। ਸਮਾਰੋਹ ਦੀ ਸਮਾਪਤੀ ਦੋਆਬਾ ਗਾਨ ਦੇ ਨਾਲ ਕੀਤੀ ਗਈ। ਇਸ ਮੌਕੇ ਤੇ ਵਿਦਿਆਰਥੀ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜਰ ਸਨ।