ਦੋਆਬਾ ਕਾਲਜ ਵਿਖੇ ਜੀਐਨਡੀਯੂ ਇੰਟਰ ਕਾਲਜ ਬੈਡਮਿੰਟਨ ਟੂਰਨਾਮੇਂਟ ਅਯੋਜਤ
ਜਲੰਧਰ, 22 ਅਕਤੂਬਰ, 2021: ਦੋਆਬਾ ਕਾਲਜ ਵਿਖੇ ਅੰਤਰ ਰਾਸ਼ਟਰੀ ਪੱਧਰ ਤੇ ਇੰਡੋਰ ਬੈਡਮਿੰਟਨ ਸਟੈਡਿਯਮ ਦੇ ਤਿੰਨ ਦਿਨਾਂ ਜੀਐਨਡੀਯੂ ਇੰਟਰ ਕਾਲਜ ਬੈਡਮਿੰਟਨ ਟੂਰਨਾਮੇਂਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਇਸ ਦੇ ਅੰਤਰਗਤ ਆਉਣ ਵਾਲੇ ਕਾਲਜਾਂ ਦੇ ਲੜਕੇ ਅਕੇ ਲੜਕਿਆਂ ਦੀ 16 ਟੀਮਾਂ ਨੇ ਡਿਵੀਜਨ-ਏ ਅਤੇ ਡਿਵੀਜਨ-ਬੀ ਦੇ ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਨਾਂ ਖੇਡਾਂ ਦੇ ਮੁਕਾਬਲਿਆਂ ਵਿੱਚ ਪਿ੍ਰੰ. ਡਾ ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਮੰਦੀਪ ਸਿੰਘ- ਵਿਭਾਗਮੁਖੀ, ਫਿਜੀਕਲ ਐਜੂਕੇਸ਼ਨ, ਪ੍ਰੋ. ਕੇ.ਕੇ. ਯਾਦਵ-ਡੀਨ ਅਕਾਦਮਿਕ ਅਫੇਅਰਸ, ਪ੍ਰੋ. ਸੋਮਨਾਥ ਸ਼ਰਮਾ ਅਤੇ ਪ੍ਰੋ. ਬਲਰਾਜ ਸਿੰਘ- ਜੀਐਨਡੀਜੂ ਬੈਡਮਿੰਟਨ ਕੰਪੀਟੀਸ਼ਨ ਇੰਚਾਰਜ ਅਤੇ ਖਿਡਾਰੀਆਂ ਨੇ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਰਤਮਾਨ ਦੇ ਯੁਗ ਵਿੱਚ ਇਹ ਬਹੁਤ ਜਰੂਰੀ ਹੈ ਕਿ ਵਿਦਿਆਰਥੀਆਂ ਦੀ ਉਰਜਾ ਖੇਡਾਂ ਦੇ ਵਲ ਹੋਣੀ ਚਾਹੀਦੀ ਹੈ ਤਾਕਿ ਉਹ ਮਾਨਸਿਕ ਅਤੇ ਸ਼ਾਰੀਰਿਕ ਰੂਪ ਨਾਲ ਤੰਦਰੁਸਤ ਹੋ ਸਕਣ ਅਤੇ ਅਕਾਦਮਿਕ ਖੇਤਰ ਵਿੱਚ ਵੀ ਵਦਿਆ ਪ੍ਰਦਰਸ਼ਨ ਕਰ ਸਕਣ। ਇਸਦੇ ਲਈ ਕਾਲਜ ਦੇ ਇਸ ਸੈਸ਼ਨ ਤੋਂ ਖੇਡਾਂ ਦੇ ਵਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਸਦੇ ਅੰਤਰਗਤ ਕਾਲਜ ਦਾ ਇੰਡੋਰ ਬੈਡਮਿੰਟਨ ਸਟੇਡਿਅਮ, ਹੇਲਥ ਜਿਮਨੇਜਿਅਮ, ਕ੍ਰਿਕੇਟ ਅਕਾਦਮੀ, ਬਾਈਚੁੰਗ ਭੂਟਿਆ ਫੁਟਬਾਲ ਅਕਾਦਮੀ ਅਤੇ ਕਾਲਜ ਦੇ ਵਿਸ਼ੇਸ਼ ਤਿੰਨ ਪਲੇਗ੍ਰਾਉਂਡਾਂ ਦੀ ਸੁਵਿਧਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ।
ਪਹਿਲੇ ਦਿਨ ਦੇ ਮੁਕਾਬਲੇ ਵਿੱਚ ਲੜਕੇਆਂ ਦੇ ਏ-ਡੀਵਿਜਨ ਦੇ ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਖਾਲਸਾ ਕਾਲਜ, ਅਮਿ੍ਰਤਸਰ ਦੀ ਟੀਮ ਨੇ ਜੀਐਨਡੀਯੂ ਕੈਂਪਸ ਦੀ ਟੀਮ ਨੂੰ 3-0 ਨਾਲ ਹਰਾਇਆ। ਦੋਆਬਾ ਕਾਲਜ, ਜਲੰਧਰ ਦੀ ਟੀਮ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਟੀਮ ਨੂੰ 3-0 ਨਾਲ ਹਰਾਇਆ। ਲੜਕਿਆਂ ਵਿੱਚੋਂ ਐਚਐਮਵੀ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵੁਮੇਨ ਦੀ ਟੀਮ ਨੂੰ 2-1 ਅਤੇ ਐਸਐਮ ਕਾਲਜ, ਦੀਨਾਨਗਰ ਜੀਐਨਡੀਯੂ ਕੈਂਪਸ ਲੜਕਿਆਂ ਦੀ ਟੀਮ ਨੂੰ 2-0 ਨਾਲ ਹਰਾਇਆ।
ਲੜਕਿਆਂ ਦੇ ਬੀ-ਡੀਵਿਜਨ ਵਿੱਚ ਐਸਐਨ ਕਾਲਜ, ਅਮਿ੍ਰਤਸਰ ਨੇ ਐਸਡੀ ਕਾਲਜ, ਪਠਾਨਕੋਟ ਦੀ ਟੀਮ ਨੂੰ 3-0 ਅਤੇ ਐਸਐਸਐਮ, ਦੀਨਾਨਗਰ ਦੀ ਟੀਮ ਵਿੱਚ ਸੈਂਟ ਸੋਲਜ਼ਰ ਕਾਲਜ ਆਫ ਲਾ ਦੀ ਟੀਮ ਨੂੰ 3-0 ਨਾਲ ਹਰਾਇਆ।