ਦੋਆਬਾ ਕਾਲਜ ਵਿੱਚ ਕ੍ਰਿਐਟਿਵ ਰਾਈਟਿੰਗ ਸਕਿੱਲ ਡਿਵੈਲਪਮੈਂਟ ਕੋਰਸ ਅਯੋਜਤ
ਜਲੰਧਰ () 15 ਨਵੰਬਰ, 2024 ਦੋਆਬਾ ਕਾਲਜ ਦੇ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਸੈਂਟਰ ਵੱਲੋਂ ਐਮ.ਏ. ਇੰਗਲਿਸ਼ ਸਮੈਸਟਰ—1 ਦੇ ਵਿਦਿਆਰਥੀਆਂ ਦੇ ਲਈ ਕ੍ਰਿਐਟਿਵ ਰਾਈਟਿੰਗ ਸ਼ਾਰਟ ਟਰਮ ਸਕਿੱਲ ਡਿਵੈਲਪਮੈਂਟ ਐਡ ਆਨ ਕੋਰਸ ਦਾ ਅਯੋਜਨ ਕੀਤਾ ਗਿਆ ।
ਪ੍ਰੋ. ਸੰਦੀਪ ਚਾਹਲ— ਕੋਆਰਡੀਨੇਟਰ ਨੇ ਐਮ.ਏ. ਇੰਗਲਿਸ਼ ਦੇ ਵਿਦਿਆਰਥੀਆਂ ਨੂੰ ਕ੍ਰਿਐਟਿਵ ਰਾਈਟਿੰਗ ਦੇ ਵੱਖ—ਵੱਖ ਮਾਡੂਲਸ ਦੇ ਅੰਤਰਗਤ ਸਟੋਰੀ ਰਾਈਟਿੰਗ, ਪਲਾਟ ਰਾਈਟਿੰਗ—ਸ਼ੁਰੂਆਤ, ਮਧਿਅੰਤਰ ਅਤੇ ਐਂਡ ਸਟੋਰੀ ਰਾਈਟਿੰਗ, ਪਾਤਰ ਚਿਤਰਣ, ਟ੍ਰੈਜੇਡੀ, ਕੋਮੈਡੀ, ਲੇਖ—ਲੇਖਣ, ਕਵਿਤਾ ਰਚਨਾ ਆਦਿ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।
ਪ੍ਰੋ. ਰਾਹੁਲ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਕਾਵਿ ਲੇਖਣ ਦੇ ਅੰਤਰਗਤ ਛੰਦ, ਕਵਿਤਾ ਦੇ ਵੱਖ—ਵੱਖ ਮੀਟਰ, ਕਵਿਤਾ ਦੀ ਤੁੱਕਬੰਦੀ ਅਤੇ ਕਵਿਤਾ ਦੀ ਵੱਖ—ਵੱਖ ਕਿਸਮਾਂ ਦੇ ਬਾਰੇ ਦੱਸਿਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਡੀਸੀਜੇ ਪਰਸਨੈਲਿਟੀ ਡਿਵੈਲਪਮੈਂਟ ਸੈਂਟਰ ਨੂੰ ਲਿਟਰੇਚਰ ਦੇ ਵਿਦਿਆਰਥੀਆਂ ਦੇ ਲਈ ਸਕਿੱਲ ਡਿਵੈਲਪਮੈਂਟ ਕੋਰਸ ਕਰਵਾਉਣ ਦੇ ਲਈ ਵਧਾਈ ਦਿੱਤੀ ।