ਦੋਆਬਾ ਕਾਲਜ ਬਾਇਕਰਸ ਕਲੱਬ ਵੱਲੋਂ ਸਾਇਕਲ ਰੈਲੀ ਅਯੋਜਤ
ਜਲੰਧਰ, 11 ਅਪ੍ਰੈਲ, 2024: ਦੋਆਬਾ ਕਾਲਜ ਦੇ ਡੀਸੀਜੇ ਬਾਇਕਰਸ ਕਲੱਬ, ਹੈਲਥ ਐਂਡ ਵੈਲਬਿੰਗ ਕਮੇਟੀ ਅਤੇ ਐਨਸੀਸੀ ਯੂਨਿਟ ਵੱਲੋਂ ਸ਼ਹੀਦੀ ਦਿਵਸ ਨੂੰ ਸਮਰਪਿਤ
ਸਾਇਕਲੋਥੋਨ ਰੈਲੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ, ਪ੍ਰੋ. ਨਵੀਨ ਜ਼ੋਸ਼ੀ, ਪ੍ਰੋ. ਗੁਲਸ਼ਨ ਸ਼ਰਮਾ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਹਾਜਰ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਵਿੱਚ ਵਾਤਾਵਰਣ ਅਤੇ ਸਹਿਤ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ ਹੀ ਡੀਸੀਜੇ ਬਾਇਕਰਸ ਕਲੱਬ ਦਾ ਗਠਨ ਕੀਤਾ ਗਿਆ ਹੈ ਜਿਸਦੇ ਤਹਿਤ ਵਿਦਿਆਰਥੀ ਸਾਰਾ ਸਾਲ ਵੱਖ—ਵੱਖ ਮੌਕੇ ’ਤੇ ਸਾਇਕਲ ਰੈਲੀ ਦਾ ਜਨ—ਮਾਨਸ ਨੂੰ ਜਾਗਰੂਕ ਕਰਨ ਦੇ ਲਈ ਇੱਕ ਸਾਰਥਕ ਯਤਨ ਕਰਦੇ ਰਹਿੰਦੇ ਹਨ । ਡਾ. ਭੰਡਾਰੀ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਦੇਸ਼ ਦੇ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੀ ਊਰਜਾ ਨੂੰ ਦੇਸ਼ ਅਤੇ ਮਾਨਵਤਾ ਦੇ ਨਿਰਮਾਣ ਵਿੱਚ ਲਗਾਉਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ ।
ਇਸ ਮੌਕੇ ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਉਪਰੋਕਤ ਪ੍ਰਾਧਿਆਪਕ ਅਤੇ ਵਿਦਿਆਰਥਦਾ ਨੂੰ ਫਲੈਗ ਆਫ ਕਰਕੇ ਸਾਇਕਲੋਥੋਨ ਰੈਲੀ ਦਾ ਆਗਾਜ਼ ਕੀਤਾ ਜੋ ਕਿ ਕਾਲਜ ਵਿੱਚ ਸਵੇਰੇ 6:30 ਵਜੇ ਵੱਖ—ਵੱਖ ਇਲਾਕਿਆਂ ਜਿਵੇਂ ਮਾਈਂ ਹੀਰਾ ਗੇਟ, ਪਟੋਲ ਚੌਕ, ਨਹਿਰੂ ਗਾਰਡਨ ਚੌਕ, ਸ਼ਹੀਦ ਭਗਤ ਸਿੰਘ ਚੌਕ, ਦਮੋਰਿਆ ਪੁੱਲ ਅਤੇ ਦੋਆਬਾ ਚੌਕ ਵਾਪਿਸ ਪਹੁੰਚਦੇ ਹੋਏ ਕਾਲਜ ਵਿੱਚ ਦੁਬਾਰਾ ਸਵੇਰਰ 8:00 ਵਜੇ ਵਾਪਿਸ ਪਹੁੰਚੀ । ਵਿਦਿਆਰਥੀਆਂ ਨੇ ਇਸ ਰੈਲੀ ਵਿੱਚ ਵੱਧ—ਚੜ੍ਹ ਕੇ ਹਿੱਸਾ ਲਿਆ ।