ਡੀ.ਬੀ.ਈ.ਈ. ਦੇ ਸਹਿਯੋਗ ਨਾਲ ਲੁਧਿਆਣਾ ਗਰੁੱਪ ਆਫ ਕਾਲਜ ਕੈਂਪਸ ਵਿਖੇ ਵਰਕਸ਼ਾਪ ਆਯੋਜਿਤ
ਚੌਂਕੀਮਾਨ/ਲੁਧਿਆਣਾ, 25 ਨਵੰਬਰ, 2022: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਸਹਿਯੋਗ ਨਾਲ ਲੁਧਿਆਣਾ ਗਰੁੱਪ ਆਫ ਕਾਲਜਸ ਕੈਂਪਸ ਵਿਖੇ ਸਟਾਰਟਅੱਪ ਈਕੋ ਸਿਸਟਮ ਅਤੇ ਆਪਣਾ ਸਟਾਰਟਅਪ ਸ਼ੁਰੂ ਕਰਨ ਬਾਰੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਡੀ.ਬੀ.ਈ.ਈ. ਦੇ ਡਿਪਟੀ ਸੀ.ਈ.ਓ. ਸ਼੍ਰੀ ਨਵਦੀਪ ਸਿੰਘ ਅਤੇ ਹੋਵਰ ਰੋਬੋਟਿਕਸ ਦੇ ਸੰਸਥਾਪਕ ਅਤੇ ਸੀ.ਈ.ਓ. ਡਾ. ਮੁਨੀਸ਼ ਜਿੰਦਲ ਮੁੱਖ ਬੁਲਾਰੇ ਸਨ।
ਵਰਕਾਸ਼ਾਪ ਦੌਰਾਨ ਜਨਰਲ ਸਕੱਤਰ ਸ਼੍ਰੀ ਰਾਜੀਵ ਗੁਲਾਟੀ ਅਤੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਵਿਕਰਮ ਗਰੋਵਰ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਸ਼੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਵਰਕਸ਼ਾਪ ਦਾ ਆਯੋਜਨ ਲੁਧਿਆਣਾ ਵਿੱਚ ਇੱਕ ਸਟਾਰਟਅਪ ਈਕੋ-ਸਿਸਟਮ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ ਜਿਸ ਨਾਲ ਜਿੱਥੇ ਵੱਧ ਤੋਂ ਵੱਧ ਸਫਲ ਉੱਦਮੀ ਪੈਦਾ ਕੀਤੇ ਜਾ ਸਕਦੇ ਹਨ ਉੱਥੇ ਹੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਵੀ ਸਹਾਈ ਸਿੱਧ ਹੋਵੇਗਾ।
ਉਨ੍ਹਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੀਆਂ ਸਹੂਲਤਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਭਾਗੀਦਾਰਾਂ ਨੂੰ ਉੱਦਮਤਾ ਦੀਆਂ ਕਿਸਮਾਂ ਦੇ ਵੱਖ-ਵੱਖ ਪਹਿਲੂਆਂ ਅਤੇ ਸਟਾਰਟਅੱਪ ਦੀ ਸਰਕਾਰੀ ਸਕੀਮਾਂ, ਉਨ੍ਹਾਂ ਦੇ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਨੂੰ ਸਫਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਤੋਂ ਸਹਾਇਤਾ ਪ੍ਰਾਪਤ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਿੱਚ ਸਟਾਰਟਅੱਪ ਸ਼ੁਰੂ ਕਰਨ ਤੋਂ ਪਹਿਲਾ ਫੰਡਰੈਜਿੰਗ, ਟੀਮ ਬਣਾਉਣਾ, ਪ੍ਰੋਸੈਸ ਮੈਨਜ ਕਰਨਾ ਅਤੇ ਹੋਰ ਵੀ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ।
ਅਖੀਰ ਵਿੱਚ, ਡਾ. ਨਿਸ਼ੀ ਬਾਲਾ (ਪ੍ਰਿੰਸੀਪਲ ਮੈਨੇਜਮੈਂਟ ਵਿੰਗ) ਵਲੋਂ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।