ਡੀ.ਸੀ. ਕਾਲਜਿਏਟ ਦੇ ਵਿਦਿਆਰਥੀਆਂ ਦਾ ਵਦਿਆ ਪ੍ਰਦਰਸ਼ਨ

ਜਲੰਧਰ, 18 ਜੁਲਾਈ, 2023: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੋਆਬਾ ਕਾਲਜ ਵਿੱਖੇ ਸਥਿਤ ਕੈਂਪਸ ਡੀਸੀ ਕਾਲਜਿਏਟ ਸੀਨੀਅਰ ਸਕੈਂਡਰੀ ਸਕੂਲ ਦੇ ਸਾਇੰਸ, ਕਾਮਰਸ ਅਤੇ ਆਰਟਸ ਦੇ 10+2 ਦੇ ਵਿਦਿਆਰਥੀਆਂ ਦਾ ਬੋਰਡ ਦੀ ਪ੍ਰੀਖਿਆਵਾਂ ਵਿੱਚ ਵਦਿਆ ਪ੍ਰਦਰਸ਼ਨ ਰਿਹਾ ਅਤੇ ਨਤੀਜਾ 100% ਰਿਹਾ।
ਪਿ੍ਰੰ. ਡਾ. ਭੰਡਾਰੀ ਨੇ ਦੱਸਿਆ ਕਿ ਸਕੂਲ ਦੇ 10+2 ਦੇ ਸਾਇੰਸ ਦੇ ਵਿਦਿਆਰਥੀ ਹਰਗੁਣਪਾਲ ਸਿੰਘ ਨੇ 90.4% ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚ ਪਹਿਲਾ, ਕਾਰਤਿਕ ਆਨੰਦ ਨੇ 89.8% ਅੰਕ ਲੈ ਕੇ ਦੂਸਰਾ, ਅਰਵਿੰਦ ਕੁਮਾਰ ਨੇ 85.8% ਅੰਕ ਲੈ ਕੇ ਤੀਸਰਾ ਅਤੇ ਮੇਹਕ ਨੇ 85.6% ਅੰਕ ਲੈ ਕੇ ਸਕੂਲ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ।
ਇਸੇ ਤਰਾਂ 10+2 ਦੇ ਕਾਮਰਸ ਦੇ ਵਰੁਣ ਨੇ 84.2% ਅੰਕ ਲੈ ਕੇ ਪਹਿਲਾ, ਭਾਵਨਾ ਨੇ 80.2% ਅੰਕ ਲੈ ਕੇ ਦੂਸਰਾ ਅਤੇ ਗੋਰਵ ਨੇ 77.6% ਅੰਕ ਲੈ ਕੇ ਸਕੂਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। 10+2 ਆਰਟਸ ਵਿੱਚ ਰਿਮਝਿਮ ਨੇ 84.4% ਅੰਕ ਲੈ ਕੇ ਪਹਿਲਾ, ਅਨੁਜ ਨੇ 82.4% ਅੰਕ ਲੈ ਕੇ ਦੂਸਰਾ, ਅਤੇ ਰਾਜਨਦੀਪ ਨੇ 77% ਅੰਕ ਲੈ ਕੇ ਤੀਸਰਾ ਸਥਾਨ ਸਕੂਲ ਵਿੱਚ ਪ੍ਰਾਪਤ ਕੀਤਾ। ਸਕੂਲ ਦੇ ਅਰਵਿੰਦ ਕੁਮਾਰ ਨੇ ਮੈਥੇਮੇਟਿਕਸ ਵਿਸ਼ੇ ਵਿੱਚ 99% ਅੰਕ ਪ੍ਰਾਪਤ ਕੀਤੇ। ਸਮੂਚੇ ਸਕੂਲ ਵਿੱਚ 84 ਵਿਦਿਆਰਥੀਆਂ ਨੇ ਫ੍ਰਸਟ ਡਿਵੀਜਨ ਪ੍ਰਾਪਤ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਸਕੂਲ ਇੰਚਾਰਜ ਪ੍ਰੋ. ਅਰਵਿੰਦ ਨੰਦਾ, ਵਿਦਿਆਰਥੀਆਂ, ਪ੍ਰਾਧਿਆਪਕਾਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਹਾਰਦਿਕ ਵਧਾਈ ਦਿੱਤੀ। ਡਾ. ਭੰਡਾਰੀ ਨੇ ਕਿਹਾ ਕਿ ਸਕੂਲ ਦੇ ਅਧਿਆਪਕ ਵਿਦਿਆਰਥੀਆਂ ਨੂੰ ਸਾਰਾ ਸਾਲ ਸਕਾਰਾਤਮਕ ਸੈਮੀਨਾਰਾਂ, ਵਰਕਸ਼ਾਪ, ਕੰਪੀਟੀਸ਼ਨਾਂ ਦੀ ਤੈਆਰੀ ਕਰਵਾਉਂਦੇ ਰਹਿੰਦੇ ਹਨ ਜਿਸ ਤੋਂ ਕਿ ਵਿਦਿਆਰਥੀ ਸਾਰੀਆਂ ਪ੍ਰੀਖਿਆਵਾਂ ਵਿੱਚ ਵਦਿਆ ਪ੍ਰਦਰਸ਼ਨ ਕਰ ਪਾਉਂਦੇ ਹਨ।
ਡੀ.ਸੀ. ਕਾਲਜਿਏਟ ਸੀਨੀਅਰ ਸਕੈਂਡਰੀ ਸਕੂਲ ਦੇ ਮੇਧਾਵੀ ਵਿਦਿਆਰਥੀ।