ਡੀਸੀਜੇ ਬੈਡਮਿੰਟਨ ਚੈਂਪਿਅਨਸ਼ਿਪ ਅਯੋਜਤ
ਜਲੰਧਰ, 20 ਅਪ੍ਰੈਲ, 2021: ਦੋਆਬਾ ਕਾਲਜ ਦੇ ਅੰਤਰਰਾਸ਼ਟਰੀ ਸੱਤਰ ਦੇ ਇੰਡੋਰ ਬੈਡਮਿੰਟਨ ਸਟੈਡਿਅਮ ਵਿੱਚ ਡੀਸੀਜੇ ਬੈਡਮਿੰਟਨ ਚੈਂਪਿਅਨਸ਼ਿਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੰਦੀਪ ਚਾਹਲ, ਡਾ. ਓਮਿੰਦਰ ਜੌਹਲ, ਪ੍ਰੋ. ਰਜਨੀ-ਫਿਜ਼ਿਕਲ ਐਜੂਕੇਸ਼ਨ ਵਿਭਾਗ, ਕੋਚ ਗਗਨ ਰਤੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਡੀਸੀਜੇ ਬੈਡਮਿੰਟਨ ਚੇਂਪਿਅਨਸ਼ਿਪ ਵਿੱਚ ਨਾਨ ਪਲੇਅਰ ਵਿਦਿਆਰਥੀਆਂ ਨੂੰ ਬੇਡਮਿੰਟਨ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਤਾਕਿ ਉਨਾਂ ਨੂੰ ਖੇਲਾਂ ਦੀ ਖੇਡਾਂ ਦੇ ਪ੍ਰਤਿ ਦਿਲਚਸਪੀ ਪੈਦਾ ਕਰਨ ਦਾ ਮੌਕਾ ਮਿਲ ਸਕੇ। ਉਨਾਂ ਨੇ ਕਿਹਾ ਕਿ ਕਾਲਜ ਦੇ ਇੰਡੋਰ ਬੈਡਮਿੰਟਨ ਸਟੇਡਿਅਮ ਵਿੱਚ ਸਵੇਰ ਅਤੇ ਸ਼ਾਮ ਨੂੰ ਵਿਦਿਆਰਥੀਆਂ ਅਤੇ ਸ਼ਹਿਰ ਦੇ ਹਰ ਉਮਰ ਦੇ ਵਰਗ ਦੇ ਬੈਡਮਿੰਟਨ ਖੇਡਣ ਦੀ ਕਾਫੀ ਸਮੇਂ ਤੋੋਂ ਵਿਸ਼ੇਸ਼ ਸੁਵਿਧਾ ਦਿੱਤੀ ਜਾ ਰਹੀ ਹੈ ਜਿੱਸ ਵਿੱਚ ਨਾਮਵਰ ਬੈਡਮਿੰਟਨ ਕੋਚ ਅਤੇ ਖਿਲਾੜੀ ਵਿਦਿਆਰਥੀਆਂ ਨੂੰ ਵਿਸ਼ੇਸ਼ ਫੁਟਵਰਕ ਟ੍ਰੇਨਿੰਗ, ਫਿਜ਼ਿਕਲ ਐਕਸਰਸਾਇਜ਼, ਬੈਡਮਿੰਟਨ ਸ਼ਾਰਟਸ ਅਤੇ ਡਰੋਪ ਟੇਕਨੀਕਸ ਦੀ ਕੋਚਿੰਗ ਦਿੰਦੇ ਹਨ ਜਿਸ ਤੋਂ ਕਿ ਨਾਨ ਪਲੇਅਰ ਵਿਦਿਆਰਥੀ ਵੀ ਕੁੱਛ ਸਮੇਂ ਬਾਅਦ ਵਦਿਆ ਥਿਡਾਰੀ ਬਣ ਸਕਦਾ ਹੈ।
ਪ੍ਰੋ. ਸੰਦੀਪ ਚਾਹਲ ਨੇ ਕਿਹਾ ਕਿ ਡੀਸੀਜੇ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਕਾਲਜ ਦੇ 43 ਨਾਨ ਪਲੇਅਰਸ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਤਿੰਨ ਦਿਨਾਂ ਤੋਂ ਅਯੋਜਤ ਲੀਗ ਮੈਚਿਜ਼ ਦੇ ਉਪਰੰਤ ਲੜਕੇ ਅਤੇ ਲੜਕਿਆਂ ਦੇ ਸਿੰਗਲਸ ਅਤੇ ਡਬਲਸ ਦੇ ਫਾਇਨਲ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ। ਨਤੀਜੇ ਇਸ ਪ੍ਰਕਾਰ ਰਹੇ- ਲੜਕੇਆਂ ਦੇ ਸਿੰਗਲਸ ਵਿੱਚ ਰੋਬਿਨ ਨੇ ਕੁਸ਼ ਨੂੰ 2-0, ਡਬਲਸ ਵਿੱਚ ਕੁਸ਼ ਅਤੇ ਪ੍ਰਸ਼ਾਂਤ ਦੀ ਜੋੜੀ ਨੇ ਵੰਸ਼ ਅਤੇ ਗਗਨਦੀਪ ਨੂੰ 2-0 ਤੋਂ ਹਰਾਇਆ। ਲੜਕਿਆਂ ਦੇ ਸਿੰਗਲਸ ਵਿੱਚ ਕੁਮਾਰੀ ਨੇ ਸਨਵੀਰ ਨੂੰ 2-0, ਡਬਲਸ ਵਿੱਚ ਦੀਪਾ ਕੁਮਾਰੀ ਅਤੇ ਵਿਸ਼ਾਖਾ ਨੇ ਸਿਮਰਨ ਅਤੇ ਸਨਵੀਰ ਨੂੰ 2-0 ਨਾਲ ਹਰਾਇਆ। ਇਸੀ ਤਰਾਂ ਪ੍ਰਾਧਿਆਪਕਾਂ ਦੇ ਸਿੰਗਲਸ ਦੇ ਮੈਚ ਵਿੱਚ ਡਾ. ਰਾਕੇਸ਼ ਕੁਮਾਰ ਨੇ ਪਹਿਲਾ, ਪ੍ਰੋ. ਗੁਰਸਿਮਰਨ ਸਿੰਘ ਨੇ ਦੂਸਰਾ ਅਤੇ ਓਮਿੰਦਰ ਜੌਹਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡੀਸੀਜੇ ਬੈਡਮਿੰਟਨ ਚੇਂਪਿਅਨਸ਼ਿਪ ਦੇ ਅਯੋਜਨ ਵਿੱਚ ਡਾ. ਅਮਰਜੀਤ ਸਿੰਘ, ਪ੍ਰੋ. ਰਾਹੁਲ ਭਾਰਦਵਾਜ ਅਤੇ ਡਾ. ਮੁਨੀਸ਼ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ, ਡਾ. ਓਮਿੰਦਰ ਜੌਹਲ, ਪ੍ਰੋ. ਰਜਨੀ ਨੇ ਜੈਤੂ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਨੂੰ ਸੰਨਮਾਨ ਚਿੰਨ ਦੇ ਕੇ ਸੰਮਾਨਿਤ ਕੀਤਾ।