ਡੀਸੀਜੇ ਕਾਲਿਜੀਏਟ ਸੀ. ਸੈਕ. ਸਕੂਲ ਨੇ ਗ੍ਰੀਨ ਰੇਟਿੰਗ ਪ੍ਰਾਪਤ ਕੀਤੀ
ਜਲੰਧਰ, 24 ਜਨਵਰੀ, 2025: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ, ਨਵੀਂ ਦਿੱਲੀ ਦੁਆਰਾ ਅਕਾਦਮਿਕ ਸਾਲ 2024—25 ਦੇ ਲਈ ਕਰਵਾਏ ਗਏ ਸਾਲਾਨਾ ਗ੍ਰੀਨ ਸਕੂਲ ਪ੍ਰੋਗ੍ਰਾਮ ਦੇ ਆਡਿਟ ਦੇ ਅੰਤਰਗਤ ਵੱਖ—ਵੱਖ ਮਾਪਦੰਡਾਂ ਦੇ ਅਨੁਸਾਰ 6 ਸ਼ੇਣੀਆਂ— ਹਵਾ, ਊਰਜਾ, ਖਾਦ ਪ੍ਰਦਾਰਥ, ਭੂਮੀ, ਪਾਣੀ ਅਤੇ ਵੇਸਟ ਦੇ ਬਾਰੇ ਵਿੱਚ ਸੁਚਾਰੂ ਵਵਸਥਾ ਹੋਣ ਦਾ ਡੇਟਾ ਸੰਬੰਧਤ ਵੇਬਸਾਈਡ ’ਤੇ ਅਪਲੋਡ ਕੀਤਾ ਗਿਆ ਜਿਸ ਵਿੱਚ ਦੇਸ਼ ਦੇ ਟਾਪ 5 ਪ੍ਰਤੀਸ਼ਤ ਸਕੂਲਾਂ ਨੂੰ ਇਨ੍ਹਾਂ ਮਾਪਦੰਡਾਂ ਦੇ ਅਨੁਸਾਰ ਚੁਣਿਆ ਗਿਆ । ਇਸ ਵਿੱਚ ਦੇਸ਼ ਦੇ 400 ਤੋਂ ਵੱਧ ਸਕੂਲਾਂ ਨੇ ਭਾਗ ਲਿਆ ।
ਡਾ. ਭੰਡਾਰੀ ਨੇ ਦੱਸਿਆ ਕਿ ਇਹ ਬੜੇ ਹੀ ਖੁਸ਼ੀ ਦੀ ਗੱਲ ਹੈ ਕਿ ਜਲੰਧਰ ਵਿੱਚੋਂ ਚੁਣੇ ਗਏ 13 ਸਕੂਲਾਂ ਵਿੱਚੋਂ ਸਿਰਫ ਦੋਆਬਾ ਕਾਲਜ ਦੇ ਕੈਂਪਸ ਵਿੱਚ ਸਥਿਤ ਡੀਸੀਜੇ ਕਾਲਿਜੀਏਟ ਸੀ.ਸੈਕ. ਸਕੂਲ ਇੱਕ ਮਾਤਰ ਹੀ ਪ੍ਰਾਇਵੇਟ ਸਕੂਲ ਹੈ ਜਿਸਨੂੰ ਇਹ ਉਪਲਬੱਧੀ ਮਿਲੀ ਹੈ । ਉਨ੍ਹਾਂ ਨੇ ਕਿਹਾ ਕਿ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਐਜੰਸੀ ਦੁਆਰਾ ਇਸ ਉਪਲਬੱਧੀ ਦੇ ਲਈ ਡੀਸੀਜੇ ਕਾਲਿਜੀਏਟ ਨੂੰ 4 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਅਯੋਜਤ ਹੋਣ ਵਾਲੇ ਜੀਪੀਐਸ ਕਾਰਨਿਵਲ ਐਂਡ ਅਵਾਰਡ ਸੈਰਾਮਨੀ ਵਿੱਚ ਸ਼ਾਮਿਲ ਹੋਣ ਦੇ ਲਈ ਬੁਲਾਇਆ ਗਿਆ ਹੈ । ਡਾ. ਭੰਡਾਰੀ ਨੇ ਇਸ ਉਪਲਬੱਧੀ ਦੇ ਲਈ ਪ੍ਰੋ. ਗੁਰਸਿਮਰਨ ਸਿੰਘ— ਇੰਚਾਰਜ ਡੀਸੀਜੇ ਕਾਲਿਜੀਏਟ ਸੀ.ਸੈਕ. ਸਕੂਲ ਅਤੇ ਸਕੂਲ ਦੇ ਅਧਿਆਪਕ ਸੁਮਿਤ ਸਹਿਗਲ, ਮੀਨਾਕਸ਼ੀ ਥਾਪਰ, ਲਤਿਕਾ, ਤਨੂ, ਜਗਜੋਤ ਸਿੰਘ, ਅਮਿਤ ਕੁਮਾਰ, ਆਰਤੀ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ਹੈ । ਜਿਨ੍ਹਾਂ ਨੇ ਆਪਣੀ ਟੀਮ ਦੇ ਨਾਲ ਸੀਐਸਈ ਦੁਆਰਾ ਗ੍ਰੀਨ ਸਕੂਲ ਪ੍ਰੋਗ੍ਰਾਮ ਆਡਿਟ ਦੇ ਨਿਰਧਾਰਤ 6 ਆਡਿਟ ਖੇਤਰ— ਹਵਾ ਦੀ ਗੁਣਵੱਤਾ ਅਤੇ ਟ੍ਰਾਂਸਪੋਰਟੇਸ਼ਨ, ਐਨਰਜੀ ਕੰਵਰਜੇਸ਼ਨ, ਵਾਟਰ ਮੈਨੇਜਮੈਂਟ, ਭੂਮੀ ਦਾ ਇਸਤੇਮਾਲ ਅਤੇ ਬਾਇਓਡਾਇਵਰਸਿਟੀ, ਫੂਡ ਐਂਡ ਨਿਊਟ੍ਰੀਸ਼ਨ ਅਤੇ ਬੇਸਟ ਮੈਨੇਜਮੈਂਟ ਦੇ ਪੈਰਾਮੀਟਰਜ ’ਤੇ ਖੜ੍ਹੇ ਉਤਰਦੇ ਹੋਏ ਦੇਸ਼ ਦੇ ਪਹਿਲੇ 5 ਪ੍ਰਤੀਸ਼ਤ ਸਕੂਲਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਕੇ ਇਹ ਉਪਲਬੱਧੀ ਹਾਸਿਲ ਕੀਤੀ ਹੈ ।