ਦੋਆਬਾ ਕਾਲਜ ਵਿਖੇ ਵਿਕਸਿਤ ਭਾਰਤ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਭਾਸ਼ਨ ਪ੍ਰਤਿਯੋਗਿਤਾ ਅਯੋਜਤ
ਜਲੰਧਰ, 5 ਮਾਰਚ, 2024: ਦੋਆਬਾ ਕਾਲਜ ਵਿਖੇ ਕਾਲਜ ਦੀ ਸਟੁਡੈਂਟ ਵੈਲਫੇਅਰ ਕਮੇਟੀ ਐਨਸੀਸੀ ਅਤੇ ਐਨਐਸਐਸ ਦੁਆਰਾ ਸੰਯੁਕਤ ਰੂਪ ਨਾਲ ਇੰਟਰ ਡਿਪਾਰਟਮੈਂਟ ਡੈਕਲਾਮੇਸ਼ਨ ਕੰਪਿਟੀਸ਼ਨ—ਬੇਸਟ ਓਰੇਟਰ ਦਾ ਅਯੋਜਨ ਨੌਜਵਾਨਾਂ ਦੀ ਵਿਕਸਿਤ ਭਾਰਤ ਦੀ ਭੂਮਿਕਾ ਵਿਸ਼ੇ ’ਤੇ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੋਨਿਆ ਕਾਲਰਾ, ਪੋ੍ਰ. ਸੁਰਜੀਤ ਕੌਰ—ਸੰਯੋਜਕ, ਡਾ. ਅਰਸ਼ਦੀਪ ਸਿੰਘ, ਪ੍ਰੋ. ਰਾਹੁਲ ਭਾਰਦਵਾਜ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਕੰਪਿਟੀਸ਼ਨ ਦਾ ਅਯੋਜਨ ਵਿਦਿਆਰਥੀਆਂ ਦੀ ਭਾਸ਼ਣ ਕਲਾ, ਉਨ੍ਹਾਂ ਦੇ ਵੱਖ—ਵੱਖ ਵਿਸ਼ਿਆਂ ਦਾ ਗਿਆਨ, ਆਪਣੇ ਅੰਦਰ ਦੇ ਆਤਮਵਿਸ਼ਵਾਸ ਅਤੇ ਵੱਖ—ਵੱਖ ਸਾਮਾਜਿਕ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕਰਨ ਦੀ ਕਲਾ ਨੂੰ ਨਿਖਾਰਨ ਦੇ ਲਈ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਸਾਰੇ ਵਿਦਿਆਰਥੀ ਵਿੱਚ ਵਧੀਆ ਕਮਿਊਨੀਕੇਸ਼ਨ ਸਕਿਲਜ਼ ਦਾ ਵਿਕਾਸ ਕਰਨ ਦੇ ਲਈ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਅਯੋਜਨਾਂ ਵਿੱਚ ਭਾਗ ਲੈਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।
ਅੰਗ੍ਰੇਜ਼ੀ ਭਾਸ਼ਾ ਵਿੱਚ ਬੋਲਦੇ ਹੋਏ ਕੋਮਲ ਨੇ ਕਿਹਾ ਕਿ ਨੌਜ਼ਵਾਨਾਂ ਨੂੰ ਰੋਜ਼ਗਾਰ ਦੇ ਅਨੁਰੂਪ ਬਣਾਉਣ ਦੇ ਲਈ ਉਨ੍ਹਾਂ ਨੂੰ ਆਪਣੇ ਆਪ ਵਿੱਚ ਆਤਮਵਿਸ਼ਵਾਸ, ਇਨੋਵੇਸ਼ਨ ਇੰਟਰਪ੍ਰਿਨੋਰਸ਼ਿਪ ਦੇ ਗੁਣ ਵਿਕਸਿਤ ਕਰਣ ਹੋਣਗੇ ਤਾਕਿ ਉਹ ਵਿਕਸਿਤ ਭਾਰਤ ਵਿੱਚ ਭਾਗੀਦਾਰੀ ਕਰ ਸਕਣ । ਹਿੰਦੀ ਵਿੱਚ ਬੋਲਦੇ ਹੋਏ ਰਜਨੀ ਨੇ ਕਿਹਾ ਕਿ ਸਮਾਜ ਵਿੱਚ ਫੈਲੀ ਹੋਈ ਕੁਰੀਤਿਆਂ ਨੂੰ ਕਰਨ ਦੇ ਲਈ ਨੌਜਵਾਨਾਂ ਨੂੰ ਇਕ ਸਕਸ਼ਤ ਸਾਰਥਕ ਭੂਮਿਕਾ ਨਿਭਾਉਣੀ ਪਵੇਗੀ । ਪ੍ਰੋ. ਇਰਾ ਸ਼ਰਮਾ ਅਤੇ ਡਾ. ਵਿਨੈ ਗਿਰੋਤਰਾ ਨੇ ਨਤੀਜੇ ਅਨੁਸਾਰ ਅੰਗ੍ਰੇਜ਼ੀ ਵਿੱਚ ਵਿਦਿਆਰਥਣ ਕੋਮਲ— ਪਹਿਲਾ, ਹਿੰਦੀ—ਪੰਜਾਬੀ ਵਿੱਚ ਭੂਮਿਕਾ— ਪਹਿਲਾ, ਇਸ਼ਿਤਾ—ਦੂਜਾ ਅਤੇ ਰਜਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜੇਤੂ ਵਿਦਿਆਰਥੀਆਂ ਨੂੰ ਮਮੈਂਟੋ ਦੇ ਕੇ ਸਨਮਾਨਿਤ ਕੀਤਾ ।