ਦੋਆਬਾ ਕਾਲਜ ਵਿਖੇ ਦੀਪ ਉਤਸਵ ਅਯੋਜਤ
ਜਲੰਧਰ, 4 ਨਵੰਬਰ, 2024: ਦੋਆਬਾ ਕਾਲਜ ਦੇ ਈਸੀਏ ਵਿਭਾਗ ਵੱਲੋਂ ਦੀਪ ਉਤਸਵ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਧਰੁਵ ਮਿੱਤਲ—ਖਜ਼ਾਨਚੀ ਕਾਲਜ ਪ੍ਰਬੰਧਕੀ ਕਮੇਟੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰਂ ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ—ਡੀਨ ਈਸੀਏ, ਪ੍ਰੋ. ਈਰਾ ਸ਼ਰਮਾ, ਪੋ੍. ਕੇ.ਕੇ. ਯਾਦਵ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।
ਸਮਾਗਮ ਦੀ ਸ਼ੁਰੂਆਤ ਬ੍ਰਹਮਜੋਤ ਅਤੇ ਸੁਖਵਿੰਦਰ ਨੇ ਸਰਸਵਤੀ ਵੰਦਨਾ ਦੀ ਪ੍ਰਸਤੁਤੀ ਨਾਲ ਕੀਤਾ ।
ਧਰੁਵ ਮਿੱਤਲ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ—ਦੁਆਲੇ ਦੇ ਖੇਤਰ ਨੂੰ ਸਾਫ ਸੂਥਰਾ ਰੱਖਣ ਅਤੇ ਵਾਤਾਵਰਣ ਨੂੰ ਸਾਫ ਰੱਖਣ ਦੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਿਹਾ ਕਿ ਸਾਰੀਆਂ ਨੂੰ ਦੀਵਾਲੀ ਦੇ ਤਿਉਹਾਰ ਵਿੱਚ ਜਗਦੇ ਦੀਵਿਆਂ ਦੀ ਰੋਸ਼ਨੀ ਤੋਂ ਪ੍ਰੇਰਣਾ ਲੈ ਕੇ ਹਰ ਕਿਸੇ ਨੂੰ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕਰ ਆਪਣੀ ਤਰੱਕੀ ਲਈ ਅੱਗੇ ਵੱਧਣਾ ਚਾਹੀਦਾ ਹੈ ।
ਇਸ ਮੌਕੇ ’ਤੇ ਕਾਲਜ ਦੇ ਵੱਖ—ਵੱਖ ਵਿਭਾਗਾਂ ਦੇ ਵਿਦਿਆਰਥੀ ਦੀਪਿਕ, ਹੀਮਿਕਾ, ਵਿਗਿਆਨ, ਤੇਜਸ, ਕੋਮਲ, ਯੁਵਰਾਜ, ਤਨਮੀਨ, ਰਾਇਨਾ ਅਤੇ ਕਨਲ ਨੇ ਦੀਪ, ਡਾਂਸ, ਲੋਕ—ਗੀਤ, ਕਵਿਤਾ ਉਚਾਰਣ, ਕਾਲਜ ਦੀ ਲੁੱਡੀ ਟੀਮ ਨੇ ਲੁੱਡੀ ਅਤੇ ਭੰਗੜਾ ਟੀਮ ਨੇ ਭੰਗੜੇ ਦੀ ਮਨਮੋਹਕ ਪੇਸ਼ਕਾਰੀ ਦਿੱਤੀ । ਇਸ ਮੌਕੇ ’ਤੇ ਪੋ੍. ਸੰਦੀਪ ਚਾਹਲ ਨੇ ਵੀ ਖੂਬਸੂਰਤ ਗੀਤ ਪੇਸ਼ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ ਕਾਲਜ ਦੇ ਸਫਾਈ ਕਰਮਚਾਰੀਆਂ ਅਤੇ ਮਾਲਿਆਂ ਨੂੰ ਕਾਲਜ ਨੂੰ ਸਾਰਾ ਸਾਲ ਸਾਫ ਰੱਖਣ ਦੇ ਲਈ ਸਨਮਾਨਿਤ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਸਾਰੇ ਵਿਦਿਆਰਥੀ, ਪ੍ਰਾਧਿਆਪਕਾਂ ਅਤੇ ਸਫਾਈ ਕਰਮਚਾਰੀਆਂ ਵੱਲੋਂ ਕਾਲਜ ਵਿੱਚ ਕਲੀਨ ਡੀਸੀਜੇ ਕੈਂਪੇਨ ਸਫਲਤਾਪੂਰਵਕ ਚਲਾਉਣ ਦੇ ਲਈ ਮੁਬਾਰਕਬਾਦ ਦਿੱਤੀ ।