ਡਾਇਰੈਕਟਰ ਬਾਗਬਾਨੀ ਪੰਜਾਬ ਵੱਲੋ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ
ਫਿਰੋਜ਼ਪੁਰ, 17 ਸਤੰਬਰ, 2021: ਜਿਲ੍ਹਾ ਫਿਰੋਜ਼ਪੁਰ ਵਿੱਚ ਬਾਗਬਾਨੀ ਨੂੰ ਪ੍ਰਫੁਲਿਤ ਕਰਨ ਲਈ ਡਾਇਰੈਕਟਰ ਬਾਗਬਾਨੀ ਪੰਜਾਬ, ਸ੍ਰੀ ਗੁਲਾਬ ਸਿੰਘ ਵੱਲੋ ਜਿਲ੍ਹੇ ਦਾ ਦੋਰਾ ਕੀਤਾ ਗਿਆ । ਇਸ ਦੋਰੇ ਦੋਰਾਨ ਉਹਨਾਂ ਨੇ ਜਿਲ੍ਹੇ ਵਿਚ ਬਾਗਬਾਨੀ ਕਿੱਤੇ ਨਾਲ ਜੁੜੇ ਅਗਾਂਹਵਧੂ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੋਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਪੋ੍ਰਗਰਾਮ ਨੂੰ ਜ੍ਹਿਲੇ ਵਿਚ ਲਾਗੂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਉਹਨਾਂ ਨੇ ਕਿਹਾ ਕਿ ਜਿਲ੍ਹੇ ਵਿਚ ਬਾਗ ,ਸਬਜੀਆਂ, ਫੁੱਲ,ਖੁੰਬਾਂ ,ਮਧੂ ਮੱਖੀ ਪਾਲਣ ਆਦਿ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋ ਵੱਧ ਲਾਭ ਦਿੱਤਾ ਜਾਵੇਗਾ।ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਬਾਗਬਾਨੀ ਮਸ਼ੀਨਰੀ ਅਤੇ ਐਗਰੋਕੈਮੀਕਲਜ਼ ਦੀ ਖਰੀਦ ਤੇ ਵੀ ਭਵਿੱਖ ਵਿੱਚ ਉਪਦਾਨ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਿਲ੍ਹੇ ਵਿਚ ਬਾਗਬਾਨੀ ਅਸਟੇਟ ਬਣਾਉਣ ਲਈ ਵੀ ਤਰਵੀਜ ਦਿੱਤੀ ਜਾਵੇਗੀ।ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਹਨਾਂ ਜਿਲ੍ਹੇ ਵਿੱਚ ਹੋਰ ਬਾਗਬਾਨੀ ਸਟਾਫ ਤੈਨਾਤ ਕਰਨ ਦਾ ਭਰੋੋਸਾ ਦਿੱਤਾ।ਇਸ ਦੋਰਾਨ ਉਹਨਾਂ ਵੱਲੋ ਵਿਭਾਗ ਦੇ ਸਰਕਾਰੀ ਫਾਰਮਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਬਾਗਬਾਨੀ ਕੰਮਾਂ ਪ੍ਰਤੀ ਜਰੁਰੀ ਨਿਰਦੇਸ਼ ਦਿੱਤੇ ਗਏ। ਇਸ ਮੋਕੇ ਸ੍ਰੀ ਲਛਮਣ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ,ਸ੍ਰੀ ਚਤਰਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ,ਸ੍ਰੀ ਸਿਮਰਨ ਸਿੰਘ ਬਾਗਬਾਨੀ ਵਿਕਾਸ ਅਫਸਰ,ਸ੍ਰੀ ਪਰਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ ਸਮੇਤ ਸਮੂਹ ਬਾਗਬਾਨੀ ਸਟਾਫ ਹਾਜਰ ਸੀ।