ਦੋਆਬਾ ਕਾਲਜ ਵਿਖੇ ਬਰਾਉਜ਼ਰ ਕੱਲਬ ਦੁਆਰਾ ਡਿਸਕਸ਼ਨ ਸੈਸ਼ਨ ਅਯੋਜਤ 

ਦੋਆਬਾ ਕਾਲਜ ਵਿਖੇ ਬਰਾਉਜ਼ਰ ਕੱਲਬ ਦੁਆਰਾ ਡਿਸਕਸ਼ਨ ਸੈਸ਼ਨ ਅਯੋਜਤ 

ਜਲੰਧਰ, 20 ਦਸੰਬਰ, 2023: ਦੋਆਬਾ ਕਾਲਜ ਦੇ ਬਰਾਉਜ਼ਰ ਕੱਲਬ ਦੁਆਰਾ ਵਿਦਿਆਰਥੀਆਂ ਦੇ ਲਈ ਜੰਕ ਫੂਡ ਦੇ ਸਿਹਤ ਤੇ ਦੁਸ਼ਪ੍ਰਭਾਵ ਵਿਸ਼ੇ ਤੇ ਡਿਸਕਸ਼ਨ ਸੈਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਇੰਗਲਿਸ਼, ਜਰਨਲਿਜ਼ਮ, ਕੰਪਿਊਟਰ ਸਾਇੰਸ, ਐਜੂਕੇਸ਼ਨ, ਕਾਮਰਸ ਵਿਭਾਗ ਦੇ ਵਿਦਿਆਰਥਈਆਂ ਨੇ ਭਾਗ ਲਿਆ। ਇਸ ਸਕਾਰਾਤਮਕ ਡਿਸਕਸ਼ਨ ਵਿੱਚ ਵਿਦਿਆਰਥੀਆਂ ਨੇ ਜੰਕ ਫੂਡ ਦੇ ਕੂ-ਪ੍ਰਭਾਵਾਂ, ਮੈਂਟਲ ਹੇਲਥ, ਜੰਕ ਫੂਡ ਦੀ ਮਾਕ੍ਰਿਟਿੰਗ ਦੀ ਅਪਣਾਈ ਜਾਨ ਵਾਲੀ ਰੀਜਨੀਤੀ, ਜੰਕ ਫੂਡ ਨੂੰ ਆਮ ਜਣਮਾਨਸ ਵਿੱਚ ਪ੍ਰਚਲਿਤ ਕਰਨ ਦੇ ਲਈ ਕੀਤੇ ਜਾਣ ਵਾਲੀ ਐਡਵਰਟਾਇਜ਼ਮੇਂਟ ਦੇ ਤੌਰ ਤਰੀਕੇ ਅਤੇ ਬਾਕੀ ਪਹਿਲੁਆਂ ਬਾਰੇ ਵੀ ਚਰਚਾ ਕੀਤੀ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਵਿੱਚ ਬੁਕ ਰੀਡਿੰਗ ਦੀ ਸਕਾਰਾਤਮਕ ਰੂਚੀ ਨੂੰ ਵਿਕਸਿਤ ਕਰਨ ਦੇ ਲਈ ਬ੍ਰਾਊਜ਼ਰ ਕੱਲਬ ਦੀ ਸਥਾਪਨਾ ਕੀਤੀ ਗਈ ਹੈ ਜਿਸਦੇ ਅੰਤਰਗਤ ਵਿਦਿਆਰਥੀਆਂ ਨੂੰ ਕਿਤਾਬਾਂ ਪੜਨ, ਕਿਤਾਬਾਂ ਤੋਂ ਕਹਾਣੀਆਂ, ਨਾਟਕ ਅਤੇ ਬਾਕੀ ਪਠਨ ਸਾਮਗਰੀ ਦੇ ਐਨਾਲਸਿਸ ਅਤੇ ਡਿਸਕਸ਼ਨ ਕਰਨ ਵਿੱਚ ਆਦਿ ਵੱਖ ਵੱਖ ਸਮਾਜਿਕ ਅਤੇ ਸਿਹਤ ਨਾਲ ਜੁੜੇ ਮਸਲਿਆਂ ਤੇ ਸਕਾਰਾਤਮਕ ਚਰਚਾ ਕਰਵਾਉਣ ਦੇ ਲਈ ਕੀਤੀ ਗਈ ਤਾਕਿ ਵਿਦਿਆਰਥੀਆਂ ਦੇ ਮੈਂਟਲ ਹੋਰਾਈਜ਼ਨ ਨੂੰ ਵਿਕਸਿਤ ਕੀਤਾ ਜਾ ਸਕੇ।

ਡਾ. ਨਮਰਤਾ ਨਿਸਤਾਂਦਰਾ- ਕੋਰਡੀਨੇਟਰ, ਅਤੇ ਡਾ. ਸ਼ਿਵਿਕਾ ਦੱਤਾ ਨੇ ਇਸ ਡਿਸਕਸ਼ਨ ਦੀ ਮੋਡਰੇਸ਼ਨ ਕੀਤੀ। ਡਾ. ਆਰਤੀ ਮਾਗੋ, ਪ੍ਰੋ. ਪਿ੍ਰਆ ਚੋਪੜਾ, ਪ੍ਰੋ. ਸਾਕਸ਼ੀ ਚੋਪੜਾ, ਪ੍ਰੋ. ਪਿ੍ਰਯੰਕਾ ਮਹਾਜਨ ਇਸ ਮੌਕੇ ਤੇ ਮੌਜੂਦ ਸਨ।

ਦੁਆਬਾ ਕਾਲਜ ਵਿੱਖੇ ਅਯੋਜਤ ਬਰਾਉਜ਼ਰ ਕੱਲਬ ਦੇ ਡਿਸਕਸ਼ਨ ਸੈਸ਼ਨ ਵਿੱਚ ਭਾਗ ਲੈਂਦੇ ਵਿਦਿਆਰਥੀ।