ਦੋਆਬਾ ਕਾਲਜ ਦੇ ਬੀਕਾਮ ਦੇ ਸਮੈਸਟਰ-2 ਦੇ ਵਿਦਿਆਰਥੀਆਂ ਦਾ ਵਦਿਆ ਪ੍ਰਦਰਸ਼ਨ

ਜਲੰਧਰ, 2 ਸਿਤੰਬਰ 2022: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਬੀਕਾਮ ਸਮੈਸਟਰ-2 ਦੇ ਵਿਦਿਆਰਥੀਆਂ ਨੇ ਜੀਐਨਡੀਯੂ ਦੀ ਪ੍ਰੀਖਿਆਵਾਂ ਵਿੱਚ ਵਦਿਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਵਿਦਿਆਰਥੀ ਵੰਦਨਾ ਧੀਰ ਨੇ 700 ਵਿੱਚੋਂ 595 ਅੰਕ ਪ੍ਰਾਪਤ ਕਰ ਕੇ ਜੀਐਨਡੀਯੂ ਵਿੱਚ ਨੋਵਾਂ ਸਥਾਨ ਅਤੇ ਮੋਹਿਤ ਕੁਮਾਰ ਨੇ 578 ਅੰਕ ਪ੍ਰਾਪਤ ਕਰ ਕੇ ਜੀਐਨਡੀਯੂ ਵਿੱਚ 40ਵਾਂ ਮੈਰਿਟ ਸਥਾਨ ਪ੍ਰਾਪਤ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਨਰੇਸ਼ ਮਲਹੋਤਰਾ, ਪ੍ਰੋ. ਸੁਰਜੀਤ ਕੌਰ ਨੇ ਇਨਾਂ ਮੇਧਾਵੀ ਵਿਦਿਆਰਥੀਆਂ ਕਾਲਜ ਵਿੱਚ ਸੰਮਾਨਤ ਕੀਤਾ। ਪਿ੍ਰੰ. ਡਾ. ਭੰਡਾਰੀ ਨੇ ਇਨਾਂ ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬੱਧੀ ਲਈ ਵਧਾਈ ਦਿੱਤੀ।