ਦੋਆਬਾ ਕਾਲਜ ਦੀ ਲੜਕਿਆਂ ਦੀ ਖੋ—ਖੋ ਦੀ ਟੀਮ ਜੀਐਨਡੀਯੂ ਵਿੱਚ ਤੀਜੇ ਸਥਾਨ ਤੇ

ਦੋਆਬਾ ਕਾਲਜ ਦੀ ਲੜਕਿਆਂ ਦੀ ਖੋ—ਖੋ ਦੀ ਟੀਮ ਜੀਐਨਡੀਯੂ ਵਿੱਚ ਤੀਜੇ ਸਥਾਨ ਤੇ
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜ਼ੌਹਲ, ਪ੍ਰੋ. ਵਿਨੋਦ ਕੁਮਾਰ ਅਤੇ ਕੋਚ ਵਿਸ਼ਾਲ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ।

ਜਲੰਧਰ, 11 ਜਨਵਰੀ , 2024 ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਕਾਲਜ ਦੇ ਲੜਕਿਆਂ ਦੀ ਖੋ—ਖੋ ਦੀ ਟੀਮ ਨੇ ਹਾਲ ਹੀ ਵਿੱਚ ਜੀਐਨਡੀਯੂ ਦੇ ਏ—ਡਿਵੀਜਨ ਵਿੱਚ ਹੋਏ ਇੰਟਰ ਕਾਲਜ ਖੋ—ਖੋ ਦੇ ਮੁਕਾਬਲੇ ਵਿੱਚ ਪ੍ਰਤਿਦਵੰਦੀ ਟੀਮਾਂ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕਰ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ । 

ਕਾਲਜ ਦੇ ਲੜਕਿਆਂ ਦੀ ਖੋ—ਖੋ ਟੀਮ — ਰੋਹਿਤ, ਸਾਹਿਲ, ਹੇਮੰਤ, ਦੁਰਗੇਸ਼, ਨੀਤਿਸ਼, ਆਕਾਸ਼, ਲਖਨ, ਨਵਪ੍ਰੀਤ, ਪ੍ਰਿੰਸ, ਰਾਹੁਲ, ਰੀਤਿਸ਼ ਅਤੇ ਸਾਗਰ ਨੇ ਕੋਚ ਵਿਸ਼ਾਲ ਕੁਮਾਰ ਦੀ ਅਗਵਾਈ ਅਤੇ ਪ੍ਰੋ. ਵਿਨੋਦ ਕੁਮਾਰ ਦੇ ਮਾਰਗ ਦਰਸ਼ਨ ਵਿੱਚ ਖੇਲਦੇ ਹੋਏ ਜੀਐਨਡੀਯੂ ਐਨਜੇ ਸਿੰਘ ਕਾਲਜ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਖੇਡਾਂ ਤੇ ਪ੍ਰਤੀ ਰੁਚੀ ਪੈਦਾ ਕਰਨ ਦੇ ਲਈ ਕਾਲਜ ਕੈਂਪਸ ਵੱਖ—ਵੱਖ ਸਪੋਰਟਸ ਅਕੈਡਮੀ ਸਫਲਤਾਪੂਰਵਕ ਚਲਾਈ ਜਾ ਰਹੀ ਹੈ । ਜਿਸ ਵਿੱਚ ਦੋਆਬਾ ਲਾੱਨ ਟੈਨਿਸ ਅਕੈਡਮੀ, ਦੋਆਬਾ ਕ੍ਰਿਕੇਟ ਅਕੈਡਮੀ, ਫੁੱਟਬਾਲ ਅਕੈਡਮੀ, ਸਵਿਮਿੰਗ ਪੂਲ ਅਤੇ ਅੰਤਰਰਾਸ਼ਟਰੀ ਸਤੱਰ ਦੀ ਡੀਸੀਜੇ ਰੱਤੀ ਬੈਡਮਿੰਟਨ ਅਕੈਡਮੀ ਪ੍ਰਮੁੱਖ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ ।