ਦੋਆਬਾ ਕਾਲਜ ਦੇ ਬੀਐਸਸੀ ਆਈਟੀ ਸਮੈਸਟਰ-1 ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ

ਦੋਆਬਾ ਕਾਲਜ ਦੇ ਬੀਐਸਸੀ ਆਈਟੀ ਸਮੈਸਟਰ-1 ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ
ਦੋਆਬਾ ਕਾਲਜ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੇ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਮਾਨਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ ਅਤੇ ਪ੍ਰੋ. ਗੁਰਸਿਮਰਨ ਸਿੰਘ।

ਜਲੰਧਰ, 25 ਫਰਵਰੀ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਦੇ ਬੀਐਸਸੀ ਸਮੈਸਟਰ-1 ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀਐਸਸੀ ਆਈ.ਟੀ ਸਮੈਸਟਰ-1 ਦੇ ਵਿਦਿਆਰਥੀ ਪੀਹੂ ਨੇ 400 ਵਿੱਚੋਂ 337 ਅੰਕ ਲੈ ਕੇ ਜੀਐਨਡੀਯੂ ਵਿੱਚ ਦੂਸਰਾ ਅਤੇ ਕਰਿਸ਼ਮਾ ਨੇ 328 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ। 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁਖੀ ਪ੍ਰੋ. ਨਵੀਨ ਜੋਸ਼ੀ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਲਈ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਵਿਸ਼ੇਸ਼ ਈ-ਕੰਟੇਟ ਸੇਂਟਰ ਅਤੇ ਸਾਫਟਵੇਅਰ ਡੈਵੇਲਪਮੇਂਟ ਸੈਂਟਰ ਦੀ ਸਹਾਇਤਾ ਨਾਲ ਕੰਪਿਊਟਰ ਸਾਇੰਸ ਅਤੇ ਆਈਟੀ ਇੰਡਸਟਰੀ ਦੇ ਖੇਤਰ ਵਿੱਚ ਕਾਬਲ ਬਣਾਉਂਦਾ ਹੈ ਜਿਸ ਕਰਕੇ ਵਿਭਾਗ ਦੇ ਵਿਦਿਆਰਥੀ ਗਲੋਬਲ ਕੰਪੀਟੀਟਿਵ ਵਰਲਡ ਦੇ ਲਈ ਕਾਬਲ ਬਣਕੇ ਹਰ ਖੇਤਰ ਵਿੱਚ ਵਦਿਆ ਪ੍ਰਦਸ਼ਨ ਕਰਦੇ ਹਨ।