ਦੋਆਬਾ ਕਾਲਜ ਨੇੇ 8ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ— ਸ਼ਕਤੀਪਰਵ ਦੇ ਰੂਪ ਵਿੱਚ ਮਨਾਇਆ
ਜਲੰਧਰ, 6 ਮਾਰਚ, 2024: ਦੋਆਬਾ ਕਾਲਜ ਵਿਖੇ 8ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ— ਸ਼ਕਤੀਪਰਵ ਦੇ ਰੂਪ ਵਿੱਚ ਮਨਾਇਆ ਗਿਆ ਜਿਸ ਵਿੱਚ ਪੁਨਿਤ ਸਹਿਗਲ—ਡਾਇਰੈਕਟਰ ਦੁਰਦਰਸ਼ਨ ਕੇਂਦਰ ਜਲੰਧਰ, ਡਾ. ਆਤਿਮਾ ਸ਼ਰਮਾ ਦਿਵੇਦੀ— ਪ੍ਰਿੰਸੀਪਲ ਕੰਨਿਆ ਮਹਾ ਵਿਦਿਆਲਾ, ਪ੍ਰਵੀਨ ਅਬਰੋਲ— ਐਨਜੀਓ ਦ੍ਰਿਸ਼ਟੀ ਅਤੇ ਸਮਾਜ ਸੇਵਿਕਾ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਇਰਾ ਸ਼ਰਮਾ, ਪ੍ਰੋ. ਗਰਿਮਾ ਚੌਢਾ, ਡਾ. ਓਮਿੰਦਰ ਜੌਹਲ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਹਾਜਰ ਹੋਏ ਪਤਵੰਤਾਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦਾ ਦਿਨ ਮਹਿਲਾਵਾਂ ਦੀਆਂ ਗਰਿਮਾ, ਆਦਮ ਭਾਵਨਾ, ਨਾਰੀਸ਼ਕਤੀ ਅਤੇ ਸਮਰਪਨ ਨੂੰ ਸੈਲਿਬ੍ਰੇਟ ਕਰਦਾ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਗਿਆਨ ਅਤੇ ਆਤਮਵਿਸ਼ਵਾਸ ਨਾਲ ਸਮਾਜ ਵਿੱਚ ਆਪਣਾ ਸਥਾਨ ਪ੍ਰਾਪਤ ਕਰਨ ।
ਪੁਨਿਤ ਸਹਿਗਲ ਨੇ ਵੁਮੈਨ ਇੰਮਾਵਰਮੈਂਟ ਦੀ ਮਹੱਤਤਾ ’ਤੇ ਬੋਲਦੇ ਹੋਏ ਕਿਹਾ ਕਿ ਮਹਿਲਾਵਾਂ ਦੇ ਸਸ਼ਕਤੀਕਰਨ ਵਿੱਚ ਪੁਰਸ਼ਾਂ ਨੂੰ ਉਨ੍ਹਾਂ ਨੂੰ ਉਤਸਾਹਿਤ ਕਰ ਸਮਾਜ ਦੇ ਹਰ ਖੇਤਰ ਵਿੱਚ ਆਪਣੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲੱਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।
ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਸਾਰੇ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਹਰ ਇਕ ਕਾਰਜ ਨੂੰ ਪੂਰੀ ਦ੍ਰਿੜ ਨਿਸ਼ਠਾ ਅਤੇ ਆਤਮਵਿਸ਼ਵਾਸ ਨਾਲ ਕਰਨ ਦੇ ਲਹੀ ਕਿਹਾ ।
ਪ੍ਰਵੀਨ ਅਬਰੋਲ ਨੇ ਸਾਰੇ ਮਹਿਲਾਵਾਂ ਨੂੰ ਆਪਣੀ ਕਾਬਲੀਅਤ ਤੇ ਵਿਸ਼ਵਾਸ ਕਰਕੇ ਜੀਵਨ ਵਿੱਚ ਹੌਂਸਲੇ ਦੇ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਤਾਕਿ ਉਹ ਆਪਣੇ ਜੀਵਨ ਵਿੱਚ ਆਉਣ ਵਾਲੀ ਚੁਣੌਤਿਆਂ ਦਾ ਮੁਕਾਬਲਾ ਸਸ਼ਕਤ ਤਰੀਕੇ ਨਾਲ ਕਰਨ ਦੇ ਯੋਗ ਬਣ ਸਕਣ ।
ਇਸ ਮੌਕੇ ਤੇ ਵਿਦਿਆਰਥੀ ਇਸ਼ਿਤਾ ਅਤੇ ਯੁਵਰਾਜ ਸਿੰਘ ਨੇ ਮਨੋਰਮ ਕਵਿਤਾ, ਆਰਤੀ ਅਤੇ ਤੇਜਸ ਨੇ ਗੀਤ ਅਤੇ ਕਾਲਜ ਦੇ ਜਰਲਾਲਿਜ਼ਮ ਦੇ ਵਿਦਿਆਰਥੀਆਂ ਨੇ ਮਨਮੋਹਕ ਕੋਰਿਓਗ੍ਰਾਫੀ ਪੇਸ਼ ਕੀਤੀ ।
ਪ੍ਰੋ. ਇਰਾ ਸ਼ਰਮਾ ਨੇ ਅੰਤ ਵਿੱਚ ਸਾਰੇ ਪਤਵੰਤਾਂ ਦਾ ਧੰਨਵਾਦ ਕੀਤਾ ।
ਪ੍ਰੋ. ਪ੍ਰਿਆ ਚੋਪੜਾ ਨੇ ਮੰਗ ਸੰਚਾਲਨ ਬਖੂਬੀ ਕੀਤਾ ।