ਦੋਆਬਾ ਕਾਲਜ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ

ਜਲੰਧਰ: ਦੋਆਬਾ ਕਾਲਜ ਦੀ ਸਟੂਡੈਂਟ ਵੇਲਫੇਅਰ ਕਮੇਟੀ ਵੱਲੋਂ ਸੁਤੰਤਰਤਾ ਦਿਵਸ ਨੂੰ ਸਮਰਪਤ ਸਮਾਗਮ ਦਾ ਅਯੋਜਨ ਓਪਨ ਏਅਰ ਥਿਏਟਰ ਵਿੱਚ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨੀਆ ਕਾਲੜਾ- ਸੰਯੋਜਕਾਂ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਮਹਤਾ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਸਾਨੂੰ ਸਾਰੀਆਂ ਨੂੰ ਇਸ ਮਹਾਨ ਦਿਵਸ ਦੇ ਮੌਕੇ ਤੇ ਰਾਸ਼ਟ੍ਰੀਯਤਾ ਦੀ ਭਾਵਨਾ ਦਾ ਆਪਣੇ ਅੰਦਰ ਸੰਚਾਰ ਕਰਕੇ ਨਿਸ਼ਠਤਾ ਅਤੇ ਅਨੁਸ਼ਾਸਨ ਦੇ ਨਾਲ ਆਪਣੇ ਦੇਸ਼ ਨੂੰ ਸਰਵਸ਼੍ਰੇਸ਼ਠ ਦੇਸ਼ ਬਣਾਉਣ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਸਾਨੂੰ ਖੁਦ ਦੇ ਵਿਕਾਸ ਦੀ ਬਜਾਏ ਸਾਮੂਹਿਕ ਵਿਕਾਸ ਦੀ ਅਤੇ ਸਾਮੂਹਿਕ ਚੇਤਨਾ ਦੀ ਭਾਵਨਾ ਤੋਂ ਆਪਣੇ ਖੇਤਰ ਵਿੱਚ ਕੰਮ ਕਰਨਾ ਚਾਹਿਦਾ ਹੈ। ਉਨਾਂ ਨੇ ਕਿਹਾ ਕਿ ਆਪਣੇ ਅਨੁਸ਼ਾਸਨ ਅਤੇ ਨਿਸ਼ਠਾ ਤੋਂ ਸਾਨੂੰ 75ਵੇਂ ਸੁਤੰਤਰਤਾ ਦਿਵਸ ਤੇ ਪ੍ਰਦੂਸ਼ਨ ਅਤੇ ਭ੍ਰਸ਼ਟਾਚਾਰ ਤੋਂ ਅਜਾਦੀ ਪਾਉਣ ਦਾ ਪ੍ਰਯਤਨ ਵੀ ਕਰਨਾ ਚਾਹੀਦਾ ਹੈ।
ਕਾਲਜ ਦੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਦੇਸ਼ ਭਗਤੀ ਦੇ ਗੀਤ ਕਵਿਤਾ ਅਤੇ ਨਾਚ ਪੇਸ਼ ਕੀਤੇ ਅਤੇ ਐਨਸੀਸੀ ਦੇ 41 ਕੈਡੇਟਾਂ ਨੇ ਵੀ ਭਾਗ ਲਿਆ। ਇਸ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਝੰਡਾ ਲਹਿਰਾਇਆ। ਸਮਾਰੋਹ ਦੀ ਸਮਾਪਤੀ ਰਾਸ਼ਟਰਗਾਨ ਦੇ ਨਾਲ ਕੀਤੀ ਗਈ। ਇਸ ਮੌਕੇ ਤੇ ਵਿਦਿਆਰਥੀ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜਰ ਸਨ।