ਦੋਆਬਾ ਕਾਲਜ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਅਯੋਜਤ

ਦੋਆਬਾ ਕਾਲਜ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਕ੍ਰਿਕੇਟ ਚੈਂਪਿਅਨਸ਼ਿਪ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਜੇਤੂ ਟੀਮ ਦੇ ਨਾਲ । ਨਾਲ ਕ੍ਰਿਕੇਟ ਖੇਡਦੇ ਹੋਏ ਵਿਦਿਆਰਥੀ ।

ਜਲੰਧਰ, 10 ਫਰਵਰੀ, 2025: ਦੋਆਬਾ ਕਾਲਜ ਵਿੱਚ ਵਿਦਿਆਰਥੀਆਂ ਅਤੇ ਟੀਮ ਭਾਵਨਾ ਨੂੰ ਸਮਰਪਿਤ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ—ਸੀਜਨ 4 ਦਾ ਅਯੋਜਨ ਕੀਤਾ ਗਿਆ । ਇਸ ਚੈਂਪਿਅਨਸ਼ਿਪ ਦਾ ਸਲੋਗਨ ਵਨ ਟੀਮ ਵਨ ਡ੍ਰੀਮ ਦੀ ਥੀਮ ’ਤੇ ਆਧਾਰਿਤ ਸੀ । ਇਸ ਮੌਕੇ ’ਤੇ ਸ਼੍ਰੀ ਰੋਹਿਤ—ਹਾੱਕ ਰਾਇਡਰਜ਼ ਜਲੰਧਰ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜ਼ੌਹਲ—ਸਪੋਰਟਸ ਓਵਰਆਲ ਇੰਚਾਰਜ, ਪ੍ਰੋ. ਗੁਰਸਿਮਰਨ ਸਿੰਘ ਅਤੇ ਪ੍ਰੋ. ਗੁਲਸ਼ਨ ਸ਼ਰਮਾ—ਟੂਰਨਾਮੈਂਟ ਸੰਯੋਜਕ, ਪ੍ਰੋ. ਵਿਨੋਦ ਕੁਮਾਰ— ਵਿਭਾਗਮੁੱਖੀ ਫਿਜੀਕਲ ਐਜੂਕੇਸ਼ਨ ਵਿਭਾਗ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । ਇਸ ਚੈਂਪਿਅਨਸ਼ਿਪ ਵਿੱਚ ਵਿਦਿਆਰਥੀਆਂ ਵਿੱਚ ਭਾਰੀ ਜੋਸ਼ ਵੇਖਣ ਨੂੰ ਮਿਲਿਆ ਜਿਸ ਵਿੱਚ 150 ਵਿਦਿਆਰਥੀਆਂ ਨੇ 12 ਟੀਮਾਂ ਦੇ ਤੌਰ ’ਤੇ ਭਾਗ ਲਿਆ । ਅਤਿ ਉਤਸ਼ਾਹ ਨਾਲ ਤਿੰਨ ਦਿਨਾਂ ਤੱਕ ਚਲੇ ਲੀਗ ਮੈਚਾਂ ਵਿੱਚ ‘ਸਾੱਲਿਡ ਚਾਰਜਸ’ ਅਤੇ ‘ਬੈਜ ਬਟਾਲਿਅਨ’ ਦੀ ਟੀਮਾਂ ਵਿੱਚ ਫਾਇਨਲ ਮੁਕਾਬਲਾ ਹੋਇਆ । 

ਫਾਇਨਲ ਮੈਚ ਵਿੱਚ ‘ਸਾੱਲਿਡ ਚਾਰਜਸ’ ਨੇ ਪਹਿਲੇ ਬੈਟਿੰਗ ਕਰਦੇ ਹੋਏ 7.5 ਓਵਰਾਂ ਵਿੱਚ 7 ਵਿਕਟ ਖੋ ਕੇ 64 ਰਨ ਬਣਾਏ ਜਿਸ ਵਿੱਚ ਵਿਦਿਆਰਥੀ ਸਾਰੰਗ ਨੇ 14 ਗੇਦਾਂ ਵਿੱਚ 23 ਰਨ ਅਤੇ ਆਯੂਸ਼ ਨੇ 8 ਗੇਦਾਂ ਵਿੱਚ 15 ਰਨ ਬਣਾਏ । ਬੈਜ ਬਟਾਲਿਅਨ ਨੇ 6 ਓਵਰਾਂ ਵਿੱਚ 5 ਵਿਕਟ ’ਤੇ 65 ਰਨ ਬਣਾ ਕੇ ਇਸ ਚੈਂਪਿਅਨਸ਼ਿਪ ’ਤੇ ਕਬਜਾ ਜਮਾਇਆ । ਜਿਸ ਵਿੱਚ ਉਨ੍ਹਾਂ ਵੱਲੋਂ ਵਿਦਿਆਰਥੀ ਬਬਲ ਨੇ 17 ਗੇਦਾਂ ਵਿੱਚ 44 ਰਨ ਅਤੇ ਪੰਕਜ ਨੇ 12 ਗੇਦਾਂ ਵਿੱਚ 18 ਰਨ ਬਣਾਏ । 

ਇਸ ਮੌਕੇ ’ਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਵਿੱਚ ਵਿਸ਼ੇਸ਼ ਮੈਚ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਹਿਲਾਂ ਬੈਟਿੰਗ ਕਰਦੇ ਹੋਏ ਟੀਚਿੰਗ ਸਟਾਫ ਨੇ 1 ਵਿਕਟ ਦੇ ਨੁਕਸਾਨ ’ਤੇ 8 ਓਵਰਾਂ ਵਿੱਚ 131 ਰਨ ਬਣਾਏ । ਇਸ ਵਿੱਚ ਪ੍ਰੋ. ਗੁਰਸਿਮਰਨ ਸਿੰਘ ਨੇ ਨਾਬਾਦ ਰਹਿੰਦੇ ਹੋਏ 16 ਛੱਕੇ ਮਾਰਕੇ 115 ਰਨ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਲਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਖੇਡਾਂ ਦੀ ਗਤੀਵਿਧੀਆਂ ਦਾ ਅਯੋਜਨ ਕਰ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਦਾ ਸੰਚਾਰ ਕਰਨਾ, ਟੀਮ ਭਾਵਨਾ, ਆਪਸੀ ਤੇਲਮੇਲ ਨੂੰ ਪ੍ਰੇਰਿਤ ਕਰਨਾ ਅਤੇ ਵਿਦਿਆਰਥੀਆਂ ਵਿੱਚ ਊਰਜਾ ਨੂੰ ਸਹੀ ਦਿਸ਼ਾ ਵਿੱਚ ਸੰਚਾਲਿਤ ਕਰਨਾ ਹੀ ਮੁੱਖ ਉਦੇਸ਼ ਹੈ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜੇਤੂ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਡਾ. ਵਿਨੈ ਗਿਰੋਤਰਾ, ਡਾ. ਰਣਜੀਤ ਸਿੰਘ ਅਤੇ ਡਾ. ਨਿਰਮਲ ਸਿੰਘ ਨੇ ਐਮਪਾਇਰ ਦੀ ਭੂਮਿਕਾ ਬਖੂਬੀ ਨਿਭਾਈ ।