ਦੋਆਬਾ ਕਾਲਜ ਦੀ ਲੜਕਿਆਂ ਦੀ ਟੀਮ ਨੇ ਜੀਐਨਡੀਯੂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ
ਜਲੰਧਰ, 3 ਜਨਵਰੀ, 2024: ਦੋਆਬਾ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੀ ਲੜਕਿਆਂ ਦੀ ਫੁਟਬਾਲ ਦੀ ਟੀਮ ਨੇ ਹਾਲ ਹੀ ਵਿੱਚ ਜੀਐਨਡੀਯੂ ਦੇ ਬੀ-ਡਿਵੀਜ਼ਨ ਵਿੱਚ ਹੋਏ ਇੰਟਰ ਕਾਲਜ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣੇ ਸਿੱਖਿਅਕ ਸੰਸਥਾਨ ਦਾ ਨਾਮ ਰੋਸ਼ਨ ਕੀਤਾ। ਕਾਲਜ ਦੀ ਲੜਕਿਆਂ ਦੀ ਟੀਮ ਪਰਮਿੰਦਰ, ਅਮਨਦੀਪ, ਨਵਦੀਪ, ਗੀਤਾ, ਪੁਨੀਤ, ਪਰਨੀਤ, ਸਤਵਿੰਦਰ, ਗਾਇਤਰੀ, ਰੂਚੀ, ਨੈਂਸੀ, ਮਮਤਾ, ਸੋਨਮ, ਦ੍ਰਿਸ਼ਟੀ, ਸੋਨਿਆ, ਪਲਕ, ਜੈਸਮੀਨ, ਦਿਪਿਕਾ ਅਤੇ ਸਵਾਤੀ ਨੇ ਕੋਚ ਵਿਜੇ ਕੁਮਾਰ ਦੀ ਅਗੁਵਾਈ ਅਤੇ ਪ੍ਰੋ. ਵਿਨੋਦ ਕੁਮਾਰ ਦੇ ਮਾਰਗਦਰਸ਼ਨ ਵਿੱਚ ਖਡਕੇ ਹੋਏ ਸਾਮਣੇ ਵਾਲੀ ਟੀਮਾਂ- ਹਿੰਦੂ ਕਾਲਜ ਅੰਮ੍ਰਿਤਸਰ, ਡੀਏਵੀ ਅੰਮ੍ਰਿਤਸਰ ਅਤੇ ਐਸਡੀਐਸਪੀਐਮ ਵੁਮੇਨ ਕਾਲਜ ਰਇਆ ਦੀ ਟੀਮਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਦੇ ਪ੍ਰਤਿ ਰੂਝਾਨ ਪੈਦਾ ਕਰਨ ਦੇ ਲਈ ਕੈਂਪਸ ਵਿੱਚ ਵੱਕ ਵੱਖ ਸਪੋਰਟਸ ਅਕੈਡਮੀਜ਼ ਚਲਾਈ ਜਾ ਰਹੀ ਹੈ ਜਿਸ ਵਿੱਚ ਦੁਆਬਾ ਲਾਨ ਟੈਨਿਸ ਅਕੈਡਮੀ, ਦੁਆਬਾ ਕ੍ਰਿਕੇਟ ਅਕੈਡਮੀ, ਅੰਤਰਰਾਸ਼ਟਰੀ ਸੱਤਰ ਦੀ ਡੀਸੀਜੇ ਰਤੀ ਬੈਡਮਿੰਟਨ ਅਕੈਡਮੀ, ਦੁਆਬਾ ਸਿਵਿਮਿੰਗ ਪੂਲ, ਫੁਟਬਾਲ ਅਕੈਡਮੀ ਆਦਿ ਪ੍ਰਮੁਖ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਹਰ ਤਰਾਂ ਦੀਆਂ ਸੁਵਿਧਾਵਾਂ ਆਦਿ ਪ੍ਰਦਾਨ ਕਰ ਕੇ ਉਨਾਂ ਨੂੰ ਖੇਡਾਂ ਦੇ ਪ੍ਰਤਿ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ, ਪੋ੍ਰ. ਵਿਨੋਦ ਕੁਮਾਰ ਕੋਚ ਵਿਜੇ ਕੁਮਾਰ ਨਾਲ ਜੈਤੂ ਵਿਦਿਆਰਥੀਆਂ ਨੂੰ ਸੰਮਾਨਤ ਕਰਦੇ ਹੋਏ।