ਦੋਆਬਾ ਕਾਲਜ— ਇਨਵਾਇਰਮੈਂਟਲ ਐਜੂਕੇਸ਼ਨ ਐਂਡ ਅਵੈਅਰਨੈਸ ਅਵਾਰਡ ਨਾਲ ਸਨਮਾਨਿਤ
ਜਲੰਧਰ, 7 ਜੂਨ, 2024: ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੈਸ਼ਨਲ ਐਜੂ—ਟਰੱਸਟ ਆਫ ਇੰਡੀਆ ਜਿਹੜੀ ਕਿ ਮਿਨਿਸਟਰੀ ਆਫ ਮਾਇਕਰੋ, ਸਮਾਲ ਐਂਡ ਮੀਡਿਅਮ ਐਂਟਰਪ੍ਰਾਇਜ਼ਿਜ, ਭਾਰਤ ਸਰਕਾਰ ਵੱਲੋਂ ਰਜਿਸਟਰਡ ਹੈ ਨੇ, ਹਾਲ ਹੀ ਵਿੱਚ ਡਿਸਟ੍ਰਿਕ ਇਨਵਾਇਰਮੈਂਟਲ ਚੈਂਪਿਅਨਸ਼ਿਪ ਅਵਾਰਡ 2024—25 ਦੇ ਲਈ ਦੇਸ਼ ਦੇ ਜ਼ਿਲਿ੍ਹਆ ਦੇ ਹਾਇਰ ਐਜੁਕੇਸ਼ਨ ਦਾ ਇਨਵਾਇਰਮੈਂਟ ਦੇ ਲਈ ਜਾਗਰੁਕ ਅਤੇ ਇਸਨੂੰ ਬਚਾਉਣ ਦੇ ਲਈ ਸਾਰਥਕ ਕਦਮਾਂ ਦੀ ਸਾਲਗਿਰੀ ਦੀ ਗਤੀਵਿਧੀਆਂ ਦੀ ਰਿਪੋਰਟਾਂ ਦਾ ਅਧਿਐਨ ਕਰਕੇ ਪੰਜ ਸ਼੍ਰੇਣਿਆਂ— ਡਿਸਟ੍ਰਿਕ ਇਨਵਾਇਰਮੈਂਟ ਚੈਂਪਿਅਨਸ਼ਿਪ ਅਵਾਰਡ, ਓਵਰ ਆਲ ਇਨਵਾਇਰਮੈਂਟਲ ਐਜੁਕੇਸ਼ਨ ਅਤੇ ਅਵੈਅਰਨੇਸ ਅਵਾਰਡ, ਬੇਸਟ ਵੇਸਟ ਰਿਡਕਸ਼ਨ ਅਤੇ ਰਿ—ਸਾਇਕਲਿੰਗ ਅਵਾਰਡ, ਬੇਸਟ ਗ੍ਰੀਨ ਕੈਂਪਸ ਇਨਿਸ਼ੇਟਿਵ ਅਵਾਰਡ ਅਤੇ ਅਵਾਰਡ ਆਫ ਆਨਰ ਫਾਰ ਬੇਸਟ ਟੀਚਰ ਕੈਟੇਗਰੀ ਵਿੱਚ ਅਵਾਰਡ ਘੋਸ਼ਿਤ ਕੀਤੇ ਗਏ ਹਨ ।
ਪ੍ਰਿੰ ਭੰਡਾਰੀ ਨੇ ਕਿਹਾ ਕਿ ਇਹ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਸਾਲ ਇਨ੍ਹਾਂ ਵਿੱਚੋਂ ਨੈਸ਼ਨਲ ਐਜੂ—ਟਰੱਸਟ ਆਫ ਇੰਡੀਆ ਵੱਲੋਂ ਦੋਆਬਾ ਕਾਲਜ ਦੀ ਇਨਵਾਇਰਮੈਂਟਲ ਦੇ ਲਈ ਪ੍ਰਤੀਪਦੱਤਾ ਨੂੰ ਦੇਖਦੇ ਹੋਏ ਅਤੇ ਉਸਦੀ ਸਾਰੇ ਸਾਲ ਦੀ ਵਾਤਾਵਰਣ ਜਾਗਰੁਕਤਾ ਸੰਬੰਧੀ ਕਰਵਾਈ ਗਈ ਗਤੀਵਿਧੀਆਂ ਦਾ ਮੁਲਾਂਕਣ ਕਰਲ ਉਪਰੰਤ ਦੋਆਬਾ ਕਾਲਜ ਨੂੰ ਜ਼ਿਲਾ ਸੱਤਰ ਤੇ ਓਵਰ ਆਲ ਇਨਵਾਇਰਮੈਂਟਲ ਐਜੁਕੇਸ਼ਨ ਐਂਡ ਅਵੈਅਰਨੇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਡਾ. ਭੰਡਾਰੀ ਨੇ ਕਿਹਾ ਕਿ ਉਕੱਤ ਸੰਸਥਾ ਵੱਲੋਂ ਕਾਲਜ ਦੀ ਈਕੋ ਕਲੱਬ ਦੀ ਕੋਆਰਡੀਨੇਟਰ ਡਾ. ਸ਼ਿਵਿਕਾ ਦਾਤਾ ਨੂੰ ਅਵਾਰਡ ਆਫ ਆਨਰ ਵੀ ਪ੍ਰਦਾਨ ਕੀਤਾ ਗਿਆ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਉਪਲਬੱਧੀ ਦੇ ਲਈ ਕਾਲਜ ਦੇ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਹੋਇਆ ਕਿਹਾ ਕਿ ਕਾਲਜ ਦਾ ਈਕੋ ਕਲੱਬ ਆਉਣ ਵਾਲੇ ਸਮੇਂ ਵਿੱਚ ਵੀ ਇਸੀ ਤਰ੍ਹਾਂ ਨਾਲ ਵਾਤਾਵਰਣ ਦੇ ਪ੍ਰਤੀ ਜਾਗਰੁਕਤਾ ਅਤੇ ਇਸਨੂੰ ਬਚਾਉਣ ਦੇ ਲਈ ਭਾਗੀਦਾਰੀ ਦੇ ਬਹੁਤ ਸਾਰੇ ਕੰਮ ਅਤੇ ਆਪਣੇ ਕਾਲਜ ਦੇ ਵਿਦਿਆਰਥੀ, ਪ੍ਰਾਧਿਆਪਕ ਅਤੇ ਸ਼ਹਿਰ ਦੇ ਨਿਵਾਸੀ ਦੇ ਸਹਿਯੋਗ ਨਾਲ ਕਰਦੇ ਰਹਿਣ ਦਾ ਭਰੋਸਾ ਦਿੱਤਾ ।