ਦੁਆਬਾ ਕਾਲਜ ਵਿੱਖੇ ਆਧੁਨਿਕ ਸਮੇ ਤੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਸੈਮੀਨਾਰ ਅਯੋਜਤ

ਦੁਆਬਾ ਕਾਲਜ ਵਿੱਖੇ ਆਧੁਨਿਕ ਸਮੇ ਤੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਨਿਰਮਲ ਸਿੰਘ, ਵਿਦਿਆਰਥੀ ਪ੍ਰਦੀਪ, ਡਾ. ਓਮਿੰਦਰ ਜੋਹਲ ਅਤੇ ਪ੍ਰੋ. ਸੁਖਵਿੰਦਰ ਸਿੰਘ ਆਪਣੇ ਵਿਚਾਰ ਪੇਸ਼ ਕਰਦੇ ਹੋਏ। 

ਜਲੰਧਰ, 28 ਸਿਤੰਬਰ, 2022: ਦੋਆਬਾ ਕਾਲਜ ਦੇ ਇੱਕ ਭਾਰਤ ਸ਼ਰੇਸ਼ਠ ਭਾਰਤ ਦੇ ਅੰਤਰਗਤ ਅਧੁਨਿਕ ਸਮੇਂ ਤੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿੱਸ ਵਿੱਚ ਡਾ. ਨਿਰਮਲ ਸਿੰਘ ਬਤੌਰ ਮੁੱਖ ਵਕਤਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ- ਸੰਯੋਜਕ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੁਰੇਸ਼ ਮਾਗੋ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਸ ਦੌਰ ਵਿੱਚ ਉਨਾਂ ਦਾ ਇਹ ਬਲਿਦਾਨ ਸਾਨੂੰ ਅੱਜ ਵੀ ਉਦੇਸ਼ ਦੀ ਪੂਰਣ ਜੀਵਨ ਵਿਆਪਨ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਡਾ. ਭੰਡਾਰੀ ਨੇ ਕਿਹਾ ਕਿ ਸਾਨੂੰ ਸਾਰੇ ਵਿਦਿਆਰਥੀਆਂ ਨੂੰ ਭਗਤ ਸਿੰਘ ਜੀ ਦੇ ਜੀਵਨ ਉਦੇਸ਼ ਦੇ ਹਿੱਤ ਵਿੱਚ ਕਾਰਜ ਕਰਨਾ ਚਾਹੀਦਾ ਹੈ। 

ਡਾ. ਨਿਰਮਲ ਸਿੰਘ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੇ ਜੀਵਨ ਨੂੁੰ ਭੁੱਲਾ ਕੇ ਸਾਨੂੰ ਸਾਰੀਆਂ ਨੂੰ ਸੁਤੰਤਰਤਾ ਪੂਰਣ ਜੀਵਨ ਵਿਆਪਣ ਕਰਨ ਦੀ ਪ੍ਰੇਰਣਾ ਦਿੱਤੀ ਹੈ ਅਤੇ ਸਾਨੂੰ ਵੀ ਆਪਣੇ ਅੰਦਰ ਦੀ ਕਮਜੋਰੀਆਂ ਅਤੇ ਡਰ ਨੂੰ ਜਿੱਤ ਕੇ ਅੱਗੇ ਵੱਧਣਾ ਚਾਹੀਦਾ ਹੈ ਤਾਕਿ ਸਾਨੂੰ ਦੇਸ਼ ਦੀ ਤਸਵੀਰ ਬਖੂਬੀ ਸਕਾਰਾਤਮਕ ਰੂਪ ਨਾਲ ਬਦਲ ਸਕਣ। ਉਨਾਂ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੇ ਨਾਲ ਆਪਣੀ ਵਿਚਾਰਧਾਰਾ ਦੇ ਰਾਹੀਂ ਮਜ਼ਦੂਰਾਂ, ਵਿਦਿਆਰਥੀਆਂ ਅਤੇ ਬੁੱਧੀਜੀਵਾਂ ਨੂੰ ਨਾਲ ਜੋੜ ਸਾਨੂੰ ਅੰਗ੍ਰੇਜਾਂ ਦੇ ਖਿਲਾਫ ਲੜਨ ਦੇ ਲਈ ਪ੍ਰੇਰਿਤ ਕੀਤਾ। ਉਨਾਂ ਨੇ ਕਿਹਾ ਕਿ ਭਗਤ ਸਿੰਘ ਨੇ ਸਾਨੂੰ ਸਿਖਾਇਆ ਕਿ ਆਪਣੇ ਸਿਧਾਤਾਂ ਨੂੰ ਛਡ ਕੇ ਜੀਨਾ ਵਿਅਰਥ ਹੈ ਅਤੇ ਅਸੀ ਸਮਝੋਤੇ ਤੋਂ ਮਹਾਨਤਾ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਐਮਏਜੇਐਮਸੀ ਦੀ ਵਿਦਿਆਰਥਣ ਮਿਤਾਲੀ ਨੇ ਸ਼ਹੀਦ ਭਗਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜੇਐਮਸੀ ਦੇ ਵਿਦਿਆਰਥੀ ਪ੍ਰਦੀਪ ਨੇ ਭਗਤ ਸਿੰਘ ਦੀ ਵੇਸ਼ਭੂਸ਼ਾ ਵਿੱਚ ਭਗਤ ਸਿੰਘ ਜੀ ਦੇ ਜੀਵਨ ਤੇ ਸੋਲੋ ਏਕਟ ਪੇਸ਼ ਕੀਤਾ ਅਤੇ ਤੇਜਸ ਨੇ ਦੇਸ਼ ਭਗਤੀ ਦੇ ਗੀਤ ਪ੍ਰਸਤੁਤ ਕੀਤੇ। ਮੰਚ ਸੰਚਾਲਨ ਡਾ. ਸ਼ਿਵਿਕਾ ਦੱਤਾ ਨੇ ਕੀਤਾ। ਡਾ. ਓਮਿੰਦਰ ਜੋਹਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀ ਅਤੇ ਪ੍ਰਾਧਿਆਪਕ ਮੌਜੂਦ ਸਨ।