ਦੁਆਬਾ ਕਾਲਜ ਦੇ ਜਰਨਲਿਜ਼ਮ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਮੀਡੀਆ ਫੈਸਟ ਉੜਾਨ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ
ਜਲੰਧਰ, 18 ਨਵੰਬਰ, 2022: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਜਰਨਲਿਜ਼ਮ ਅਤੇ ਮਾਸ ਕਮਿਊਨਿਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਹਾਲ ਹੀ ਵਿੱਚ ਚਿਤਕਾਰਾ ਸਕੂਲ ਆਫ ਮਾਸ ਕਮਿਊਨਿਕੇਸ਼ਨ ਦੁਆਰਾ ਅਯੋਜਤ ਰਾਸ਼ਟਰੀ ਮੀਡੀਆ ਫੈਸਟ ਉੜਾਨ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕਰ ਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਦੁਆਬਾ ਕਾਲਜ ਦੇ ਵਿਦਿਆਰਥੀਆਂ - ਕਲਪਨਾ ਭਾਟਿਆ ਨੇ ਆਰ.ਜੇ. ਹੰਟ, ਰਿਸ਼ਿਕਾ ਅਤੇ ਅਮਨਦੀਪ ਸਿੰਘ ਨੇ ਕਿਵਜ਼, ਕਨਿਸ਼ਕਾ ਮਲਹੋਤਰਾ ਨੇ ਕੋਲਾਜ ਮੇਕਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣੇ ਵਿਭਾਗ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ- ਵਿਭਾਗਮੁੱਖੀ, ਪ੍ਰੋ. ਪਿ੍ਰਆ ਚੋਪੜਾ ਨੇ ਇਨਾਂ ਜੈਤੂ ਵਿਦਿਆਰਥੀਆਂ ਨੂੰ ਕਾਲਜ ਵਿੱਚ ਸੰਮਾਨਤ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਇਨਾਂ ਜੈਤੂ ਵਿਦਿਆਰਥੀਆਂ, ਇਨਾਂ ਦੇ ਮਾਤਾ-ਪਿਤਾ ਅਤੇ ਪ੍ਰਾਧਿਆਪਕਾਂ ਨੂੰ ਇਸ ਜਿੱਤ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦਾ ਜਰਨਲਿਜ਼ਮ ਅਤੇ ਮਾਸ ਕਮਿਊਨਿਕੇਸ਼ਨ ਵਿਭਾਗ ਇਲਾਕੇ ਦਾ ਇੱਕ ਨਾਮਵਰ ਵਿਭਾਗ ਹੈ ਜਿੱਥੇ ਵਿਦਿਆਰਥੀਆਂ ਨੂੰ ਸ਼੍ਰੀ ਜਸ਼ ਚੋਪੜਾ ਮਲਟੀ ਮੀਡੀਆ ਟੀ.ਵੀ. ਸਟੂਡੀਓ ਅਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਿਆ ਸਥਾਪਤ ਕਮੁਉਨਿਟੀ ਰੇਡਿਓ ਵਿੱਚ ਪਿ੍ਰੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਵੱਖ ਵੱਖ ਮਾਡਿਊਲਾਂ ਨਾਲ ਸੰਬੰਧਿਤ ਸੈਮੀਨਾਰਸ ਅਤੇ ਪ੍ਰੈਕਿਟਕਲ ਕਰਵਾਏ ਜਾਂਦੇ ਹਨ ਤਾਕਿ ਵਿਦਿਆਰਥੀਆਂ ਨੂੰ ਮੀਡੀਆ ਉਦਯੋਗ ਦੇ ਲਈ ਤੈਆਰ ਕੀਤਾ ਜਾ ਸਕੇ।